PreetNama
ਰਾਜਨੀਤੀ/Politics

ਗਿਆਨੀ ਹਰਪ੍ਰੀਤ ਸਿੰਘ ਨੇ ਰਾਜੋਆਣਾ ਦੀ ਸਜ਼ਾ ਮਾਫ਼ੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ; ਅਮਿਤ ਸ਼ਾਹ ਬਾਰੇ ਕਹੀ ਇਹ ਗੱਲ

ਤਖ਼ਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੀ ਹਾਜ਼ਰੀ ਭਰੀ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਰਾਜੋਆਣਾ ਵਲੋਂ ਆਪਣੀ ਸਜ਼ਾ ਮਾਫੀ ਕਰਵਾਉਣ ਦੀ ਅਪੀਲ ਤੋੰ ਇਨਕਾਰ ਕਰ ਦਿੱਤਾ ਇਹ ਬੜੀ ਵਧੀਆ ਗੱਲ ਹੈ। ਉਹ ਮਾਫੀ ਕਿਉਂ ਮੰਗੇ, ਜਦ ਕਿ ਇਹ ਲ਼ੋਕ ਆਪਣੀ ਸਜਾਵਾਂ ਤੋਂ ਵੱਧ ਸਜ਼ਾ ਭੁਗ ਚੁੱਕੇ ਹਨ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 25 ਸਾਲ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਫਾਈਲ ਨੂੰ ਦਬਾ ਕੇ ਰੱਖਿਆ ਗਿਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਬੰਦੀ ਸਿੰਘਾਂ ਦੇ ਉੱਤੇ ਬਿਆਨ ਦਿੱਤਾ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਅਗ੍ਰੈਸਿਵ ਹੋ ਕੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 80 ਦੇ ਦੌਰ ਦਾ ਇਹ ਇੱਕ ਕਿਸਮ ਦਾ ਸਰਕਾਰੀ ਅੱਤਵਾਦ ਸੀ। ਸਰਕਾਰੀ ਅੱਤਵਾਦ ਨੇ ਸਾਡੇ ਇਕ ਲੱਖ ਨੌਜਵਾਨਾਂ ਦਾ ਲਹੂ ਪੀਤਾ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਬਦ ਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਸਰਕਾਰੀ ਅੱਤਵਾਦੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ। ਜਥੇਦਾਰ ਕਾਉੰਕੇ ਦੀ ਤਸਵੀਰ ਜਦੋਂ ਅਜਾਇਬ ਘਰ ਦੇ ਵਿੱਚ ਲੱਗ ਗਈ ਤੇ ਉੱਥੇ ਲਿਖਿਆ ਗਿਆ ਸੀ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਤੇ ਉਹਨਾਂ ਨੂੰ ਸਹੀਦ ਕੌਮ ਦਾ ਖਿਤਾਬ ਮਿਲ਼ ਗਿਆ।

ਜਦੋਂ ਪੁੱਛਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਕੋਲੋ ਮਾਫੀ ਮੰਗੀ ਹੈ ਤੇ ਉਨ੍ਹਾਂ ਕਿਹਾ ਕਿ ਮੈ ਕਿਸੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ। ਬੰਦੀ ਸਿੰਘਾਂ ਤੇ ਉਨ੍ਹਾਂ ਕਿਹਾ ਕਿ ਬੰਦੀ ਸਿੰਘ ਕਾਫੀ ਸਮੇਂ ਤੋਂ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਭੁਗਤ ਚੁੱਕੇ ਹਨ। ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ। ਬਲਵੰਤ ਸਿੰਘ ਰਾਜੋਆਣਾ ਵਲੋਂ ਆਪਣੀ ਸਜਾ ਮਾਫੀ ਕਰਵਾਉਂਣ ਦੀ ਅਪੀਲ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਕਿਹਾ ਕਿ ਇਹ ਬੜੀ ਵਧੀਆ ਗੱਲ ਹੈ ਉਹ ਮਾਫੀ ਕਿਉੰ ਮੰਗੇ ਜਦ ਕਿ ਇਹ ਲ਼ੋਕ ਆਪਣੀਆਂ ਸਜਾਵਾਂ ਤੋਂ ਵੱਧ ਸਜ਼ਾ ਭੁਗਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਬੰਦੀ ਸਿੰਘਾਂ ਦੇ ਉੱਤੇ ਬਿਆਨ ਦਿੱਤਾ ਉਹਨਾਂ ਨੂੰ ਇਸ ਤਰ੍ਹਾਂ ਦਾ ਅਗ੍ਰਸਿਵ ਹੋ ਕੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਰਾਜੋਆਣਾ ਨੇ ਜੋ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਹੈ ਬਿਲਕੁਲ ਠੀਕ ਲਿਖੀ ਹੈ।

Related posts

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ

On Punjab

ਵੱਡੇ ਲੋਕਾਂ ਨੇ ਹੋਲੀ ਦੇ ਜਸ਼ਨਾਂ ਨੂੰ ਘੱਟਗਿਣਤੀਆਂ ਲਈ ਡਰ ਦੇ ਮਾਹੌਲ ’ਚ ਬਦਲਿਆ: ਮਹਿਬੂਬਾ ਮੁਫ਼ਤੀ

On Punjab

ਮੋਦੀ ਸਰਕਾਰ ਨੇ ਘਰੇਲੂ ਉਦਯੋਗਾਂ ਨੂੰ ਦਿੱਤਾ ਵੱਡਾ ਤੋਹਫਾ..

On Punjab