ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਅਨੋਖਾ ਕਦਮ ਉਠਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਨੀਤੀ ਅਪਣਾਈ ਹੈ ਤਾਂ ਕਿ ਅਰਬ ਦੇਸ਼ਾਂ ਨੂੰ ਗਾਜ਼ਾ ਪੱਟੀ ‘ਚ ਕੂਟਨੀਤਕ ਯਤਨਾਂ ਤਹਿਤ ਵਿਕਾਸ ਕਾਰਜਾਂ ਲਈ ਅਬ੍ਰਾਹਿਮ ਸੰਧੀ ਨੂੰ ਅੰਜਾਮ ਦਿੱਤਾ ਜਾ ਸਕੇ। ਬਾਇਡਨ ਪ੍ਰਸ਼ਾਸਨ ਇਜ਼ਰਾਈਲ ਨਾਲ ਇਸ ਸੰਧੀ ‘ਤੇ ਹੋਰ ਅਰਬ ਦੇਸ਼ਾਂ ਦੇ ਵੀ ਦਸਤਖ਼ਤ ਲੈਣ ਲਈ ਯਤਨਸ਼ੀਲ ਹੋਵੇਗਾ।
ਰਾਮਲੱਲਾ (ਏਪੀ) : ਫਲਸਤੀਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਫ਼ੌਜੀ ਬਲਾਂ ਨੇ ਇਜ਼ਰਾਇਲੀ ਹਿੱਸੇ ਵਾਲੇ ਪੱਛਮੀ ਤੱਟ ਦੇ ਜੇਨਿਨ ਕਸਬੇ ‘ਚ ਗੋਲ਼ੀਬਾਰੀ ਕਰ ਕੇ ਦੋ ਫਲਸਤੀਨੀ ਸੁਰੱਖਿਆ ਬਲਾਂ ਨੂੰ ਮਾਰ ਮੁਕਾਇਆ। ਆਨਲਾਈਨ ਵੀਡੀਓ ‘ਚ ਅੰਡਰ ਕਵਰ ਇਜ਼ਰਾਈਲੀ ਅਫਸਰਾਂ ਨੂੰ ਇਕ ਕਾਰ ਪਿੱਛੇ ਲੁਕੇ ਫਲਸਤੀਨੀ ਅਫਸਰਾਂ ‘ਤੇ ਗੋਲ਼ੀ ਚਲਾਉਂਦੇ ਦੇਖਿਆ ਜਾ ਸਕਦਾ ਹੈ। ਮਾਰੇ ਗਏ ਅਫਸਰਾਂ ਦੀ ਪਛਾਣ ਫਲਸਤੀਨੀ ਪ੍ਰਸ਼ਾਸਨ ਦੇ ਫ਼ੌਜੀ ਖੁਫ਼ੀਆ ਬਲ ਵਜੋਂ ਹੋਈ ਹੈ।
ਇਜ਼ਰਾਈਲ ਨੇ ਸੀਰੀਆ ‘ਚ 11 ਫ਼ੌਜੀ ਅਫਸਰਾਂ ਨੂੰ ਮਾਰ ਮੁਕਾਇਆ
ਦਮਿਸ਼ਕ (ਆਈਏਐੱਨਐੱਸ) : ਇਜ਼ਰਾਈਲ ਨੇ ਸੀਰੀਆ ਦੇ ਮੱਧ ਤੇ ਦੱਖਣੀ ਖੇਤਰ ‘ਚ ਹਮਲਾ ਕਰ ਕੇ ਇਕ ਰਾਤ ‘ਚ ਹੀ 11 ਲੋਕਾਂ ਮਾਰ ਮੁਕਾਇਆ ਹੈ। ਦਮਿਸ਼ਕ ‘ਚ ਹਮਲੇ ‘ਚ ਮਾਰੇ ਗਏ ਲੋਕਾਂ ਦਾ ਵੇਰਵਾ ਦਿੱਤਾ ਗਿਆ ਹੈ। ਇਜ਼ਰਾਇਲੀ ਰੱਖਿਆ ਬਲ ਨੇ ਸਾਲ 2011 ‘ਚ ਸੀਰੀਆ ‘ਚ ਖਾਨਾਜੰਗੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਅਜਿਹੇ ਹੀ ਸੈਂਕੜੇ ਹਮਲੇ ਕੀਤੇ ਹਨ।