13.44 F
New York, US
December 23, 2024
PreetNama
ਫਿਲਮ-ਸੰਸਾਰ/Filmy

ਗਿੱਪੀ ਗਰੇਵਾਲ ਤੋਂ ਲੈ ਕੇ ਗੁਰਦਾਸ ਮਾਨ ਤਕ ਨੇ ਉਠਾਈ ਖੇਤੀ ਬਿੱਲਾਂ ਖਿਲਾਫ ਆਵਾਜ਼, ਬਾਵਾ ਦੀ ਸੰਨੀ ਦਿਓਲ ਨੂੰ ਅਪੀਲ

ਚੰਡੀਗੜ੍ਹ: ਕੇਂਦਰੀ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਬਿੱਲ ਖਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਅਜਿਹੇ ‘ਚ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਨੇ ਵੀ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।

ਹੁਣ ਗਿੱਪੀ ਗਰੇਵਾਲ ਨੇ ਵੀ ਸੋਸ਼ਲ ਮੀਡੀਆ ‘ਤੇ ਬਿੱਲਾਂ ਖਿਲਾਫ਼ ਆਵਾਜ਼ ਚੁੱਕਦਿਆਂ ਹੋਇਆਂ ਗੀਤ ਪੇਸ਼ ਕੀਤਾ ਹੈ ਜਿਸ ਵਿਚ ਉਨ੍ਹਾਂ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਰਣਜੀਤ ਬਾਵਾ ਵੀ ਇਸ ਮਾਮਲੇ ਖਿਲਾਫ ਖੁੱਲ੍ਹ ਕੇ ਨਿੱਤਰੇ ਹਨ।

ਹੁਣ ਰਣਜੀਤ ਬਾਵਾ ਨੇ ਗੁਰਦਸਪੂਰ ਤੋਂ BJP ਦੇ MP ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਓਲ ਨੂੰ ਅਪੀਲ ਕੀਤੀ ਹੈ। ਰਣਜੀਤ ਬਾਵਾ ਨੇ ਲਿਖਿਆ, ‘ਸਰ ਤੁਸੀਂ ਗੁਰਦਾਸਪੁਰ ਤੋਂ MP ਹੋ। ਤੁਹਾਨੂੰ ਕਿਸਾਨਾਂ ਲਈ ਕੁਝ ਕਰਨਾ ਚਾਹੀਦਾ ਹੈ। ਘੱਟੋ-ਘੱਟ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ। ਤੁਹਾਨੂੰ ਪੰਜਾਬੀਆਂ ਨੇ ਬਹੁਤ ਉਮੀਦ ਨਾਲ MP ਬਣਾਇਆ ਹੈ। ਮੈਂ ਖੁਦ ਵੀ ਗੁਰਦਸਪੁਰ ਤੋਂ ਹਾਂ।’

ਕਿਸਾਨਾਂ ਦੇ ਹੱਕ ਲਈ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਅੱਗੇ ਆਏ ਹਨ। ਖੇਤੀ ਆਰਡੀਨੈਂਸਾ ਦਾ ਦਿਲਜੀਤ ਦੋਸਾਂਝ ਨੇ ਵੀ ਖੁੱਲ੍ਹ ਕੇ ਵਿਰੋਧ ਕੀਤਾ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ ‘ਚ ਨਾਅਰਾ ਦਿੱਤਾ ਹੈ।

ਇਨ੍ਹਾਂ ਪੰਜਾਬੀ ਗਾਇਕਾਂ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਸਿਤਾਰੇ ਕਿਸਾਨਾਂ ਦੇ ਹੱਕ ਲਈ ਆਵਾਜ਼ ਚੁੱਕ ਰਹੇ ਹਨ। ਪੰਜਾਬ ਦੇ ਦਿਗਜ਼ ਗਾਇਕ ਗੁਰਦਾਸ ਮਾਨ ਨੇ ਵੀ ਆਪਣੀ ਖੇਤੀ ਕਰਦੇ ਦੀ ਤਸਵੀਰ ਸਾਂਝੀ ਕਰ ਲਿਖਿਆ, ‘ਕਿਸਾਨ ਹੈ ਤੇ ਹਿੰਦੁਸਤਾਨ ਹੈ’ , ਜੈ ਜਵਾਨ ਜੈ ਕਿਸਾਨ’।

Related posts

ਸ਼ਾਹਰੁਖ ਨੇ ਹੋਲੀ ‘ਤੇ ਪਤਨੀ ਗੌਰੀ ਨਾਲ ਕੀਤਾ ਸੀ ਅਜਿਹਾ ਵਰਤਾਅ, ਵੀਡੀਓ ਵਾਇਰਲ

On Punjab

Tunisha Sharma Funeral : ਪੰਜ ਤੱਤਾਂ ‘ਚ ਲੀਨ ਹੋਈ ਤੁਨੀਸ਼ਾ ਸ਼ਰਮਾ, ਪਰਿਵਾਰ ਅਤੇ ਦੋਸਤਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

On Punjab

Virat Kohli ਨੇ ਜਦੋਂ ਗਰਾਊਂਡ ਤੋਂ ਪ੍ਰੈਗਨੈਂਟ ਅਨੁਸ਼ਕਾ ਸ਼ਰਮਾ ਨੂੰ ਪੁੱਛਿਆ – ਖਾਣਾ ਖਾਧਾ? ਵੀਡੀਓ ਹੋਇਆ ਵਾਇਰਲ

On Punjab