62.42 F
New York, US
April 23, 2025
PreetNama
ਖਾਸ-ਖਬਰਾਂ/Important News

ਗੁਰਦੁਆਰਾ ਟਾਇਰਾ ਬਿਊਨਾ ਯੂਬਾ ਸਿਟੀ ਦੀਆਂ ਚੋਣਾਂ ਦਾ ਬਿਗਲ ਵੱਜਿਆ, 15-16 ਮਈ ਨੂੰ ਹੋਵੇਗੀ 32 ਮੈਂਬਰੀ ਕਮੇਟੀ ਦੀ ਚੋਣ

ਅਮਰੀਕਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ਦੇ ਮਸ਼ਹੂਰ ਗੁਰੂ ਘਰ, ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕੀ ਕਮੇਟੀ ਜਿਸ ਨੂੰ ਬੋਰਡ ਆਫ਼ ਡਾਇਰੈਕਟਰਜ਼ ਵੀ ਕਿਹਾ ਜਾਂਦਾ ਹੈ, ਲਈ ਚੋਣਾਂ ਦਾ ਬਿਗਲ ਵੱਜ ਗਿਆ ਹੈ ।

ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਦਿਵਸ ਦੀ ਖ਼ੁਸ਼ੀ ਵਜੋਂ 1969 ਵਿਚ ਸਥਾਪਤ ਹੋਏ ਇਸ ਗੁਰੂ ਵਿਚ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ । ਇਹ ਨਗਰ ਕੀਰਤਨ ਹੁਣ ਅਮਰੀਕਾ ਹੀ ਨਹੀਂ ਸਗੋਂ ਅੰਤਰ-ਰਾਸ਼ਟਰੀ ਪੱਧਰ ‘ਤੇ ਵੀ ਮਸ਼ਹੂਰ ਹੋ ਚੁੱਕਾ ਹੈ, ਜਿਸ ਵਿਚ ਹਰ ਸਾਲ ਦਸ ਤੋਂ ਪੰਦਰਾਂ ਮਿਲੀਅਨ ਸੰਗਤਾਂ ਜੁੜਦੀਆਂ ਹਨ।

 

ਕੁਝ ਕਾਨੂੰਨੀ ਅੜਚਨਾਂ ਅਤੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹੁਣ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ 15 ਅਤੇ 16 ਮਈ 2021 ਨੂੰ ਗੁਰੂ ਘਰ ਦੀ ਇਮਾਰਤ ਵਿਚ ਹੋਣ ਜਾ ਰਹੀਆਂ ਹਨ ।

 

ਐਤਕੀਂ 6804 ਵੋਟਰ ਰਜਿਸਟਰ ਹੋਏ ਹਨ ਜੋ ਕਿ 32 ਪ੍ਰਬੰਧਕੀ ਕਮੇਟੀ ਮੈਂਬਰਾਂ ਦੀ ਚੋਣ ਆਪਣੀ ਪਸੰਦ ਅਨੁਸਾਰ ਕਰਨਗੇ ।

 

ਇਸ ਵੇਲੇ ਕੁੱਲ 66 ਉਮੀਦਵਾਰ ਮੈਦਾਨ ਵਿੱਚ ਉੱਤਰੇ ਹੋਏ ਹਨ । ਸਥਾਨਕ ਵੋਟਰ ਇਸ ਵੇਲੇ ਦੋ ਗਰੁੱਪਾਂ ਦੇ ਸੰਘਰਸ਼ ਦਾ ਨਿਪਟਾਰਾ ਕਰਨ ਲਈ ਉਤਸੁਕ ਹਨ । ਦੋਵੇਂ ਗਰੁੱਪ ਆਪਣੇ-ਆਪਣੇ ਸਾਧਨਾਂ ਰਾਹੀਂ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ ਤੇ ਧੜਾ-ਧੜ ਮੀਟਿੰਗਾਂ ਕਰ ਰਹੇ ਹਨ ।
‘ਪੰਥਕ ਸਲੇਟ’ ਨਾਮੀ ਗਰੁੱਪ ਨੇ ਆਪਣੇ ਮੈਨੀਫ਼ਸਟੋ ਵਿੱਚ ਗੁਰਦੁਆਰੇ ਦੇ ਵਿੱਤੀ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ, ਬੱਚਿਆਂ ਲਈ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਕਰਨ, ਲੋੜਵੰਦਾਂ ਲਈ ਰਿਹਾਇਸ਼ੀ ਕਮਰਿਆਂ ਅਤੇ ਨਵੇਂ ਲੰਗਰ ਹਾਲ ਦੀ ਉਸਾਰੀ, ਫ਼ਾਈਟੈਕ ਲਾਇਬ੍ਰੇਰੀ ਬਣਾਉਣ ਦਾ ਅਹਿਦ ਕੀਤਾ ਗਿਆ ਹੈ ।
ਮੌਜੂਦਾ ਪ੍ਰਬੰਧਕ ਕਮੇਟੀ ਵਿੱਚ ਮਹਿੰਦਰ ਸਿੰਘ ਨਿੱਝਰ ਬਤੌਰ ਪ੍ਰਧਾਨ ਅਤੇ ਸਰਬਜੀਤ ਸਿੰਘ ਥਿਆੜਾ ਬਤੌਰ ਸਕੱਤਰ ਸੇਵਾ ਨਿਭਾ ਰਹੇ ਹਨ ।

Related posts

ਭਤੀਜੀ ਨੂੰ ਚਾਚੇ ਡੋਨਾਲਡ ਟਰੰਪ ਬਾਰੇ ਲਿਖੀ ਹੋਈ ਕਿਤਾਬ ਜਾਰੀ ਕਰਨ ਦੀ ਇਜਾਜ਼ਤ ਮਿਲੀ

On Punjab

ਗੂਗਲ ‘ਤੇ 36 ਅਮਰੀਕੀ ਸੂਬਿਆਂ ਨੇ ਕੀਤਾ ਮੁਕੱਦਮਾ, ਇਸ ਮਾਮਲੇ ਸਬੰਧੀ ਕੀਤੀ ਸ਼ਿਕਾਇਤ

On Punjab

Budget 2019: ਫਟਾਫਟ ਬਣਨਗੇ NRIs ਦੇ ਆਧਾਰ ਕਾਰਡ

On Punjab