ਅਮਰੀਕਾ ਨੇ ਗਲੋਬਲ ਵਾਰਮਿੰਗ ਤੇ ਜਲਵਾਯੂ ਪਰਿਵਰਤਨ ਦੇ ਸੰਬੰਧ ਵਿਚ ਭਾਰਤ ਤੇ ਪਾਕਿਸਤਾਨ ਨੂੰ 10 ਹੋਰ ਦੇਸ਼ਾਂ ਦੇ ਨਾਲ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿਚ ਰੱਖਿਆ ਹੈ। ਅਮਰੀਕੀ ਖੁਫੀਆ ਏਜੰਸੀ ਦੇ ਮੁਲਾਂਕਣ ਅਨੁਸਾਰ ਇਨ੍ਹਾਂ ਦੇਸ਼ਾਂ ਨੂੰ ਆਲਮੀ ਤਪਸ਼ ਦਾ ਖਮਿਆਜ਼ਾ ਭੁਗਤਣਾ ਪਵੇਗਾ। ਰਿਪੋਰਟ ਅਨੁਸਾਰ ਗਲੋਬਲ ਵਾਰਮਿੰਗ ਦੇ ਕਾਰਨ ਇਨ੍ਹਾਂ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ। ਇਨ੍ਹਾਂ ਦੇਸ਼ਾਂ ਵਿਚ ਗਰਮ ਹਵਾਵਾਂ ਦੀਆਂ ਤੇਜ਼ ਲਹਿਰਾਂ ਜਾਰੀ ਰਹਿ ਸਕਦੀਆਂ ਹਨ। ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਸੋਕੇ ਤੇ ਪਾਣੀ ਤੇ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤ ਤੇ ਪਾਕਿਸਤਾਨ ਨੂੰ ਇਨ੍ਹਾਂ 10 ਦੇਸ਼ਾਂ ਦੇ ਨਾਲ ਰੱਖਿਆ ਗਿਆ ਸੀ
ਭਾਰਤ ਤੋਂ ਇਲਾਵਾ ਇਸ ਸੂਚੀ ਵਿਚ ਸ਼ਾਮਲ ਹੋਰ ਦੇਸ਼ ਹਨ ਅਫਗਾਨਿਸਤਾਨ, ਗਵਾਟੇਮਾਲਾ, ਹੈਤੀ, ਹੋਂਡੁਰਸ, ਇਰਾਕ, ਪਾਕਿਸਤਾਨ, ਨਿਕਾਰਾਗੁਆ, ਕੋਲੰਬੀਆ, ਮਿਆਂਮਾਰ ਤੇ ਉੱਤਰੀ ਕੋਰੀਆ। ਅਮਰੀਕੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੁਫੀਆ ਭਾਈਚਾਰੇ ਨੇ ਇਸ ਗੱਲ ਦਾ ਮੁਲਾਂਕਣ ਕੀਤਾ ਹੈ ਕਿ 11 ਦੇਸ਼ਾਂ ਵਿਚ ਮੌਸਮ ਵਿਚ ਵਧੇਰੇ ਤਬਦੀਲੀਆਂ ਤੇ ਸਮੁੰਦਰ ਦੇ ਨਮੂਨਿਆਂ ਵਿਚ ਵਿਘਨ ਦਾ ਸਾਹਮਣਾ ਕਰ ਸਕਦੇ ਹਨ।
ਪਹਿਲੀ ਵਾਰ ਜਲਵਾਯੂ ਬਾਰੇ ਨੈਸ਼ਨਲ ਇੰਟੈਲੀਜੈਂਸ ਐਸਟੀਮੇਟਸ (ਐਨਆਈਈਜ਼) ਨੂੰ ਯੂਐਸ ਦਫਤਰ ਦੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੁਆਰਾ ਇਕੱਠਾ ਕੀਤਾ ਗਿਆ ਸੀ, ਜੋ 16 ਖੁਫੀਆ ਏਜੰਸੀਆਂ ਦੀ ਨਿਗਰਾਨੀ ਕਰਦਾ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ਵਿਚ ਜਲਵਾਯੂ ਚਿੰਤਾ ਦੇ ਦੋ ਖੇਤਰਾਂ ਦੀ ਪਛਾਣ ਵੀ ਕੀਤੀ ਗਈ ਤੇ ਅਫਰੀਕੀ ਮਹਾਦੀਪ ਦੇ ਦੇਸ਼ਾਂ ਦੇ ਨਾਂ ਵੀ ਦੱਸੇ ਗਏ। ਰਿਪੋਰਟ ਵਿਚ ਕਿਹਾ ਗਿਆ ਹੈ ਖੁਫੀਆ ਏਜੰਸੀ ਨੇ 11 ਦੇਸ਼ਾਂ ਤੇ ਦੋ ਖੇਤਰਾਂ ਦੀ ਪਛਾਣ ਕੀਤੀ ਹੈ। ਜੋ ਜਲਵਾਯੂ ਪਰਿਵਰਤਨ ਦੇ ਖਤਰੇ ਤੋਂ ਚਿੰਤਤ ਹਨ।
ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਗਰਮੀ ਤੇ ਤੇਜ਼ ਚੱਕਰਵਾਤਾਂ ਕਾਰਨ ਪਾਣੀ ਦੇ ਸਰੋਤਾਂ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿਚ ਬਿਮਾਰੀ ਤੋਂ ਪੀੜਤ ਆਬਾਦੀ ਵਧੇਗੀ ਤੇ ਉਹ ਲੋਕ ਬਿਮਾਰੀ ਨੂੰ ਹੋਰ ਲੋਕਾਂ ਵਿਚ ਵੀ ਫੈਲਾਉਣਗੇ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਪ੍ਰੋਜੈਕਸ਼ਨ ਮਾਡਲ ਸੁਝਾਅ ਦਿੰਦੇ ਹਨ ਕਿ ਭਾਰਤ, ਅਫਗਾਨਿਸਤਾਨ, ਗਵਾਟੇਮਾਲਾ, ਹੈਤੀ, ਹੋਂਡੁਰਸ, ਇਰਾਕ ਤੇ ਪਾਕਿਸਤਾਨ ਵਿਚ ਡੇਂਗੂ ਦੇ ਪ੍ਰਕੋਪ ਵਧਣਗੇ।