55.36 F
New York, US
April 23, 2025
PreetNama
ਖੇਡ-ਜਗਤ/Sports News

ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਤੀਜਾ ਸਥਾਨ ਕੀਤਾ ਹਾਸਲ

ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। 18 ਸਾਲਾ ਅਰਜੁਨ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਆਪਣੀਆਂ ਪਹਿਲੀਆਂ ਨੌਂ ਬਾਜ਼ੀਆਂ ਜਿੱਤੀਆਂ। ਉਨ੍ਹਾਂ ਨੇ ਇਸ ਟੂਰਨਾਮੈਂਟ ਨਾਲ 107.2 ਬਲਟਿਜ ਰੇਟਿੰਗ ਅੰਕ ਹਾਸਲ ਕੀਤੇ ਜਿਸ ਨਾਲ ਉਹ 2730 ਈਐੱਲਓ ਰੇਟਿੰਗ ਅੰਕਾਂ ਨਾਲ ਦੁਨੀਆ ਦੇ ਚੋਟੀ ਦੇ 30 ਖਿਡਾਰੀਆਂ ਵਿਚ ਪੁੱਜ ਗਏ।

ਇਸ ਭਾਰਤੀ ਗਰੈਂਡ ਮਾਸਟਰ ਨੇ ਪਹਿਲੀਆਂ 10 ਬਾਜ਼ੀਆਂ ਵਿਚ 9.5 ਅੰਕ ਹਾਸਲ ਕੀਤੇ ਤੇ ਇਸ ਵਿਚਾਲੇ ਲੇਵੋਨ ਆਰੋਨੀਅਨ, ਡੇਵਿਡ ਹਾਵੇਲ ਤੇ ਰਊਫ ਮਾਮੇਦੋਵ ਵਰਗੇ ਖਿਡਾਰੀਆਂ ‘ਤੇ 2-0 ਨਾਲ ਜਿੱਤ ਦਰਜ ਕੀਤੀ ਤੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਵੀ ਹਰਾਇਆ। ਆਖ਼ਰੀ ਗੇੜ ਵਿਚ ਹਾਲਾਂਕਿ ਯੂਕਰੇਨ ਦੇ ਕਿਰੀਲ ਸ਼ੇਵਚੇਂਕੋ ਨੇ ਉਨ੍ਹਾਂ ਨੂੰ 2-0 ਨਾਲ ਹਰਾ ਦਿੱਤਾ। ਉਨ੍ਹਾਂ ਨੇ ਆਖ਼ਰ ਵਿਚ ਕਾਰੂਆਨਾ ਦੇ ਬਰਾਬਰ 13.5 ਅੰਕ ਹਾਸਲ ਕੀਤੇ। ਉਨ੍ਹਾਂ ਨੇ 18 ਬਾਜ਼ੀਆਂ ਵਿਚੋਂ 13 ਵਿਚ ਜਿੱਤ ਦਰਜ ਕੀਤੀ।

ਉਨ੍ਹਾਂ ਨੇ ਇਕ ਬਾਜ਼ੀ ਡਰਾਅ ਖੇਡੀ ਤੇ ਆਖ਼ਰੀ ਚਾਰ ਬਾਜ਼ੀਆਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੇਵਚੇਂਕੋ ਨੇ 14 ਅੰਕਾਂ ਦੇ ਨਾਲ ਖ਼ਿਤਾਬ ਜਿੱਤਿਆ। ਭਾਰਤ ਦੇ ਹੋਰ ਖਿਡਾਰੀਆਂ ਵਿਚ ਨਿਹਾਲ ਸਰੀਨ 17ਵੇਂ, ਬੀ ਅਧੀਬਾਨ 39ਵੇਂ ਤੇ ਸ਼ਸ਼ੀਕਰਨ 50ਵੇਂ ਸਥਾਨ ‘ਤੇ ਰਹੇ। ਭਾਰਤੀ ਮਹਿਲਾਵਾਂ ਵਿਚ ਦਰੋਣਾਵੱਲੀ ਹਰਿਕਾ ਨੇ ਸਰਬੋਤਮ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 7.5 ਅੰਕਾਂ ਨਾਲ 88ਵੇਂ ਸਥਾਨ ਹਾਸਲ ਕੀਤਾ। ਹੋਰ ਖਿਡਾਰੀ ਪਦਮਿਨੀ ਰਾਊਤ (6.5) 103ਵੇਂ ਸਥਾਨ ਜਦਕਿ ਵੰਤਿਕਾ ਅਗਰਵਾਲ ਤੇ ਦਿਵਿਆ ਦੇਸ਼ਮੁਖ ਕ੍ਰਮਵਾਰ 108ਵੇਂ ਤੇ 109ਵੇਂ ਸਥਾਨ ‘ਤੇ ਰਹੀਆਂ।

Related posts

FIFA Bans AIFF: ਸਾਬਕਾ ਕਪਤਾਨ ਬਾਇਚੁੰਗ ਭੂਟੀਆ ਨੇ ਫੀਫਾ ਦੇ ਬੈਨ ਨੂੰ ਦੱਸਿਆ ਸਖ਼ਤ, ਕਿਹਾ- ਭਾਰਤ ਕੋਲ ਹੈ ਮੌਕਾ

On Punjab

ICC ਦਾ ਵੱਡਾ ਫੈਸਲਾ, T20 ਵਿਸ਼ਵ ਕੱਪ ਨੂੰ ਅੱਗੇ ਖਿਸਕਾਉਣ ਕੋਈ ਪਲਾਨ ਨਹੀਂ

On Punjab

ਇੰਗਲੈਂਡ ਦੇ ਸਾਬਕਾ ਕਪਤਾਨ ਨੇ ਆਈਪੀਐੱਲ ਲਈ ਇਸ ਖਿਡਾਰੀ ਨੂੰ ਦੱਸਿਆ ਐੱਮਐੱਸ ਧੋਨੀ ਦਾ ਉੱਤਰਾਧਿਕਾਰੀ

On Punjab