ਸਾਰਵਲੌਕਿਕ ਅੰਬਰ ਹੇਠਾਂ ਪ੍ਰਤੀਬਧ ਪਿਆਰ |
ਢੋਲ ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਆਜ਼ਾਦੀ ਸੌਂਦਰਯ ਮੁਹੱਬਤ ਦੀ ਉਪਮਾ ਹੈ ਹੋਲੀ |
ਨੀਲ ਗਗਨ ਤੱਕ ਛੂਹ ਜਾਂਦੀ ਹੈ ਇਸ ਦਿਨ ਇਹ ਰੰਗੋਲੀ |
ਭਾਰਤ ਮੱਥੇ ਤਿਲਕ ਲਗਾਏ ਸਾਂਝ ਦਾ ਸੱਭਿਆਚਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਫਾਗ ਫ਼ਬੀਲਾ ਲੈ ਕੇ ਆਇਆ ਘਰ-ਘਰ ਵਿਚ ਪਰਿਹਾਸ |
ਫੁੱਲਾਂ ਦੀ ਖੁਸ਼ਬੋ ਅੰਦਰ ਬਿਖਰੇ ਹੈ ਹਰਸ਼ੋਲਾੱਸ |
ਬੰਦਨਵਾਰਾਂ ਦੇ ਮੱਥੇ ‘ਤੇ ਆਇਆ ਹੈ ਮਨੁਹਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਵੱਖ-ਵੱਖ ਰੰਗਾਂ ਦੀ ਸ਼ੋਭਾ ਦੀ ਦਿਸਦੀ ਹੈ ਪਰਿਭਾਸ਼ਾ |
ਨੱਚ ਰਹੀ ਹੈ ਹਰ ਹਿਰਦੇ ਅੰਦਰ ਜੰਨਤ ਵਰਗੀ ਆਸ਼ਾ |
ਸੁੰਦਰ ਮੌਸਮ ਦੇ ਰੰਗਾਂ ਵਿਚ ਪਾਇਆ ਹੈ ਇਕਰਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਭਾਈਚਾਰੇ ਦੇ ਆਂਗਨ ਵਿਚ ਮਾਨਵਤਾ ਦੀ ਜਯੋਤੀ |
ਭਾਰਤ ਦੇ ਇਤਿਹਾਸ ‘ਚ ਹੈ ਇਹ ਇੱਕ ਪੁਰਾਣੀ ਰੀਤੀ |
ਨੱਚ ਰਿਹਾ ਹੈ ਖੁਸ਼ੀਆਂ ਲੈ ਕੇ ਰੰਗੀਲਾ ਸੰਸਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਬੱਚੇ-ਬੁੱਢੇ, ਨਰ ਤੇ ਨਾਰੀ ਰੰਗਾਂ ਵਿਚ ਤਿਉਹਾਰ |
ਪ੍ਰੋਤਸਾਹਨ ਦੀ ਪ੍ਰਾਕਿ੍ਤੀ, ਨਈ ਕੋਈ ਸੰਕੀਰਣ |
ਦਿਲ ਦੇ ਦਰਿਆ ਵਿਚ ਵਹਿੰਦੇ ਨੇ ਘਰ-ਘਰ ਵਿਚ ਸੰਸਕਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਅੰਬਰ ਨੂੰ ਵੀ ਛੂਹ ਗਈ ਗਿੱਧੇ-ਭੰਗੜੇ ਦੀ ਪਰਾਕਾਸ਼ਠਾ |
ਤਨ-ਮਨ ਰੂਹ ਵਿਚ ਓਜਸਵੀ ਬਿਖਰ ਗਈ ਨਮਰਤਾ |
ਮਦਹੋਸ਼ ਹੋਇਆ ਸੱਜਣ ਦੀਆਂ ਬਾਹਾਂ ਵਿਚ ਦਿਲਦਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਇਸ ਦਿਨ ਹਰ ਰਿਸ਼ਤੇ ਦੇ ਫੁੱਲਾਂ ਦੀ ਖੁਸ਼ਬੂ ਵਧ ਜਾਂਦੀ |
ਹਰ ਇੱਕ ਦਿਲ ਵਿਚ ਹੀ ਖੁਸ਼ਹਾਲੀ ਦੀ ਖੇਤੀ ਲਹਿਰਾਂਦੀ |
ਗੈਰ ਬਿਗ਼ਾਨੇ ਸੱਜਣ ਮਿਲਦੇ, ਮਿਟ ਜਾਂਦੇ ਤਕਰਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਰੰਗ ਬਿਰੰਗੀਆਂ ਦਸਤਾਰਾਂ ਨੇ ਜਿੱਦਾਂ ਟਿਮ-ਟਿਮ ਤਾਰੇ |
ਰੂਪ ਇਲਾਹੀ ਗੁਰੂ ਦੇ ਬੱਚੇ ਦਬੰਗ ਪਿਆਰੇ-ਪਿਆਰੇ |
ਜੰਨਤ ਦੀ ਆਭਾ ਮੰਡਲ ਆਨੰਦਪੁਰ ਦਾ ਦਰਬਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
‘ਬਾਲਮ’ ਗੁਲਸ਼ਨ ਦੇ ਆਂਚਲ ਵਿਚ ਫੁੱਲਾਂ ਦੇ ਸਭ ਰੰਗ |
ਸਭ ਧਰਮਾਂ ਵਿਚ ਮਿਲਦੇ ਜਾਂਦੇ ਸਭ ਧਰਮਾਂ ਦੇ ਸੰਗ |
ਭਾਰਤ ਦੀ ਸਰਵੋਤਮਤਾ ਵਿਚ ਇਹ ਸ਼ੁਚਿਤਾ ਸ਼ਿੰਗਾਰ |
ਢੋਲ, ਨਗਾਰੇ, ਘੁੰਗਰੂ, ਪਾਇਲ ਹੋਲੀ ਦਾ ਤਿਉਹਾਰ |
ਬਲਵਿੰਦਰ ਬਾਲਮ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. 98156-25409