27.27 F
New York, US
December 14, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਤੋਂ ਸ਼ਹੀਦੀ ਪੰਦਰਵਾੜੇ ਦਾ ਪਹਿਲਾ ਪੜਾਅ ਸ਼ੁਰੂ, ਪੰਜ ਸ੍ਰੀ ਅਖੰਡ ਪਾਠ ਸਾਹਿਬ ਹੋਏ ਆਰੰਭ

ਰੂਪਨਗਰ: ਸਰਸਾ ਨਦੀ ਦੇ ਕਿਨਾਰੇ ਉੱਚੀ ਟੱਬੀ ’ਤੇ ਸਸ਼ੋਬਿਤ ਗੁਰਦੁਆਰਾ ਪ੍ਰੀਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਪੰਦਰਵਾੜੇ ਦੇ ਪਹਿਲੇ ਪੜਾਅ ਦੇ ਤਿੰਨ ਰੋਜ਼ਾ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਰੱਖੇ ਪੰਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾਂ ਦੀ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋ ਗਏ ਹਨ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਸੰਦੀਪ ਸਿੰਘ ਕਲੋਤਾਂ ਇਲਾਕੇ ਦੀ ਸੰਗਤ ਹਾਜ਼ਰ ਸੀ। ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਇਲਾਕੇ ਦੇ ਪਿੰਡਾਂ ਤੇ ਦੂਰ-ਦੁਰਾਡੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਗੁਰੂ ਦੇ ਲੰਗਰ ਦੀ ਸੇਵਾ ਪਿੰਡ ਸਰਸਾ ਨੰਗਲ ਵੱਲੋਂ ਕੀਤੀ ਗਈ l

ਕੁਦਰਤ ਦਾ ਕਹਿਰ: ਮੁੜ ਇੱਕਠਾ ਨਾ ਹੋ ਸਕਿਆ ਗੁਰੂ ਸਾਹਿਬ ਦਾ ਪ੍ਰੀਵਾਰ-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਛੋੜੇ ਦੀ ਗਾਥਾਂ ਸੁਣ ਕੇ ਹਰੇਕ ਇਨਸਾਨ ਦੀ ਅੱਖ ’ਚੋਂ ਹੰਝੂ ਵਹਿ ਜਾਂਦੇਂ ਹਨ। 1704 ਈ. ਦੀ 6,7 ਪੋਹ ਦੀ ਦਰਮਿਆਨੀ ਰਾਤ ਤੇਜ਼ ਹਨੇਰੀ ਝੱਖ਼ੜ, ਮੀਹ ਤੇ ਬਿਜਲੀ ਦੀ ਚਮਕ ਵਾਲੀ ਰਾਤ ਸਰਸਾ ਨਦੀ ਦੇ ਕਹਿਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਇੱਕ ਦੂਜੇ ਤੋਂ ਵਿਛੋੜ ਦਿੱਤਾ, ਕਿੱਧਰੇ ਗੁਰੂ ਗੋਬਿੰਦ ਸਿੰਘ ਜੀ, ਦੋਵੇ ਵੱਡੇ ਸਾਹਿਬਜਾਦੇ ,ਕਿਧਰੇ ਮਾਤਾ ਗੁਜ਼ਰ ਕੌਰ ਤੇ ਛੋਟੇ ਸਾਹਿਬਜਾਦੇ, ਕਿਧਰੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਹੋ ਗਏ। ਸਰਸਾ ਨਦੀ ਨੇ ਅਜਿਹਾ ਕਹਿਰ ਕੀਤਾ ਕਿ ਮੁੜ ਗੁਰੂ ਸਾਹਿਬ ਦਾ ਪਰਿਵਾਰ ਇੱਕਠਾ ਨਾ ਹੋ ਸਕਿਆ। ਇਸ ਕਹਿਰ ਘੜੀ ਨੂੰ ਸਿੱਖ ਇਤਿਹਾਸਕਾਰਾਂ ਤੇ ਕਵੀ, ਲੇਖਕਾਂ,ਤੇ ਗਾਇਕਾਂ ਨੇ ਬਾਖੂਬੀ ਢੰਗ ਨਾਲ ਦਿਲਾਂ ਨੂੰ ਧੁਰ ਅੰਦਰ ਤੱਕ ਝੰਜੋੜ ਦੇਣ ਵਾਲੀਆ ਕਵਿਤਾਵਾਂ, ਗੀਤਾਂ, ਸ਼ਬਦ ਕੀਤਰਨਾਂ ਰਾਹੀ ਪੇਸ਼ ਕੀਤੇ ਹੈ, ਜਿਨ੍ਹਾਂ ਨੂੰ ਸੁਣ ਕੇ ਸੰਗਤਾਂ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਵਹਿਣ ਲੱਗ ਜਾਂਦੇ ਹਨ। ਸ਼ੁੱਕਰਵਾਰ ਨੂੰ ਜਦੋਂ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਦਾ ਜਾਪ ਕੀਤਾ ਜਾ ਰਿਹਾ ਸੀ ਤਾਂ ਸੰਗਤਾਂ ਦੀਆਂ ਅੱਖਾਂ ਵਿਚੋ ਹੰਝੂ ਵਹਿ ਰਹੇ ਸਨ।

ਇਤਿਹਾਸਕਾਰਾਂ ਅਨੁਸਾਰ ਸਰਸਾ ਨਦੀ ’ਤੇ ਪਏ ਵਿਛੋੜੇ ਦੌਰਾਨ ਹੀ ਮਾਤਾ ਗੁਜ਼ਰ ਕੌਰ ਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਾਲੀ ਰਾਤ ਦੌਰਾਨ ਸਰਸਾ ਨਦੀ ਦੇ ਕਿਨਾਰੇ ਕਿਨਾਰੇ ਜਾ ਕੇ ਬਾਬਾ ਕੁੰਮਾ ਮਾਸ਼ਕੀ ਜੋ ਬੇੜੀ ਦੇ ਮਲਾਹ ਸਨ, ਉਨ੍ਹਾਂ ਦੀ ਸਰਸਾ ਨਦੀ ਦੇ ਕਿਨਾਰੇ ਨੇੜੇ ਪਿੰਡ ਚੱਕ ਢੇਰਾਂ ਬਣੀ ਝੋਪੜੀ ਕੋਲ ਪਹੁੰਚੇ, ਜਿੱਥੇ ਉਨ੍ਹਾਂ ਨੂੰ ਪਿੰਡ ਚੱਕ ਢੇਰ ਦੀ ਮਾਤਾ ਲੱਛਮੀ ਦੇ ਘਰੋਂ ਪ੍ਰਸ਼ਾਦਾਂ ਬਣਵਾ ਕੇ ਲਿਆ ਤੇ ਮਾਤਾ ਜੀ ਤੇ ਸਾਹਿਬਜਾਦਿਆਂ ਨੂੰ ਛਕਾਇਆ ਤੇ 7 ਪੋਹ ਦੀ ਰਾਤ ਇਸ ਝੋਪੜੀ ਵਿਚ ਠਹਿਰੇ ਜਿੱਥੇ ਉਨ੍ਹਾਂ ਦਾ ਮਿਲਾਪ ਗੰਗੂ ਬ੍ਰਾਹਮਣ ਨਾਲ ਹੋਇਆ ਸੀ। ਇਤਿਹਾਸਕਾਰਾਂ ਅਨੁਸਾਰ ਅਗਲੀ ਸਵੇਰ ਮਾਤਾ ਗੁਜ਼ਰ ਕੌਰ ਤੇ ਸਾਹਿਬਜਾਦਿਆਂ ਨੂੰ ਇਸ ਸਥਾਨ ’ਤੇ ਹੀ ਗੰਗੂ ਬ੍ਰਾਹਮਣ ਇਥੋ ਆਪਣੇ ਨਾਲ ਲੈ ਗਿਆ । ਹੁਣ ਇਸ ਸਥਾਨ ’ਤੇ ਗੁਰਦੁਆਰਾ ਮਾਤਾ ਗੁਜ਼ਰ ਕੌਰ ਜੀ ਤੇ ਛੋਟੇ ਸਾਹਿਬਜਾਦੇ, ਛੰਨ ਬਾਬਾ ਕੰਮਾਂ ਮਾਸ਼ਕੀ ਜੀ ਦੀ ਯਾਦ ਵਿਚ ਅਸਥਾਨ ਬਣੇ ਹੋਏ ਹਨ।

ਪਿੰਡ ਮਲਕਪੁਰ ਕੋਲ ਫ਼ੌਜ ਨਾਲ ਮੁਕਾਬਲੇ ਦੌਰਾਨ ਜਥੇ ਦੇ 100 ਸਿੰਘ ਹੋਏ ਸ਼ਹੀਦ-6,7 ਪੋਹ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਹੀਰ ਨੂੰ ਵੱਖ-ਵੱਖ ਭਾਗਾਂ ਵਿਚ ਵੰਡਿਆ ਸੀ ਤਾਂ ਜਦੋਂ ਸਰਸਾ ਨਦੀ ਨੂੰ ਪਾਰ ਕੇ ਭਾਈ ਬੱਚਿਤਰ ਸਿੰਘ ਦਾ ਜਥਾ ਅੱਗੇ ਆ ਗਿਆ ਸੀ। ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ ‘ਗੁਰੂ ਦੇ ਸ਼ੇਰ’ ਅਨੁਸਾਰ ਇਸ ਵਹੀਰ ਦੇ ਤੀਜੇ ਜਥੇ ਦੀ ਕਮਾਂਡ ਭਾਈ ਬਚਿੱਤਰ ਸਿੰਘ ਕੋਲ ਸੀ, ਜਿਨ੍ਹਾਂ ਨੂੰ ਸਰਹਿੰਦ ਅਤੇ ਰੋਪੜ ਵੱਲੋਂ ਆਉਣ ਵਾਲੀ ਮੁਗ਼ਲ ਫ਼ੌਜ ਨੂੰ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਜਦੋਂ ਇਹ ਜਥਾ ਪਿੰਡ ਮਲਕਪੁਰ ਰੰਘੜਾਂ ਜਿਸ ਨੂੰ ਹੁਣ ਮਲਕਪੁਰ ਆਖਿਆ ਜਾਂਦਾ ਹੈ ਕੋਲ ਪਹੁੰਚਿਆ ਤਾਂ ਇਥੋਂ ਦੇ ਮੁਕਾਮੀ ਰੰਘੜਾਂ ਅਤੇ ਸਰਹਿੰਦ ਦੀ ਫ਼ੌਜ ਨਾਲ ਇਸ ਜਥੇ ਦਾ ਮੁਕਾਬਲਾ ਹੋ ਗਿਆ। ਇਸ ਦੌਰਾਨ ਜਥੇ ਦੇ 100 ਸਿੰਘ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਝ਼ਖ਼ਮੀ ਹੋ ਗਏ। ਹੁਣ ਇਸ ਸਥਾਨ ’ਤੇ ਗੁਰਦੁਆਰਾ ਸਿੰਘ ਸਭਾ ਦੇ ਨਾ ’ਤੇ ਸਥਾਨ ਬਣਿਆ ਹੋਇਆ ਹੈ।

Related posts

ਮਾਸਕ ਨਾ ਪਾਉਣ ਕਰਕੇ ਟਰੰਪ ‘ਤੇ ਲਟਕੀ ਤਲਵਾਰ, ਦਾਅਵੇਦਾਰੀ ਹੋ ਸਕਦੀ ਰੱਦ

On Punjab

ਫ਼ੌਜੀਆਂ ਨੂੰ ਹੁਣ CSD ਤੋਂ ਮਹਿੰਗੀਆਂ ਕਾਰਾਂ ‘ਤੇ ਨਹੀਂ ਮਿਲੇਗੀ ਕੋਈ ਛੋਟ

On Punjab

SYL ਮੀਟਿੰਗ ਤੋਂ ਪਹਿਲਾਂ ਮਾਨ ਨੂੰ ਕੈਪਟਨ ਅਮਰਿੰਦਰ ਦੀ ਤਜਰਬੇਕਾਰ ਸਲਾਹ, ਸਪਸ਼ਟ ਕਹੋ ਕਿ ਦੇਣ ਲਈ ਪੰਜਾਬ ਕੋਲ ਇਕ ਵੀ ਬੂੰਦ ਪਾਣੀ ਨਹੀਂ

On Punjab