ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਨਵੇਂ ਚੇਅਰਮੈਨ ਬਣਨਾ ਲਗਪਗ ਤੈਅ ਹੈ। ਇਸ ਲਈ ਦੁਨੀਆ ਭਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰ ਕਮਲ ਰਾਸ਼ਿਦ ਖਾਨ (ਕੇਆਰਕੇ) ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇਆਰਕੇ ਦੀ ਪ੍ਰਤੀਕ੍ਰਿਆ ਅਜਿਹੀ ਹੈ ਕਿ ਹਰ ਕੋਈ ਉਨ੍ਹਾਂ ਦੇ ਟਵੀਟ ‘ਤੇ ਚਰਚਾ ਕਰ ਰਿਹਾ ਹੈ।
ਕੇਆਰਕੇ ਨੇ ਇਸ ਮਾਮਲੇ ਵਿੱਚ ਟਵੀਟ ਕਰਦਿਆਂ ਲਿਖਿਆ, ‘ਮੈਂ ਲੰਬੇ ਸਮੇਂ ਤੋਂ ਕ੍ਰਿਕਟ ਮੈਚ ਦੇਖਣਾ ਬੰਦ ਕਰ ਦਿੱਤਾ ਹੈ, ਕਿਉਂਕਿ ਮੈਂ ਫਿਕਸਡ ਮੈਚ ਨਹੀਂ ਦੇਖਣਾ ਚਾਹੁੰਦਾ। ਹੁਣ ਮੈਂ ਉਮੀਦ ਕਰਦਾ ਹਾਂ ਕਿ ਇਮਾਨਦਾਰ ਕ੍ਰਿਕੇਟਰ ਸੌਰਵ ਗਾਂਗੁਲੀ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਹਟਾ ਦੇਣਗੇ ਤੇ ਮੈਂ ਫਿਰ ਤੋਂ ਮੈਚ ਵੇਖਣਾ ਸ਼ੁਰੂ ਕਰੂੰਗਾ।’ਵਿਰਾਟ ਕੋਹਲੀ ਦੇ ਪ੍ਰਸ਼ੰਸਕ ਕੇਆਰਕੇ ਦੇ ਇਸ ਟਵੀਟ ਨੂੰ ਪਸੰਦ ਨਹੀਂ ਕਰ ਰਹੇ ਤੇ ਉਹ ਇਸ ਰਵੱਈਏ ਦੀ ਜ਼ੋਰਦਾਰ ਆਲੋਚਨਾ ਕਰ ਰਹੇ ਹਨ। ਹਾਲਾਂਕਿ ਇਸ ‘ਤੇ ਅਜੇ ਤੱਕ ਵਿਰਾਟ ਕੋਹਲੀ ਜਾਂ ਕੇਆਰਕੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੇਆਰਕੇ ਆਪਣੇ ਕਿਸੇ ਟਵੀਟ ਜਾਂ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਆਏ ਦਿਨ ਹੀ ਉਹ ਕਿਸੇ ਫਿਲਮ ਦੇ ਮੁੱਦੇ ਜਾਂ ਰਿਵਿਊ ਬਾਰੇ ਕੁਝ ਅਜਿਹਾ ਕਹਿੰਦੇ ਹਨ ਕਿ ਸੁਰਖੀਆਂ ਵਿੱਚ ਆ ਜਾਂਦੇ ਹਨ।