PreetNama
ਖੇਡ-ਜਗਤ/Sports News

ਗਾਵਸਕਰ ਨੇ ਦਿੱਤੀ ਧੋਨੀ ਨੂੰ ਨਸੀਹਤ…

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਨਿਆਸ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ । ਜਿਸ ਕਾਰਨ ਤਮਾਮ ਦਿੱਗਜ਼ ਹਮੇਸ਼ਾ ਉਨ੍ਹਾਂ ਦੇ ਸੰਨਿਆਸ ਬਾਰੇ ਆਪਣੀ ਰਾਏ ਦਿੰਦੇ ਰਹਿੰਦੇ ਹਨ । ਜਿਸ ਵਿੱਚ ਹੁਣ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਵੀ ਉਨ੍ਹਾਂ ਨੂੰ ਲੈ ਕੇ ਵੱਡੀ ਗੱਲ ਕਹੀ ਹੈ । ਉਨ੍ਹਾਂ ਕਿਹਾ ਕਿ ਧੋਨੀ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ, ਕਿਉਂਕਿ ਧੋਨੀ ਦਾ ਟੀਮ ਵਿੱਚ ਖੇਡਣ ਦਾ ਸਮਾਂ ਖ਼ਤਮ ਹੋ ਚੁੱਕਿਆ ਹੈ ।ਦਰਅਸਲ, ਧੋਨੀ ਨੇ ਆਈਸੀਸੀ ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਇੱਕ ਵੀ ਮੁਕਾਬਲਾ ਨਹੀਂ ਖੇਡਿਆ ਹੈ । ਵਿਸ਼ਵ ਕੱਪ ਵਿੱਚੋਂ ਬਾਹਰ ਹੋਣ ਤੋਂ ਬਾਅਦ ਧੋਨੀ ਨੇ ਭਾਰਤ ਤੇ ਵੈਸਟਇੰਡੀਜ਼ ਦੇ ਦੌਰੇ ਤੋਂ ਵੀ ਆਪਣਾ ਨਾਂ ਵਾਪਸ ਲੈ ਲਿਆ ਸੀ । ਇਸ ਮਾਮਲੇ ਵਿੱਚ ਚੋਣਕਰਤਾ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਉਹ ਟੀਮ ਦਾ ਹਿੱਸਾ ਹੋ ਸਕਦੇ ਹਨ ।ਗਾਵਸਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੋਈ ਨਹੀਂ ਜਾਣਦਾ ਕਿ ਧੋਨੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿਮਾਗ ਦੀਆਂ ਗਲਾਂ ਨੂੰ ਸਿਰਫ ਧੋਨੀ ਹੀ ਦੱਸ ਸਕਦੇ ਹਨ । ਧੋਨੀ ਬਾਰੇ ਬੋਲਦਿਆਂ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਭਾਰਤੀ ਟੀਮ ਨੂੰ ਉਨ੍ਹਾਂ ਤੋਂ ਅੱਗੇ ਦਾ ਸੋਚਣਾ ਚਾਹੀਦਾ ਹੈ, ਕਿਉਂਕਿ ਜਦੋਂ ਤੱਕ ਅਗਲਾ ਟੀ20 ਵਿਸ਼ਵ ਕੱਪ ਆਵੇਗਾ ਉਸ ਸਮੇਂ ਉਹ 39 ਸਾਲ ਦੇ ਹੋ ਜਾਣਗੇ ।ਗਾਵਸਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੋਈ ਨਹੀਂ ਜਾਣਦਾ ਕਿ ਧੋਨੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਧੋਨੀ ਦਾ ਟੀਮ ਵਿੱਚ ਹੋਣਾ ਹਮੇਸ਼ਾ ਮਾਇਨੇ ਰੱਖਦਾ ਹੈ । ਗਾਵਸਕਰ ਨੇ ਧੋਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਧੋਨੀ ਮੈਦਾਨ ਵਿੱਚ ਜੋ ਦੌੜਾਂ ਬਣਾਉਂਦੇ ਹਨ ਜਾਂ ਫਿਰ ਜੋ ਸਟੰਪਿੰਗ ਕਰਦੇ ਹਨ ਉਹ ਤਾਰੀਫ਼ ਕਾਬਿਲ ਹੈ । ਉਨ੍ਹਾਂ ਕਿਹਾ ਕਿ ਧੋਨੀ ਦੇ ਮੈਦਾਨ ‘ਤੇ ਹੋਣ ਨਾਲ ਕਪਤਾਨ ਨੂੰ ਉਨ੍ਹਾਂ ਦੇ ਸੁਝਾਅ ਮਿਲਦੇ ਰਹਿੰਦੇ ਹਨ ਜੋ ਕਿ ਵੱਡੀ ਗੱਲ ਹੈ । ਉਨ੍ਹਾਂ ਕਿਹਾ ਕਿ ਹੁਣ ਉਹ ਵੀ ਮੰਨਦੇ ਹਨ ਕਿ ਧੋਨੀ ਦੇ ਸੰਨਿਆਸ ਦਾ ਸਮਾਂ ਆ ਗਿਆ ਹੈ ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਇੱਕ ਸੈਲਫ ਲਾਈਫ ਹੁੰਦੀ ਹੈ ਤੇ ਉਹ ਧੋਨੀ ਪ੍ਰਤੀ ਸਨਮਾਨ ਰੱਖਦੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਖੁਦ ਹੀ ਸੰਨਿਆਸ ਲੈ ਕੇ ਬਾਹਰ ਹੋ ਜਾਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਬਾਹਰ ਕੀਤਾ ਜਾਵੇ ।

Related posts

ਨੀਰਜ ਦਾ ਨਾਮ Laureus World Sports Awards ਲਈ ਨਾਮਜ਼ਦ, ਨਾਮਜ਼ਦਗੀ ਹਾਸਲ ਕਰਨ ਵਾਲੇ ਬਣੇ ਤੀਜੇ ਭਾਰਤੀ

On Punjab

Ram Mandir: ਰਾਮ ਮੰਦਰ ਦੇ ਦਰਸ਼ਨਾਂ ਲਈ ਹੁਣ ਹੋਰ ਇੰਤਜ਼ਾਰ ਨਹੀਂ, ਜਾਣੋ ਪੀਐਮ ਮੋਦੀ ਅਯੁੱਧਿਆ ‘ਚ ਕਦੋਂ ਸਥਾਪਿਤ ਕਰਨਗੇ ਰਾਮ ਲੱਲਾ ਦੀ ਮੂਰਤੀ

On Punjab

ਵਿਸ਼ਵ ਕਬੱਡੀ ਕੱਪ ‘ਤੇ ਭਾਰਤ ਦਾ ਕਬਜ਼ਾ, ਕੈਨੇਡਾ ਨੂੰ 64-19 ਨਾਲ ਹਰਾਇਆ

On Punjab