44.02 F
New York, US
February 24, 2025
PreetNama
ਫਿਲਮ-ਸੰਸਾਰ/Filmy

ਗੀਤ ‘ਕੰਬੀਨੇਸ਼ਨ’ ਦੇ ਸਰੂਰ ਤੋਂ ਬਾਅਦ ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ ਗੀਤ ‘ਆਕੜ’

Amrit maan new-song out-soon: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਦਾ ਗਾਣਾ ‘ਕੰਬੀਨੇਸ਼ਨ’ ਸੁਪਰ ਡੂਪਰ ਹਿੱਟ ਹੋਇਆ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਹਰ ਥਾਂ ਤੇ ਇਹ ਗਾਣਾ ਵੱਜਦਾ ਸੁਣਾਈ ਦਿੰਦਾ ਹੈ । ਇਸ ਗੀਤ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। ਇਸ ਗਾਣੇ ਦੀ ਸਫ਼ਲਤਾ ਤੋਂ ਬਾਅਦ ਅੰਮ੍ਰਿਤ ਮਾਨ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਹਿੱਟ ਗਾਣਾ ਦੇਣ ਜਾ ਰਹੇ ਹਨ । ਇਸ ਗਾਣੇ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ।

ਮਾਨ ਨੇ ਆਪਣੇ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ। ‘ਆਕੜ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਖੁਦ ਲਿਖੇ ਹਨ, ਤੇ ਇਸ ਗੀਤ ਨੂੰ ਦੇਸੀ ਕਰਿਊ ਨੇ ਆਪਣਾ ਸੰਗੀਤ ਦੇ ਕੇ ਸਜਾਇਆ ਹੈ ।ਅੰਮ੍ਰਿਤ ਮਾਨ ਨੇ ਕੁਝ ਦਿਨ ਪਹਿਲਾ ਇੱਕ ਵੀਡੀਓ ਸਾਂਝਾ ਕਰ ਫੈਨਸ ਕੋਲੋਂ ਇਸ ਗਾਣੇ ਲਈ ਸਲਾਹ ਮੰਗੀ ਸੀ। ਉਹਨਾਂ ਦਾ ਕਹਿਣਾ ਹੈ ,’ਦੱਸੋ ਇਹ ਗਾਣਾ ਕਰੀਏ ਰਿਲੀਜ਼ ਕਿ ਨਾਂ ? ਜੇ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਕਰ ਦਿਆਂਗੇ। ‘ਆਕੜ’ਗਾਣਾ ਜਿਸ ਦਾ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ’ ਹੈ। ਅੰਮ੍ਰਿਤ ਮਾਨ ਦੇ ਇਸ ਗਾਣੇ ਨੂੰ ਲੈ ਉਹਨਾਂ ਦੇ ਪ੍ਰਸ਼ੰਸਕ ਪੱਬਾਂ ਭਾਰ ਨੇ ਕਿਉਂਕਿ ਉਹਨਾਂ ਦਾ ਹਰ ਗਾਣਾ ਪ੍ਰਸ਼ੰਸਕਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੰਦਾ ਹੈ ।

ਤੁਹਾਨੂੰ ਦੱਸ ਦਈਏ ਕਿ ਬੰਬ ਜੱਟ ਨਾਲ ਜਾਣੇ ਜਾਣ ਵਾਲੇ ਅੰਮ੍ਰਿਤ ਮਾਨ ਦੇ ਗਾਣੇ ਦਾ ਟਾਈਟਲ ਹੀ ਵੱਖਰਾ ਨਹੀਂ ਹੁੰਦਾ ਸਗੋਂ ਗਾਣਾ ਵੀ ਹੱਟ ਕੇ ਹੁੰਦਾ ਹੈ। ਗੀਤ ਕੰਬੀਨੇਸ਼ਨ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।ਅੰਮ੍ਰਿਤ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ ਨੂੰ ਨਵਾਜ਼ਿਆ ਹੈ ਅਤੇ ਉਹ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਨੇ। ਜਿਸ ‘ਚ ਲੌਂਗ ਲਾਚੀ,ਆਟੇ ਦੀ ਚਿੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

Related posts

ਜਵਾਨੀ ਜਾਨੇਮਨ ਦੀ ਸਕ੍ਰੀਨਿੰਗ ‘ਤੇ ਪਹੁੰਚੇ ਬਾਲੀਵੁਡ ਸਿਤਾਰੇ

On Punjab

100 ਦਿਨਾਂ ਬਾਅਦ ਹਸਪਤਾਲ ਤੋਂ ਘਰ ਆਈ ਪ੍ਰਿਅੰਕਾ-ਨਿਕ ਦੀ ਨੰਨ੍ਹੀ ਪਰੀ, ਅਦਾਕਾਰਾ ਨੇ ਦਿਖਾਈ ਬੇਟੀ ਦੀ ਪਹਿਲੀ ਝਲਕ

On Punjab

ਉਫ ਇਹ ਗਰਮਤਾ ! ਪ੍ਰਿਯੰਕਾ ਚੋਪੜਾ ਦੀ ਲੁੱਕ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ, ਯੂਜ਼ਰਜ਼ ਨੇ ਦਿੱਤਾ ਇਸ ਦੇਸ਼ ਦੀ ਰਾਣੀ ਦਾ ਟੈਗ

On Punjab