36.39 F
New York, US
December 27, 2024
PreetNama
ਖੇਡ-ਜਗਤ/Sports News

ਗੁਜਰਾਤ ‘ਚ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ‘ਚ ਅੱਜ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ 3 ਗੋਲਡ, ਖੇਡ ਮੰਤਰੀ ਨੇ ਦਿੱਤੀਆਂ ਮੁਬਾਰਕਾਂ

ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ‘ਚ ਐਤਵਾਰ ਨੂੰ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ‘ਚ ਸੋਨੇ ਦੇ ਤਮਗ਼ੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨੇ ਸੋਨ ਤਮਗ਼ਾ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਨੇ ਹੁਣ ਤਕ 5 ਸੋਨੇ, 11 ਚਾਂਦੀ ਤੇ 7 ਕਾਂਸੀ ਦੇ ਤਮਗਿਆਂ ਸਮੇਤ ਕੁੱਲ 23 ਤਮਗੇ ਜਿੱਤੇ ਹਨ।

Related posts

ਬੱਚਿਆਂ ’ਚ ਡਿਪ੍ਰੈਸ਼ਨ ਲਈ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰ

On Punjab

ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ : ਜੋਤੀ ਨੇ ਭਾਰਤ ਨੂੰ ਦਿਵਾਇਆ ਗੋਲਡ ਮੈਡਲ

On Punjab

ਫ਼ਿਲਮੀ ਦੁਨੀਆ ਵਿੱਚ ਧਮਾਕਾ ਕਰਨ ਲਈ ਤਿਆਰ ਹਨ ਇਹ ਕ੍ਰਿਕਟਰ

On Punjab