ਸਾਬਕਾ ਭਾਰਤੀ ਕਪਤਾਨ ਸੁਨੀਲ ਗਵਾਸਕਰ ਦੀ 1971 ਦੇ ਇੰਗਲੈਂਡ ਦੌਰੇ ਤੇ ਪਾਈ ਟੌਪੀ ਤੇ ਰਾਸ਼ਟਰੀ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਦੀ ਕੋਚਿੰਗ ਕਿੱਟ ਕ੍ਰਿਕਟ ਦੇ ਉਸ ਸਾਮਾਨ ਵਿੱਚ ਸ਼ਾਮਲ ਹੈ ਜਿਸ ਨੂੰ ਆਨਲਾਇਨ ਖਰੀਦਿਆ ਜਾ ਸਕਦਾ ਹੈ। ਇਸ ਸਾਮਾਨ ਦੀ ਨਿਲਾਮੀ 27 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ।
100ਵਾਂ ਸੈਂਕੜਾ ਪੂਰਾ ਕਰਨ ਵਾਲਾ ਬੱਲਾ
ਸਰ ਜੈਫ੍ਰੀ ਬਾਏਕਾਟ ਦੇ ਸੰਗ੍ਰਹਿ ਵਿੱਚ ਕਈ ਯਾਦਗਾਰ ਚੀਜ਼ਾ ਸ਼ਾਮਲ ਹਨ। ਇਸ ਵਿੱਚ ਬੱਲਾ ਵੀ ਸ਼ਾਮਲ ਹੈ ਜਿਸ ਨਾਲ ਉਨ੍ਹਾਂ ਪਹਿਲੀ ਸ਼੍ਰੇਣੀ ਦੇ ਮੈਚਾਂ ਵਿੱਚ 100ਵਾਂ ਸੈਂਕੜਾ ਪੂਰਾ ਕੀਤਾ ਸੀ। ਉਨ੍ਹਾਂ ਹੈਂਡਿਗਲੇ ਵਿੱਚ 11 ਅਗਸਤ 1977 ਨੂੰ ਆਸਟ੍ਰੇਲੀਆ ਖਿਲਾਫ ਏਸ਼ਜ ਟੈਸਟ ਮੈਚ ਵਿੱਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਇਹ ਉਪਲੱਬਧੀ ਹਾਸਲ ਕੀਤੀ ਸੀ। ਇਸ ਬੱਲੇ ਦੀ ਕੀਮਤ 30 ਤੋਂ 50 ਹਜ਼ਾਰ ਪੌਂਡ ਲਗਪਗ 28.95-48.25 ਲੱਖ ਰੁਪਏ ਹੋਏਗੀ।
ਨਿਲਾਮੀ ਵਿੱਚ ਮਾਇਕਲ ਹੋਲਡਿੰਗ ਦੀ ਇੱਕ ਨਿਕਰ ਵੀ ਸ਼ਾਮਲ ਹੈ ਜਿਸ ਨੇ 14 ਮਾਰਲ 1981 ਨੂੰ ਬ੍ਰਿਜਟਾਊਨ ‘ਚ ਬਾਏਕਾਟ ਨੂੰ ਸਿਰਫ ਤੇ ਆਊਟ ਕੀਤਾ ਸੀ। ਇਸ ਤੇ ਹੋਲਡਿੰਗ ਦੇ ਹਸਤਾਖਰ ਹਨ। ਬਾਏਕਾਟ ਦੇ ਸੰਗ੍ਰਹਿ ਵਿੱਚ ਹੀ ਇਹ ਟੌਪੀ ਸ਼ਾਮਲ ਹੈ ਜਿਸ ਨੂੰ ਗਵਾਸਕਰ ਨੇ 1971 ਵਿੱਚ ਭਾਰਤ ਦੇ ਇੰਗਲੈਂਡ ਦੌਰੇ ਦੌਰਾਨ ਪਹਿਨਿਆ ਸੀ।
16 ਨਵੰਬਰ ਤੱਕ ਚਲੇਗੀ ਨਿਲਾਮੀ
ਕ੍ਰਿਸਟੀ ਦੀ ਦੂਸਰੀ ਨਿਲਾਮੀ 16 ਨਵੰਬਰ ਤੱਕ ਚਲੇਗੀ। ਇਸ ਵਿੱਚ ਕ੍ਰਿਕੇਟ ਦੇ ਇਤਹਾਸ ਨਾਲ ਜੁੜੀਆਂ ਕਈ ਯਾਦਗਾਰ ਚੀਜ਼ਾਂ ਸ਼ਾਮਲ ਹਨ।