45.7 F
New York, US
February 24, 2025
PreetNama
ਸਮਾਜ/Social

ਗੁਰਦਾਸਪੁਰ ‘ਚ ਪੁੱਤਰ ਦੀ ਕਰਤੂਤ, ਸ਼ਰਾਬ ਲਈ 1000 ਰੁਪਏ ਨਾ ਦਿੱਤੇ ਤਾਂ ਇੱਟ ਮਾਰ ਕੇ ਤੋੜੀ ਮਾਂ ਦੀ ਲੱਤ

ਸ਼ਰਾਬ ਲਿਆਉਣ ਲਈ ਪੈਸੇ ਨਾ ਦੇਣ ‘ਤੇ ਪੁੱਤਰ ਰਿਸ਼ਤਿਆਂ ਦੀ ਮਰਿਆਦਾ ਭੁੱਲ ਬੈਠਾ ਤੇ ਇੱਟ ਮਾਰ ਕੇ ਮਾਂ ਦੀ ਲੱਤ ਤੋੜ ਦਿੱਤੀ। ਅਥਾਹ ਦਰਦ ‘ਚ ਔਰਤ ਨੇ ਜਦੋਂ ਰੌਲਾ ਪਾਇਆ ਤਾਂ ਪਿੰਡ ਵਾਲਿਆਂ ਨੂੰ ਉਸ ਨੂੰ ਧਾਰੀਵਾਲ ਦੇ ਪੀਐੱਚਸੀ ਸੈਂਟਰ ਦਾਖ਼ਲ ਕਰਵਾਇਆ। ਐਕਸ-ਰੇ ਰਿਪੋਰਟ ਤੋਂ ਪਤਾ ਚੱਲਿਆ ਕਿ ਔਰਤ ਦੀ ਲੱਤ ਦੀ ਹੱਡੀ ‘ਤੇ ਡੂੰਘੀ ਸੱਟ ਲੱਗੀ ਹੈ। ਪੁਲਿਸ ਨੇ ਮੁਲਾਜ਼ਮ ਬੇਟੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ 19 ਦਸੰਬਰ ਦੀ ਹੈ।

ਪਿੰਡ ਦੁੱਲੂਆਣਾ ਦੇ ਸਿਮਰਨਜੀਤ ਸਿੰਘ ਨੇ ਆਪਣੀ ਮਾਤਾ ਗੁਰਵਿੰਦਰ ਕੌਰ ਤੋਂ ਸ਼ਰਾਬ ਲਿਆਉਣ ਲਈ ਇਕ ਹਜ਼ਾਰ ਰੁਪਏ ਮੰਗੇ। ਜਦੋਂ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ‘ਚ ਆ ਕੇ ਉਸ ਨੇ ਘਰ ‘ਚ ਪਈ ਇੱਟ ਚੁੱਕ ਲਈ ਅਤੇ ਦੂਰੋਂ ਹੀ ਉਸ ‘ਤੇ ਹਮਲਾ ਕਰ ਦਿੱਤਾ। ਇੱਟ ਗੁਰਵਿੰਦਰ ਦੀ ਲੱਤ ‘ਚ ਵੱਜੀ। ਉਹ ਉੱਥੇ ਹੀ ਜ਼ਮੀਨ ‘ਤੇ ਡਿੱਗ ਪਈ ਤੇ ਉੱਚੀ-ਉੱਚੀ ਰੋਣ ਲੱਗੀ। ਪੁੱਤਰ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਗੁਰਵਿੰਦਰ ਕੌਰ ਦੇ ਭਰਾ ਨੂੰ ਦਿੱਤੀ, ਜਿਨ੍ਹਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।

ਸ਼ਰਾਬ ਪੀਣ ਦਾ ਆਦੀ ਹੈ ਪੁੱਤਰ

ਪਿੰਡ ਦੁੱਲੂਆਣਾ ‘ਚ ਵੀ ਨਜਾਇਜ਼ ਸ਼ਰਾਬ ਦਾ ਕਾਲਾ ਕਾਰੋਬਾਰ ਚੱਲ ਰਿਹਾ ਹੈ। ਸਸਤੀ ਸ਼ਰਾਬ ਆਸਾਨੀ ਨਾਲ ਮਿਲਣ ਕਾਰਨ ਜ਼ਿਆਦਾਤਰ ਨੌਜਵਾਨ ਇਸ ਦੀ ਲਪੇਟ ‘ਚ ਆ ਰਹੇ ਹਨ। ਸਿਮਰਨਜੀਤ ਸਿੰਘ ਵੀ ਕਈ ਸਾਲਾਂ ਤੋਂ ਸ਼ਰਾਬ ਪੀਣ ਦਾ ਆਦੀ ਹੈ। ਕਦੇ ਉਹ ਸ਼ਰਾਬ ਪੀਣ ਲਈ ਭਾਂਡੇ ਵੇਚਦਾ ਤੇ ਕਦੇ ਪੈਸੇ ਮੰਗਦਾ। ਸ਼ਰਾਬ ਦਾ ਆਦੀ ਹੋਣ ਕਾਰਨ ਉਸ ਨੇ ਆਪਣੀ ਮਾਂ ‘ਤੇ ਵੀ ਹਮਲਾ ਕਰ ਦਿੱਤਾ।

ਪੇਕੇ ਭਰਾ ਕੋਲ ਰਹਿ ਰਹੀ ਹੈ ਗੁਰਵਿੰਦਰ ਕੌਰ

ਗੁਰਵਿੰਦਰ ਕੌਰ ਦੇ ਪਤੀ ਜਸਬੀਰ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੇ ਬੇਟੇ ਨਾਲ ਪਿੰਡ ਰਹਿ ਰਹੀ ਸੀ। 19 ਦਸੰਬਰ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਔਰਤ ਦਾ ਭਰਾ ਉਸ ਨੂੰ ਆਪਣੇ ਨਾਨਕੇ ਘਰ ਲੈ ਗਿਆ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੂਰੀ ਤਰ੍ਹਾਂ ਠੀਕ ਹੋਣ ‘ਚ ਕੁਝ ਸਮਾਂ ਲੱਗੇਗਾ।

ਕੀ ਕਹਿੰਦੇ ਹਨ ਜਾਂਚ ਅਧਿਕਾਰੀ

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੋਮਵਾਰ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Related posts

10 ਸਾਲਾ ਮੁੰਡੇ ਨੂੰ ਦਾਜ ‘ਚ ਮਿਲਿਆ ਘੋੜਾ, ਕਾਰਤੂਸ ਨਾਲ ਭਰੀ ਬੈਲਟ, ਵੀਡੀਓ ਵਾਈਰਲ

On Punjab

ਸਾਨੂੰ ਖੇਡਾਂ ਦਾ ਹੈ ਸ਼ੋਕ ਨਾਲੇ ਰੱਖੀਏ ਸ਼ੋਕ ਸਾਹਿਤਕਾਰੀ ਦਾ।

Pritpal Kaur

ਨਰਪਿੰਦਰ ਸਿੰਘ ਨੂੰ ਪ੍ਰੋ. ਪ੍ਰਿਯਾਦਰੰਜਨ ਰੇ ਮੈਮੋਰੀਅਲ ਐਵਾਰਡ 2023 ਨਾਲ ਕੀਤਾ ਸਨਮਾਨਿਤ

On Punjab