59.59 F
New York, US
April 19, 2025
PreetNama
ਖਾਸ-ਖਬਰਾਂ/Important News

ਗਲੋਬਲ ਵਰਮਿੰਗ ਦੇ ਖ਼ਤਰਨਾਕ ਪ੍ਰਭਾਵ ਦੇ ਨਜ਼ਦੀਕ ਦੁਨੀਆ, ‘ਮਨੁੱਖ’ ਦੋਸ਼ੀ, ਪੜ੍ਹੋ – ਯੂਐੱਨ ਦੀ ਨਵੀਂ ਰਿਪੋਰਟ ’ਚ ਇਹ 5 ਵੱਡੀਆਂ ਗੱਲਾਂ

ਜਲਵਾਯੂ ਪਰਿਵਰਤਨ ਦੇ ਵਿਗਿਆਨ ’ਤੇ ਸੋਮਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਜਲਵਾਯੂ ਪੈਨਲ ਦੀ ਰਿਪੋਰਟ ’ਚ ਭਵਿੱਖ ਲਈ ਪੰਜ ਸੰਭਾਵਿਤ ਦ੍ਰਿਸ਼ ਦਾ ਉਲੇਖ ਕੀਤਾ ਗਿਆ ਹੈ। ਰਿਪੋਰਟ ਗੰਭੀਰ ਸਮੱਸਿਆ ਦੇ ਖੜ੍ਹੇ ਹੋਣ ਦੇ ਦਾਅਵੇ ਕਰ ਰਹੀ ਹੈ ਅਤੇ ਕਿਹਾ ਗਿਆ ਹੈ ਕਿ ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਮਨੁੱਖ ਕਿੰਨੀ ਜਲਦੀ ਗ੍ਰੀਨ ਹਾਊਸ ਗੈਸ ਉਤਸਰਜਨ ਨੂੰ ਰੋਕਦਾ ਹੈ। ਦੱਸਿਆ ਗਿਆ ਹੈ ਕਿ ਸਮੱਸਿਆ ਨਾਲ ਨਜਿੱਠਣ ਲਈ ਜਨਸੰਖਿਆ, ਸ਼ਹਿਰੀ ਘਣਤਾ, ਸਿੱਖਿਆ, ਭੂਮੀ ਉਪਯੋਗ ਅਤੇ ਧਨ ਜਿਹੇ ਖੇਤਰਾਂ ’ਚ ਸਮਾਜਿਕ ਆਰਥਿਕ ਪਰਿਵਰਤਨਾਂ ਨੂੰ ਵੀ ਕਾਬੂ ਕਰਨਾ ਹੈ। ਉਦਾਹਰਨ ਦੇ ਤੌਰ ’ਤੇ ਜਨਸੰਖਿਆ ’ਚ ਵਾਧਾ ਭਾਵ ਜੈਵਿਕ ਬਾਲਣ ਅਤੇ ਪਾਣੀ ਦੀ ਮੰਗ ਵੱਧ ਜਾਣਾ। ਸਿੱਖਿਆ ਉਦਯੋਗਿਕੀ ਵਿਕਾਸ ਦੀ ਦਰ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਸੰਯੁਕਤ ਰਾਸ਼ਟਰ ਦੀ ਜਲਵਾਯੂ ਵਿਗਿਆਨ ਦੀ ਇਕ ਰਿਪੋਰਟ ’ਚ ਸੋਮਵਾਰ ਨੂੰ ਕਿਹਾ ਗਿਆ ਹੈ ਕਿ ਜ਼ਿਆਦਾਤਰ ਹੀਟ ਵੇਵ ਜੋ ਪਹਿਲਾਂ ਹਰ ਸਾਲ 50 ਸਾਲ ’ਚ ਸਿਰਫ਼ ਇਕ ਵਾਰ ਆਉਂਦੀ ਸੀ, ਹੁਣ ਗਲੋਬਲ ਵਰਮਿੰਗ ਕਾਰਨ ਹਰ ਦਹਾਕੇ ’ਚ ਇਕ ਵਾਰ ਆਉਣ ਲੱਗੀ ਹੈ, ਜਦਕਿ ਬਾਰਿਸ਼ ਵੱਧ ਹੋਣ ਲੱਗੀ ਹੈ ਅਤੇ ਸੁੱਕਾ ਵੀ ਵੱਧ ਪੈਣ ਲੱਗਾ ਹੈ।

ਜਲਵਾਯੂ ਪਰਿਵਰਤਨ ’ਤੇ ਸੰਯੁਕਤ ਰਾਸ਼ਟਰ ਦੁਆਰਾ ਨਿਯੁਕਤ ਅੰਤਰ ਸਰਕਾਰੀ ਪੈਨਲ ਦੁਆਰਾ ਪ੍ਰਕਾਸ਼ਿਤ ਰਿਪੋਰਟ ’ਚ ਪੰਜ ਮਹੱਤਵਪੂਰਨ ਪੁਆਇੰਟ ਹਨ, ਜੋ ਤੁਹਾਨੂੰ ਪੜ੍ਹਨੇ ਚਾਹੀਦੇ ਹਨ…

ਇਨਸਾਨਾਂ ਨੂੰ ਦੋਸ਼

ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰਬ-ਉਦਯੋਗਿਕ ਕਾਲ ਤੋਂ ਹੋਣ ਵਾਲੀ ਲਗਪਗ ਸਾਰੀ ਵਰਮਿੰਗ ਕਾਰਬਨ ਡਾਇਆਕਸਾਈਡ ਅਤੇ ਮੀਥੇਨ ਜਿਹੀਆਂ ਹੀਟ-ਟ੍ਰੈਪਿੰਗ ਵਾਲੀਆਂ ਗੈਸਾਂ ਦੇ ਨਿਕਲਣ ਕਾਰਨ ਹੋਈ ਸੀ। ਇਹ ਜ਼ਿਆਦਾਤਰ ਮਾਨਵ ਦੁਆਰਾ ਜੈਵਿਕ ਬਾਲਣ, ਕੋਲਾ, ਤੇਲ, ਲੱਕੜੀ ਅਤੇ ਕੁਦਰਤੀ ਗੈਸ ਸਾੜਨ ਦਾ ਨਤੀਜਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ 19ਵੀਂ ਸ਼ਤਾਬਦੀ ਤੋਂ ਬਾਅਦ ਤੋਂ ਦਰਜ ਤਾਪਮਾਨ ਵਾਧੇ ਦਾ ਸਿਰਫ਼ ਇਕ ਪਾਰਟ ਹੀ ਕੁਦਰਤੀ ਦਬਾਅ ਤੋਂ ਆਇਆ ਹੋ ਸਕਦਾ ਹੈ।

ਪੇਰਿਸ ਗੋਲਸ

ਲਗਪਗ ਸਾਰੇ ਦੇਸ਼ਾਂ ਨੇ 2015 ਦੇ ਪੇਰਿਸ ਜਲਵਾਯੂ ਸਮਝੌਤੇ ’ਤੇ ਸਾਈਨ ਕੀਤੇ ਹਨ, ਜਿਸਦਾ ਉਦੇਸ਼ ਗਲੋਬਲ ਵਰਮਿੰਗ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣਾ ਹੈ ਅਤੇ ਪੂਰਬ ਉਦਯੋਗਿਕ ਸਮੇਂ ਦੀ ਤੁਲਨਾ ’ਚ ਸਦੀ ਦੇ ਅੰਤ ਤਕ ਆਦਰਸ਼ ਰੂਪ ਨਾਲ 1.5 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਵੇ, ਇਸ ’ਤੇ ਜ਼ੋਰ ਦਿੱਤਾ ਗਿਆ ਹੈ।

ਰਿਪੋਰਟ ਦ 200 ਤੋਂ ਵੱਧ ਲੇਖਕਾਂ ਨੇ ਪੰਜ ਦਿ੍ਰਸ਼ਾਂ ਨੂੰ ਦੇਖਿਆ ਅਤੇ ਸਿੱਟਾ ਕੱਢਿਆ ਕਿ ਸਾਰੇ 2030 ਦੇ ਦਹਾਕੇ ਤਕ ਦੁਨੀਆ ਨੂੰ 1.5 ਡਿਗਰੀ ਦੀ ਲਿਮਿਟ ਨੂੰ ਪਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਗੰਭੀਰ ਨਤੀਜੇ

3,000 ਤੋਂ ਵੱਧ ਪੇਜਾਂ ਦੀ ਰਿਪੋਰਟ ਦਾ ਸਿੱਟਾ ਨਿਕਲਿਆ ਹੈ ਬਰਫ਼ ਪਿਘਲ ਰਹੀ ਹੈ ਅਤੇ ਸਮੁੰਦਰ ਦਾ ਲੈਵਲ ਵੱਧ ਰਿਹਾ ਹੈ। ਮੌਸਮ ਦੀਆਂ ਗੰਭੀਰ ਹੁੰਦੀਆਂ ਘਟਨਾਵਾਂ – ਤੂਫਾਨ ਤੋਂ ਲੈ ਕੇ ਹੀਟ ਵੇਵ ਤਕ – ਸਭ ਵੱਧ ਰਹੇ ਹਨ ਅਤੇ ਵੱਧ ਖ਼ਤਰਨਾਕ ਹੋ ਰਹੇ ਹਨ। ਵਿਗਿਆਨੀ ਸਾਫ਼ ਤੌਰ ’ਤੇ ਵਾਰ-ਵਾਰ ਕਹਿ ਰਹੇ ਹਨ ਕਿ 1.5 ਡਿਗਰੀ ਸੈਲਸੀਅਸ ਉਦੇਸ਼ ਹੁਣ ਪਹੁੰਚ ਤੋਂ ਬਾਹਰ ਹੈ ਕਿਉਂਕਿ 1 ਡਿਗਰੀ ਸੈਲਸੀਅਮ ਤੋਂ ਵੱਧ ਦੀ ਗਰਮੀ ਪਹਿਲਾਂ ਹੀ ਪੈ ਚੁੱਕੀ ਹੈ ਅਤੇ ਤਾਪਮਾਨ ’ਚ ਹੋਰ ਵਾਧਾ ਵਾਤਾਵਰਨ ’ਚ ਪਹਿਲਾਂ ਤੋਂ ਹੀ ਉਤਸਰਜਨ ਦੇ ਕਾਰਨ ‘ਲਾਕ’ ਹੋ ਜਾਂਦੀ ਹੈ।

ਕੁਝਆਸ਼ਾ

ਜਦਕਿ ਰਿਪੋਰਟ ਦੀਆਂ ਕਈ ਭਵਿੱਖਬਾਣੀਆਂ ਗ੍ਰਹਿ ’ਤੇ ਮਨੁੱਖਾਂ ਦੇ ਪ੍ਰਭਾਵ ਅਤੇ ਅੱਗੇ ਆਉਣ ਵਾਲੇ ਨਤੀਜਿਆਂ ਦੀ ਇਕ ਗੰਭੀਰ ਤਸਵੀਰ ਪੇਸ਼ ਕਰਦੀ ਹੈ, ਉਥੇ ਹੀ ਆਈਪੀਸੀਸੀ ਨੇ ਇਹ ਵੀ ਪਾਇਆ ਕਿ ਟਿਪਿੰਗ ਪੁਆਇੰਟ, ਜਿਵੇਂ ਕਿ ਵਿਨਾਸ਼ਕਾਰੀ ਬਰਫ਼ ਦੀ ਚਾਦਰ ਢਹਿ ਜਾਂਦੀ ਹੈ ਅਤੇ ਸਮੁੰਦਰ ਦੀਆਂ ਧਾਰਾਵਾਂ ਦਾ ਅਚਾਨਕ ਧੀਮਾ ਹੋ ਜਾਣਾ, ‘ਘੱਟ ਸੰਭਾਵਨਾ’ ਹੈ, ਹਾਲਾਂਕਿ ਉਸ ’ਤੇ ਕੰਮ ਕਰਦੇ ਹੋਏ ਆਸ਼ਾ ਜਗਾਈ ਜਾ ਸਕਦੀ ਹੈ।

 

 

 

 

IPCC

 

 

ਦੱਸ ਦੇਈਏ ਕਿ ਪੈਨਲ ਜਲਵਾਯੂ ਪਰਿਵਰਤਨ ’ਤੇ ਉੱਚ ਸੰਭਾਵਿਤ ਵਿਗਿਆਨਿਕ ਸਹਿਮਤੀ ਪ੍ਰਦਾਨ ਕਰਨ ਲਈ ਸਰਕਾਰਾਂ ਅਤੇ ਸੰਗਠਨਾਂ ਦੁਆਰਾ ਸਾਹਮਣੇ ਰੱਖੇ ਗਏ ਸੁਤੰਤਰ ਮਾਹਰਾਂ ਦੁਆਰਾ ਬਣਿਆ ਹੈ। ਕਰੋੜਾਂ ਵਿਗਿਆਨੀ ਗਲੋਬਲ ਵਰਮਿੰਗ ਦੇ ਕਈ ਪਹਿਲੂਆਂ ’ਤੇ ਨਿਯਮਿਤ ਰਿਪੋਰਟ ਪ੍ਰਦਾਨ ਕਰਦੇ ਹਨ, ਜੋ ਸਰਕਾਰਾਂ ਇਸ ਗੱਲ ’ਤੇ ਚਰਚਾ ਕਰਦੀਆਂ ਹਨ ਕਿ ਗ੍ਰੀਨ ਹਾਊਸ ਗੈਸ ਉਤਸਰਜਨ ਨੂੰ ਰੋਕਣ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਅਨੁਕੂਲ ਹੋਣ ਲਈ ਕਿਹੜੇ ਦੇਸ਼ ਯੋਗਦਾਨ ਕਰ ਸਕਦੇ ਹਨ।

Related posts

ਬਾਇਡਨ ਨੂੰ ਮਿਲਣ ਦੇ ਇੱਛੁਕ ਨਹੀਂ ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਇਸੀ, ਪ੍ਰਮਾਣੂ ਸਮਝੌਤੇ ਦੀ ਉਲੰਘਣਾ ਦਾ ਲਾਇਆ ਦੋਸ਼

On Punjab

16 ਸਾਲਾਂ ਬੱਚੀ ਬਣੀ ਇੱਕ ਦਿਨ ਲਈ ਫਿਨਲੈਂਡ ਦੀ ਪ੍ਰਧਾਨ ਮੰਤਰੀ, ਜਾਣੋ ਭਾਸ਼ਣ ‘ਚ ਕੀ ਸੁਨੇਹਾ ਦਿੱਤਾ

On Punjab

ਕਰਤਾਰਪੁਰ ਲਾਂਘੇ ਦਾ ਕੰਮ ਤਕਰੀਬਨ 80% ਪੂਰਾ, ਪਾਕਿਸਤਾਨ ਤੋਂ ਆਈਆਂ ਤਸਵੀਰਾਂ

On Punjab