ਐਕਸ ਐਕਟ੍ਰਸ ਚਾਰਟਰਸ ਦੀ ਲਿਸਟ ਦੀ ਗੱਲ ਕਰੀਏ ਤਾਂ ਇਸ ਲਿਸਟ ਵਿਚ ਪਹਿਲੇ ਨੰਬਰ ‘ਤੇ ਥਾਂ ਬਣਾਈ ਹੈ ਕਾਰਡੀ ਬੀ ਨੇ। ਜਿਨ੍ਹਾਂ ਨੇ 4.8 ਬਿਲੀਅਨ ਵਿਊਜ਼ ਲਏ ਹਨ। ਨੇਹਾ ਕੱਕੜ ਨੂੰ 4.5 ਬਿਲੀਅਨ ਵਿਊਜ਼ ਮਿਲੇ ਹਨ ਅਤੇ ਉਹ ਦੂਜੇ ਨੰਬਰ ‘ਤੇ ਹਨ। ਇਸ ਗੱਲ ਦੀ ਜਾਣਕਾਰੀ ਨੇਹਾ ਕੱਕੜ ਨੇ ਇੰਸਟਾਗ੍ਰਾਮ ਜ਼ਰੀਏ ਆਪਣੇ ਚਹੇਤਿਆਂ ਨਾਲ ਸਾਂਝੀ ਕੀਤੀ ਹੈ। ਇਸ ਪੋਸਟ ਜ਼ਰੀਏ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਇਹ ਖੁਸ਼ੀ ਸਾਂਝੀ ਕੀਤੀ। ਨੇਹਾ ਦਾ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਸਿਰਫ਼ 3 ਘੰਟਿਆਂ ਵਿਚ ਲੱਖਾਂ ਲੋਕਾਂ ਨੇ ਨੇਹਾ ਕੱਕੜ ਨੂੰ ਵਧਾਈ ਦੇ ਦਿੱਤੀ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਝ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਨੇਹਾ ਕੱਕੜ ਬਾਲੀਵੁੱਡ ਦੀ ਇੱਕ ਮਸ਼ਹੂਰ ਗਾਇਕਾ ਹੈ। ਨੇਹਾ ਦੇ ਗੀਤਾਂ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਦਿਲ ਨੂੰ ਸਕੂਨ ਦੇਣ ਵਾਲੀ ਹੈ।