ਕੋਲਕਾਤਾ: ਇੱਥੇ ਦੁਰਗਾ ਪੂਜਾ ਦੌਰਾਨ ਗੋਲਡਨ ਟੈਂਪਲ-ਥੀਮਡ ਕੋਲਕਾਤਾ ਪੰਡਾਲ ਵਿੱਚ ਸ਼ੋਅ ਕਰਨ ਤੋਂ ਮਨਾ ਕਰਨ ਲਈ ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ।
ਉਨ੍ਹਾਂ ਖਿਲਾਫ ਭਵਾਨੀਪੁਰ ਥਾਣੇ ‘ਚ 6 ਅਕਤੂਬਰ ਨੂੰ ਦੁਰਗਾ ਪੂਜਾ ਸਮਾਗਮ ਨੂੰ ਛੱਡ ਕੇ ਇਕਰਾਰਨਾਮੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਭਵਾਨੀਪੁਰ ‘ਚ 22 ਪਾਲੀ ਸਰੋਦੋਤਸਬ ਕਮੇਟੀ ਨੇ ਮਾਨ ਨੂੰ ਉਨ੍ਹਾਂ ਦੇ ਦੁਰਗਾ ਪੂਜਾ ਪੰਡਾਲ ਵਿੱਚ ਸ਼ੋਅ ਕਰਨ ਲਈ ਸੱਦਾ ਦਿੱਤਾ ਸੀ, ਜੋ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਨਕਲ ਸੀ।
ਹਾਲਾਂਕਿ, ਕੋਲਕਾਤਾ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਮਾਨ ਨੂੰ ਪੰਡਾਲ ਤੇ ਜਗ੍ਹਾ ਦਾ ਵੀਡੀਓ ਦਿਖਾਇਆ, ਜਿਸ ਤੋਂ ਬਾਅਦ ਗਾਇਕ ਨੇ ਤੁਰੰਤ ਉੱਥੇ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਉਨ੍ਹਾਂ ਨੇ “ਸਿੱਖ ਨੈਤਿਕਤਾ ਦਾ ਨਿਰਾਦਰ” ਕਿਹਾ ਕਿਉਂਕਿ ਲੋਕ ਨੰਗੇ ਸਿਰ ਉੱਥੇ ਵੜ ਰਹੇ ਸੀ ਤੇ ਜੁੱਤੇ ਪਹਿਨ ਕੇ ਜਾ ਰਹੇ ਸਨ।
ਪ੍ਰਬੰਧਕਾਂ ਨੇ ਮਾਨ ਤੇ ਉਸ ਦੀ ਟੀਮ ਦੀ ਰਿਹਾਇਸ਼ ਤੇ ਉਡਾਣ ਦੀਆਂ ਟਿਕਟਾਂ ਲਈ 25 ਲੱਖ ਰੁਪਏ ਦਾ ਪ੍ਰਬੰਧ ਕੀਤਾ ਸੀ। ਰੁਪਏ ਦੀ ਐਡਵਾਂਸ ਅਦਾਇਗੀ 12.8 ਲੱਖ ਰੁਪਏ ਵੀ ਕੀਤੀ ਗਈ ਸੀ।