ਇਜ਼ਰਾਈਲ ਨੇ ਗਾਜ਼ਾ ਪੱਟੀ ‘ਚ ਅੱਤਵਾਦੀ ਜਥੇਬੰਦੀ ਹਮਾਸ ਖ਼ਿਲਾਫ਼ ਵੀਰਵਾਰ ਤੜਕੇ ਮੁੜ ਹਵਾਈ ਹਮਲੇ ਕੀਤੇ। ਇਸ ‘ਚ ਇਕ ਫਲਸਤੀਨੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਅਮਰੀਕੀ ਦਬਾਅ ਦੇ ਬਾਵਜੂਦ ਇਜ਼ਰਾਈਲ ਦੀ ਹਮਾਸ ਖ਼ਿਲਾਫ਼ ਕਾਰਵਾਈ ਜਾਰੀ ਹੈ। 10 ਮਈ ਤੋਂ ਿਛੜੇ ਇਸ ਸੰਘਰਸ਼ ‘ਚ ਹਮਾਸ ਵੀ ਇਜ਼ਰਾਈਲ ‘ਤੇ ਹਜ਼ਾਰਾਂ ਰਾਕਟ ਦਾਗ ਚੁੱਕਾ ਹੈ।ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਮਾਸ ਖ਼ਿਲਾਫ਼ ਕਾਰਵਾਈ ਬੰਦ ਕਰਨ ਲਈ ਅਮਰੀਕਾ ਸਮੇਤ ਆਪਣੇ ਕਰੀਬੀ ਦੇਸ਼ਾਂ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਇਸ ਅੱਤਵਾਦੀ ਜਥੇਬੰਦੀ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਅੜਿਆ ਹੋਇਆ ਹੈ। ਉਹ ਇਹ ਸਾਫ਼ ਕਰ ਚੁੱਕੇ ਹਨ ਕਿ ਟੀਚਾ ਹਾਸਲ ਹੋਣ ਤਕ ਕਾਰਵਾਈ ਜਾਰੀ ਰਹੇਗੀ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਦੇ ਖ਼ਾਨ ਯੂਨਿਸ ਤੇ ਰਾਫਹ ਇਲਾਕਿਆਂ ‘ਚ ਹਮਾਸ ਦੇ ਤਿੰਨ ਕਮਾਂਡਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਇਕ ਫ਼ੌਜੀ ਢਾਂਚੇ ਨਾਲ ਇਕ ਹਥਿਆਰ ਭੰਡਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਖ਼ਾਨ ਯੂਨਿਸ ‘ਚ ਇਕ ਦੋ ਮੰਜ਼ਿਲਾ ਇਮਾਰਤ ਨੂੰ ਤਬਾਹ ਕਰ ਦਿੱਤਾ ਗਿਆ। ਇਲਾਕੇ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਇਸ ਇਮਾਰਤ ਦੇ ਬਾਹਰ ਸੌਂ ਰਹੇ 11 ਲੋਕ ਜ਼ਖਮੀ ਹੋ ਗਏ। ਉਹ ਹਮਲੇ ਦੇ ਡਰ ਤੋਂ ਬਾਹਰ ਸੌਂ ਰਹੇ ਸਨ। ਇਸ ਤੋਂ ਇਲਾਵਾ ਇਕ ਹੋਰ ਘਰ ‘ਤੇ ਹੋਏ ਹਮਲੇ ‘ਚ ਇਕ ਅੌਰਤ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਉੱਤਰੀ ਗਾਜ਼ਾ ‘ਚ ਇਕ ਸ਼ਰਨਾਰਥੀ ਕੈਂਪ ‘ਤੇ ਵੀ ਹਵਾਈ ਹਮਲਾ ਕੀਤਾ ਗਿਆ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਕੈਂਪ ‘ਚ ਦੋ ਅੰਦਰ ਗਰਾਊਂਡ ਲਾਂਚਰ ਸਨ। ਤੇਲ ਅਵੀਵ ‘ਤੇ ਰਾਕਟ ਹਮਲੇ ‘ਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਸੀ।
10 ਮਈ ਤੋਂ ਹੁਣ ਤਕ ਇਜ਼ਰਾਈਲ ਗਾਜ਼ਾ ‘ਚ ਸੈਂਕੜੇ ਹਵਾਈ ਹਮਲੇ ਕਰ ਚੁੱਕਾ ਹੈ। ਇਨ੍ਹਾਂ ‘ਚ ਹਮਾਸ ਦੇ ਟਨਲ ਨੈੱਟਵਰਕ ਸਮੇਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦਕਿ ਹਮਾਸ ਨੇ ਇਜ਼ਰਾਈਲੀ ਸ਼ਹਿਰਾਂ ‘ਤੇ ਹੁਣ ਤਕ ਚਾਰ ਹਜ਼ਾਰ ਤੋਂ ਜ਼ਿਆਦਾ ਰਾਕੇਟ ਦਾਗਿਆ ਜਾ ਚੁੱਕਾ ਹੈ। ਇਸ ਸੰਘਰਸ਼ ‘ਚ ਹੁਣ ਤਕ 65 ਬੱਚਿਆਂ ਤੇ 39 ਅੌਰਤਾਂ ਸਮੇਤ 230 ਫਲਸਤੀਨੀਆਂ ਦੀ ਮੌਤ ਹੋਈ ਹੈ। ਇਜ਼ਰਾਈਲ ‘ਚ 12 ਲੋਕਾਂ ਦੀ ਜਾਨ ਗਈ ਹੈ। ਸੰਘਰਸ਼ ਕਾਰਨ ਕਰੀਬ 58 ਹਜ਼ਾਰ ਫਲਸਤੀਨੀਆਂ ਨੇ ਹਿਜਰਤ ਕੀਤੀ ਹੈ।
ਅਮਰੀਕਾ ਨੇ ਯੂਐੱਨ ਮਤੇ ਦਾ ਕੀਤਾ ਵਿਰੋਧ
ਅਮਰੀਕਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਸੰਯੁਕਤ ਰਾਸ਼ਟਰ (ਯੂਐੱਨ) ਸੁਰੱਖਿਆ ਪ੍ਰਰੀਸ਼ਦ ਦੇ ਉਸ ਮਤੇ ਦਾ ਵਿਰੋਧ ਕੀਤਾ ਹੈ, ਜਿਸ ‘ਚ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਦੀ ਮੰਗ ਕੀਤੀ ਗਈ ਹੈ। ਅਮਰੀਕਾ ਨੇ ਕਿਹਾ ਕਿ ਇਸ ਨਾਲ ਰਾਸ਼ਟਰਪਤੀ ਜੋਅ ਬਾਇਡਨ ਦੀ ਸੰਘਰਸ਼ ਖਤਮ ਕਰਵਾਉਣ ਦੀ ਕੋਸ਼ਿਸ਼ ‘ਚ ਰੁਕਾਵਟ ਪੈ ਸਕਦੀ ਹੈ। ਫਰਾਂਸ ਨੇ ਇਸ ਮਤੇ ਦਾ ਖਰੜਾ ਤਿਆਰ ਕੀਤਾ ਹੈ।
ਇਨਸੈੱਟ ਜੰਗਬੰਦੀ ਛੇਤੀ ਹੋਣ ਦੀ ਉਮੀਦ
ਹਮਾਸ ਦੇ ਇਕ ਪ੍ਰਮੁੱਖ ਕਮਾਂਡਰ ਨੇ ਛੇਤੀ ਹੀ ਜੰਗਬੰਦੀ ਹੋਣ ਦੀ ਉਮੀਦ ਪ੍ਰਗਟਾਈ ਹੈ। ਹਮਾਸ ਦੇ ਸਿਆਸੀ ਦਫਤਰ ਦੇ ਸੀਨੀਅਰ ਅਧਿਕਾਰੀ ਮੂਸਾ ਅਬੂ ਮਰਜੌਕ ਨੇ ਇਕ ਲਿਬਨਾਨੀ ਟੀਵੀ ਨੂੰ ਕਿਹਾ ਹੈ, ‘ਮੈਨੂੰ ਲੱਗਦਾ ਹੈ ਕਿ ਆਪਸੀ ਸਹਿਮਤੀ ਨਾਲ ਇਕ-ਦੋ ਦਿਨਾਂ ‘ਚ ਜੰਗਬੰਦੀ ਲਈ ਸਮਝੌਤਾ ਹੋ ਸਕਦਾ ਹੈ।’ ਇਧਰ, ਮਿਸਰ ਦੇ ਇਕ ਸੂਤਰ ਨੇ ਕਿਹਾ ਕਿ ਵਿਚੋਲਗੀ ਵਾਲੇ ਦੇਸ਼ਾਂ ਦੀ ਮਦਦ ਨਾਲ ਦੋਵੇਂ ਧਿਰਾਂ ‘ਚ ਜੰਗਬੰਦੀ ਨੂੰ ਲੈ ਕੇ ਸਹਿਮਤੀ ਬਣ ਗਈ ਹੈ।