ਮੁੰਬਈ-ਮੁੰਬਈ ਦੇ ਇੱਕ ਹਸਪਤਾਲ ਵਿੱਚ ਗੁਈਲੇਨ-ਬੈਰੇ ਸਿੰਡਰੋਮ (ਜੀਬੀਐਸ) ਨਾਲ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਨਰਵ ਡਿਸਆਰਡਰ ਕਾਰਨ ਮੁੰਬਈ ਵਿਚ ਦਰਜ ਕੀਤੀ ਗਈ ਇਹ ਪਹਿਲੀ ਮੌਤ ਹੈ। ਮਰੀਜ਼ ਵਡਾਲਾ ਖੇਤਰ ਦਾ ਵਸਨੀਕ ਅਤੇ ਇੱਕ ਹਸਪਤਾਲ ਵਿੱਚ ਵਾਰਡ ਬੁਆਏ ਵਜੋਂ ਕੰਮ ਕਰਦਾ ਹੈ , ਜੋ ਕਿ 15 ਦਿਨ ਪਹਿਲਾਂ ਪੁਣੇ ਗਿਆ ਸੀ।
ਜਾਣਕਾਰੀ ਅਨੁਸਾਰ ਉਸ ਨੂੰ 23 ਜਨਵਰੀ ਨੂੰ ਇੱਥੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਗੰਭੀਰ ਹਾਲਤ ਵਿੱਚ ਸੀ ਅਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਕਮਿਸ਼ਨਰ ਭੂਸ਼ਣ ਗਗਰਾਨੀ ਨੇ ਪੀਟੀਆਈ ਨੂੰ ਪੁਸ਼ਟੀ ਕੀਤੀ ਕਿ ਜੀਬੀਐਸ ਕਾਰਨ ਮਹਾਂਨਗਰ ਵਿੱਚ ਇਹ ਪਹਿਲੀ ਮੌਤ ਹੈ।ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਅੰਧੇਰੀ (ਪੂਰਬੀ) ਦੀ ਰਹਿਣ ਵਾਲੀ 64 ਸਾਲਾ ਔਰਤ ਨੂੰ ਨਰਵ ਡਿਸਆਰਡਰ ਦਾ ਪਤਾ ਲੱਗਣ ਤੋਂ ਬਾਅਦ ਮੁੰਬਈ ਨੇ 7 ਫਰਵਰੀ ਨੂੰ ਜੀਬੀਐਸ ਦਾ ਪਹਿਲਾ ਕੇਸ ਦਰਜ ਕੀਤਾ ਸੀ। GBS ਗੁਈਲੇਨ-ਬੈਰੇ ਸਿੰਡਰੋਮ ਇੱਕ ਦੁਰਲੱਭ ਸਥਿਤੀ ਹੈ ਜਿਸ ਵਿੱਚ ਇੱਕ ਵਿਅਕਤੀ ਦਾ ਇਮਿਊਨ ਸਿਸਟਮ ਪੈਰੀਫਿਰਲ ਨਾੜੀਆਂ ’ਤੇ ਹਮਲਾ ਕਰਦਾ ਹੈ।