36.37 F
New York, US
February 23, 2025
PreetNama
ਸਮਾਜ/Social

ਗੀਤ ਕਬਰ

ਗੀਤ ਕਬਰ
ਜੋ ਹੱਥੀਂ ਪਾਲ ਪੋਸ ਪੁੱਤ ਤੋਰਦੇ
ਹਾਲ ਪੁੱਛੋ ਮਾਪਿਆਂ ਦੇ ਦਿਲ ਦਾ ।
ਐਸੇ ਮੇਲੇ ਵਿਚ ਤੂੰ ਤਾਂ ਖੋ ਗਿਆ
ਜਿੱਥੋਂ ਮੁੜ ਵਾਪਸ ਨਹੀਂ ਮਿਲਦਾ ।
ਰੁਲ ਗਈ ਜਵਾਨੀ ਤੇਰੀ ਪੁੱਤਰਾ,
ਨਾਲੇ ਚੱਲਿਆ ਏ ਜਿੰਦ ਸਾਡੀ ਰੋਲ ਕੇ।
ਦੱਸ ਇਸ ਚਿੱਟੇ ਚੋਂ ਕੀ ਖੱਟਿਆ
ਪੁੱਤਾ ਦੱਸ ਦੇ ਕਬਰ ਵਿੱਚੋਂ ਬੋਲ ਕੇ ।

ਆਸ ਬਾਪੂ ਤੇਰੇ ਦੀ ਸੀ ਤੇਰੇ ਤੇ
ਜਿਹਦੇ ਮੋਢਿਆਂ ਤੇ ਮੇਲੇ ਰਿਹਾ ਵੇਖਦਾ ।
ਸਭ ਕੁੱਝ ਪੁੱਤਾ ਢੇਰੀ ਹੋ ਗਿਆ
ਪਤਾ ਨਹੀਂ ਸੀ ਐਨੇ ਮਾੜੇ ਲੇਖ ਦਾ ।
ਟੁੱਟ ਗਈ ਡੰਗੋਰੀ ਤੇਰੇ ਬਾਪੂ ਦੀ
ਕੌਣ ਬਣੂੰਗਾ ਸਹਾਰਾ ਦੱਸ ਖੋਲ ਕੇ ।
ਦੱਸ ਇਸ ਚਿੱਟੇ ਚੋਂ ਕੀ ਖੱਟਿਆ
ਪੁੱਤਾ ਦੱਸ ਦੇ ਕਬਰ ਵਿੱਚੋਂ ਬੋਲ ਕੇ ।

ਸਭ ਆਸਾਂ ਰਹਿ ਗਈਆਂ ਅਧੂਰੀਆ
ਪਾਣੀ ਵਾਰ ਕੇ ਮੈ ਪੀਂਦੀ ਤੇਰੇ ਸਿਰ ਤੋਂ ।
ਕਾਹਤੋਂ ਏਤਬਾਰ ਨਾਂ ਮੈਂ ਕਰਿਆ
ਲੋਕ ਦੱਸਦੇ ਸੀ ਮੈਨੂੰ ਬੜੇ ਚਿਰ ਤੋਂ ।
ਮੇਰੀ ਹੀ ਔਲਾਦ ਮਾੜੀ ਨਿੱਕਲੂ
ਅੱਜ ਰੱਬੀਆ ਮੈਂ ਦੱਸਦੀ ਹਾਂ ਬੋਲ ਕੇ ।
ਦੱਸ ਇਸ ਚਿੱਟੇ ਚੋਂ ਕੀ ਖੱਟਿਆ
ਪੁੱਤਾ ਦੱਸ ਦੇ ਕਬਰ ਵਿੱਚੋਂ ਬੋਲ ਕੇ ।

(ਹਰਵਿੰਦਰ ਸਿੰਘ ਰੱਬੀਆ 9464479469)

Related posts

Punjab Cabinet Expansion :ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, 5 ਨਵੇਂ ਮੰਤਰੀਆਂ ਨੂੰ ਰਾਜਪਾਲ ਨੇ ਚੁਕਾਈ ਸਹੁੰ

On Punjab

ਕੈਨੇਡਾ ‘ਚ ਹੋਇਆ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ

On Punjab

ਡਾਕਟਰ ਨੇ ਕੀਤਾ ਆਪਣਾ ਘਰ ਤਬਾਹ, ਪਤਨੀ-ਪੁੱਤ ਤੇ ਧੀ ਦੇ ਕਤਲ ਪਿੱਛੋਂ ਖੁਦਕੁਸ਼ੀ

On Punjab