PreetNama
ਖਾਸ-ਖਬਰਾਂ/Important News

ਗਾਜ਼ਾ ਸਿਟੀ ‘ਤੇ ਫਿਰ ਗੱਜੇ ਇਜ਼ਰਾਇਲੀ ਜੰਗੀ ਜਹਾਜ਼, ਟਨਲ ਤੇ ਹਮਾਸ ਦੇ ਟਿਕਾਣਿਆਂ ‘ਤੇ ਜ਼ਬਰਦਸਤ ਬੰਬਾਰੀ

ਇਜ਼ਰਾਈਲ ਦੇ ਜੰਗੀ ਜਹਾਜ਼ ਸੋਮਵਾਰ ਤੜਕੇ ਗਾਜ਼ਾ ਪੱਟੀ ਇਲਾਕੇ ‘ਚ ਫਿਰ ਗੱਜੇ ਤੇ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਵਾਈ ਹਮਲੇ ‘ਚ ਟਨਲ ਤੇ ਹਮਾਸ ਦੇ ਟਿਕਾਣਿਆਂ ‘ਤੇ ਜ਼ਬਰਦਸਤ ਬੰਬਾਰੀ ਕੀਤੀ ਗਈ। ਇਹ ਟਨਲ ਅੱਤਵਾਦੀਆਂ ਲਈ ਪਨਾਹਗਾਹ ਸੀ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਹਮਾਸ ਦੀ 15 ਕਿਲੋਮੀਟਰ ਲੰਬੀ ਟਨਲ ਤੇ ਇਸ ਦੇ ਨੌਂ ਕਮਾਂਡਰਾਂ ਦੇ ਘਰ ਉਡਾ ਦਿੱਤੇ। ਹਮਾਸ ਦੇ ਇਕ ਸਿਖਰਲਾ ਕਮਾਂਡਰ ਵੀ ਢੇਰ ਕਰ ਦਿੱਤਾ ਗਿਆ।ਗਾਜ਼ਾ ਪੱਟੀ ‘ਤੇ ਸ਼ਾਸਨ ਕਰਨ ਵਾਲੇ ਹਮਾਸ ਤੇ ਇਜ਼ਰਾਇਲ ਵਿਚਕਾਰ ਦਸ ਮਈ ਤੋਂ ਸੰਘਰਸ਼ ਚੱਲ ਰਿਹਾ ਹੈ। ਇਸ ਇਲਾਕੇ ‘ਚ ਸੋਮਵਾਰ ਨੂੰ ਕੀਤਾ ਗਿਆ ਹਵਾਈ ਹਮਲਾ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਹੈ। ਇਕ ਦਿਨ ਪਹਿਲਾਂ ਗਾਜ਼ਾ ਸਿਟੀ ‘ਚ ਕੀਤੇ ਗਏ ਹਵਾਈ ਹਮਲੇ ‘ਚ 42 ਲੋਕਾਂ ਦੀ ਮੌਤ ਹੋ ਗਈ ਸੀ ਤੇ ਤਿੰਨ ਇਮਾਰਤਾਂ ਤਬਾਹ ਹੋ ਗਈਆਂ ਸਨ। ਹਾਲਾਂਕਿ ਤਾਜ਼ਾ ਹਵਾਈ ਹਮਲੇ ‘ਚ ਮਰਨ ਵਾਲਿਆਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਉੱਤਰੀ ਗਾਜ਼ਾ ਦੇ ਵੱਖ-ਵੱਖ ਇਲਾਕਿਆਂ ‘ਚ ਹਮਾਸ ਦੇ ਕਮਾਂਡਰਾਂ ਦੇ ਨੌਂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਕਮਾਂਡਰ ਹੁਸਾਮ ਅਬੂ ਹਰਬੀਦ ਨੂੰ ਮਾਰ ਸੁੱਟਿਆ ਗਿਆ। ਉਹ ਇਜ਼ਰਾਇਲੀ ਨਾਗਰਿਕਾਂ ਖ਼ਿਲਾਫ਼ ਕਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸਨ।ਇਜ਼ਰਾਈਲ ਦੇ ਤਾਜ਼ਾ ਹਵਾਈ ਹਮਲੇ ‘ਚ ਗਾਜ਼ਾ ਸਿਟੀ ‘ਚ ਇਕ ਤਿੰਨ ਮੰਜ਼ਿਲਾ ਇਮਾਰਤ ਤਬਾਹ ਹੋ ਗਈ। ਪਰ ਇਸ ‘ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਹੀ ਇਮਾਰਤ ਖਾਲ੍ਹੀ ਕਰ ਦਿੱਤੀ ਗਈ ਸੀ। ਅਲਜਜ਼ੀਰਾ ਟੀਵੀ ਨੇ ਗਾਜ਼ਾ ਦੇ ਮੇਅਰ ਯਾਹੀਆ ਸਰਾਜ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਹਮਲੇ ‘ਚ ਸੜਕਾਂ ਤੇ ਦੂਜੇ ਢਾਂਚਿਆਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਪਰ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਹਾਲਾਤ ਖ਼ਰਾਬ ਹੋ ਸਕਦੇ ਹਨ।

ਹਜ਼ਾਰਾਂ ਦੀ ਗਿਣਤੀ ‘ਚ ਦਾਗੇ ਗਏ ਰਾਕੇਟ

ਇਜ਼ਰਾਈਲ ਤੇ ਹਮਾਸ ਵਿਚਕਾਰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਹਜ਼ਾਰਾਂ ਦੀ ਗਿਣਤੀ ‘ਚ ਇਕ-ਦੂਜੇ ‘ਤੇ ਰਾਕੇਟ ਦਾਗੇ ਜਾ ਚੁੱਕੇ ਹਨ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਉਹ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਸੈਂਕੜੇ ਹਵਾਈ ਹਮਲੇ ਕਰ ਚੁੱਕੀ ਹੈ। ਜਦਕਿ ਗਾਜ਼ਾ ਵੱਲੋਂ ਇਜ਼ਰਾਈਲ ‘ਚ 3,100 ਤੋਂ ਵੱਧ ਰਾਕੇਟ ਦਾਗੇ ਗਏ।

ਹਮਲੇ ‘ਚ 201 ਲੋਕਾਂ ਦੀ ਮੌਤ

ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤਕ ਦੇ ਹਮਲੇ ‘ਚ 58 ਬੱਚਿਆਂ ਤੇ 35 ਅੌਰਤਾਂ ਸਮੇਤ 201 ਫਲਸਤੀਨੀਆਂ ਦੀ ਮੌਤ ਹੋਈ ਹੈ। ਓਧਰ ਇਜ਼ਰਾਈਲ ‘ਚ ਇਕ ਪੰਜ ਸਾਲਾ ਬੱਚੇ ਤੇ ਇਕ ਫ਼ੌਜੀ ਸਮੇਤ ਅੱਠ ਲੋਕਾਂ ਦੀ ਜਾਨ ਗਈ ਹੈ।

ਜੰਗਬੰਦੀ ਦੇ ਵੀ ਚੱਲ ਰਹੇ ਹਨ ਯਤਨ

ਇਜ਼ਰਾਈਲ ਤੇ ਹਮਾਸ ਵਿਚਕਾਰ ਛਿੜੇ ਸੰਘਰਸ਼ ਨੂੰ ਬੰਦ ਕਰਵਾਉਣ ਦੇ ਵੀ ਯਤਨ ਚੱਲ ਰਹੇ ਹਨ। ਦੋਵਾਂ ‘ਚ ਜੰਗਬੰਦੀ ਲਈ ਅਮਰੀਕਾ ਤੋਂ ਲੈ ਕੇ ਸੰਯੁਕਤ ਰਾਸ਼ਟਰ ਤਕ ਯਤਨ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਤੇ ਮੁਸਲਿਮ ਦੇਸ਼ਾਂ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਅਸੀਂ ਸੰਘਰਸ਼ ਖ਼ਤਮ ਕਰਵਾਉਣ ਲੀ ਕੂਟਨੀਤਕ ਯਤਨ ਕਰ ਰਹੇ ਹਨ। ਬਲਿੰਕਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਗਾਜ਼ਾ ‘ਚ ਉਸ ਇਮਾਰਤ ‘ਤੇ ਹਮਲੇ ਦੀ ਵਾਜ਼ਬੀਅਤ ਬਾਰੇ ਇਜ਼ਰਾਈਲ ਤੋਂ ਪੁੱਿਛਆ ਹੈ, ਜਿਸ ‘ਚ ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈੱਸ ਤੇ ਅਲਜਜ਼ੀਰਾ ਸਮੇਤ ਕਈ ਮੀਡੀਆ ਸੰਸਥਾਵਾਂ ਦੇ ਦਫ਼ਤਰ ਸਨ। ਇਜ਼ਰਾਇਲੀ ਹਵਾਈ ਹਮਲੇ ‘ਚ ਇਸ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਐਸੋਸੀਏਟਿਡ ਪ੍ਰੈੱਸ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

Related posts

ਹੁਣ ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਦੀ ਨਹੀਂ ਚੱਲੇਗੀ ਮਨਮਰਜ਼ੀ, ਸਿੱਖਿਆ ਮੰਤਰੀ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਜਾਰੀ ਕੀਤੀ ਈ-ਮੇਲ

On Punjab

ਸਪੇਸ ‘ਚ ਪਹਿਲੀ ਵਾਰ 2 ਔਰਤਾਂ ‘SPACEWALK’ ਕਰ ਰਚਣਗੀਆਂ ਇਤਿਹਾਸ

On Punjab

ਨਾਟੋ ਦਾ ਸਿਧਾਂਤ All for one, One for all ਜਾਣੋ ਮੌਜੂਦਾ ਸਮੇਂ ‘ਚ ਕੀ ਹੈ ਇਸ ਦੇ ਅਰਥ

On Punjab