ਗੁਰਨਾਮ ਸਿੰਘ ਚੜੂਨੀ ‘ਤੇ ਲੱਗੇ ਦੋਸ਼ਾਂ ਵਿਚਕਾਰ ਦਿੱਲੀ ਬਾਰਡਰ ‘ਤੇ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਲਗਾਤਾਰ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਸਰਕਾਰ ਵੱਲੋਂ ਕਿਸਾਨਾਂ ਨਾਲ ਬੁੱਧਵਾਰ ਨੂੰ ਹੋਈ ਗੱਲਬਾਤ ‘ਚ ਨਵਾਂ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ‘ਚ ਵੀ ਰਣਨੀਤੀ ਬਣਾਉਣ ਦਾ ਦੌਰ ਚੱਲ ਰਿਹਾ ਹੈ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਬਹਾਦੁਰਗੜ੍ਹ ਦੇ ਬਾਈਪਾਸ ‘ਤੇ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾ ਰੱਖੀ ਹੈ, ਪਰ ਅੰਦੋਲਨ ਦੌਰਾਨ ਗਠਿਤ ਹੋਏ ਹਰਿਆਣਾ ਕਿਸਾਨ ਸੰਯੁਕਤ ਮੋਰਚੇ ਨੇ ਇਸ ਬੈਠਕ ਨਾਲ ਸਬੰਧਤ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮੋਰਚੇ ਨਾਲ ਜੁੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਿੰਘੂ ਬਾਰਡਰ ‘ਤੇ ਮੀਟਿੰਗ ਲਈ ਜਾਣਗੇ।
ਇੱਧਰ, ਬਾਈਪਾਸ ‘ਤੇ ਹੀ ਪੰਜਾਬ ਦੀ ਇਕ ਕਿਸਾਨ ਜਥੇਬੰਦੀ ਨੇ ਵੀ ਆਪਣੀ ਮੀਟਿੰਗ ਸੱਦੀ ਹੋਈ ਹੈ। ਅਜਿਹੇ ਵਿਚ ਅੱਜ ਦਾ ਦਿਨ ਅਹਿਮ ਮੰਨਿਆ ਜਾ ਰਿਹਾ ਹੈ। ਬੀਤੇ ਦਿਨੀਂ ਟੀਕਰੀ ਬਾਰਡਰ ਦੇ ਮੰਚ ‘ਤੇ ਗੁਰਨਾਮ ਚੜੂਨੀ ਦੇ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਉਹ ਇਸ ਮੰਚ ‘ਤੇ ਤਾਂ ਨਹੀਂ ਆਏ ਹਨ, ਪਰ ਹਰਿਆਣਾ ਦੇ ਵੱਖ-ਵੱਖ ਖੇਤਰਾਂ “ਚ ਧਰਨੇ ਵਾਲੀਆਂ ਥਾਵਾਂ ਦਾ ਦੌਰਾ ਕਰ ਚੁੱਕੇ ਹਨ। ਅੱਜ ਵੀਰਵਾਰ ਨੂੰ ਬਾਈਪਾਸ ‘ਤੇ ਮੀਟਿੰਗ ਵੀ ਸੱਦੀ ਹੋਈ ਹੈ।
ਵਿਕਾਸ ਸੀਸਰ ਬੋਲੇ- ਚੜੂਨੀ ਦੀ ਮੀਟਿੰਗ ਨਾਲ ਲੈਣਾ-ਦੇਣਾ ਨਹੀਂ
ਇੰਟਰਨੈੱਟ ਮੀਡੀਆ ‘ਤੇ ਗੁਰਨਾਮ ਚੜੂਨੀ ਦੇ ਨਾਂ ਨਾਲ ਦਿੱਤੀ ਜਾ ਰਹੀ ਸੂਚਨਾ ‘ਚ ਇਹ ਮੀਟਿੰਗ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਅੰਦੋਲਨ ਦਰਮਿਆਨ ਹਰਿਆਣਾ ਦੀਆਂ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਲੱਗ ਤੋਂ ਜਿਹੜੇ ਸਾਂਝੇ ਮੋਰਚੇ ਗਠਿਤ ਕੀਤੇ ਗਏ ਹਨ। ਉਸ ਦੇ ਕਨਵੀਨਰ ਵਿਕਾਸ ਸੀਸਰ ਨੇ ਕਿਹਾ ਕਿ ਗੁਰਨਾਮ ਚੜੂਨੀ ਦੀ ਇਸ ਮੀਟਿੰਗ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।ਬੂਟਾ ਸਿੰਘ ਨੇ ਬਹਾਦੁਰਗੜ੍ਹ ਬਾਈਪਾਸ ‘ਤੇ ਬੁਲਾਈ ਮੀਟਿੰਗ
ਉੱਥੇ ਹੀ ਪੰਜਾਬ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕਕਦੇ ਸੂਬਾ ਪ੍ਰਧਾਨ ਬੂਟਾ ਸਿੰਘ ਵੱਲੋਂ ਅੱਜ ਬਹਾਦੁਰਗੜ੍ਹ ਬਾਈਪਾਸ ‘ਤੇ ਨਵੇਂ ਬੱਸ ਸਟੈਂਡ ਕੋਲ ਆਪਣੀ ਜਥੇਬੰਦੀ ਮੀਟਿੰਗ ਲਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਜੋ ਕੱਲ੍ਹ ਪ੍ਰਸਤਾਵ ਦਿੱਤਾ ਗਿਆ ਸੀ, ਉਸ ਸਬੰਧੀ ਕਿਸਾਨ ਜਥੇਬੰਦੀ ਆਪੋ-ਆਪਣੇ ਪੱਧਰ ‘ਤੇ ਰਣਨੀਤੀ ਬਣਾਉਣਗੇ।