70.83 F
New York, US
April 24, 2025
PreetNama
ਫਿਲਮ-ਸੰਸਾਰ/Filmy

ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘I Don’t Quit’

‘I Don’t Quit’ Coming soon ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਪਿਛਲੇ ਦਿਨੀਂ ਵਿਵਾਦਾਂ ਦੇ ਘੇਰੇ ‘ਚ ਸ਼ੁਮਾਰ ਹੋਏ। ਗੁਰਨਾਮ ਭੁੱਲਰ ਤੋਂ ਇਲਾਵਾ ਕਈ ਪੰਜਾਬੀ ਗਾਇਕ ਸੁਰਖ਼ੀਆਂ ਬਣੇ ਰਹੇ ਹਨ। ਹੁਣ ਇੱਕ ਵਾਰ ਫ਼ਿਰ ਮਾਹੌਲ ਥੋੜਾ ਗਰਮਾਉਣ ਵਾਲਾ ਹੈ ਪਰ ਇਸ ਵਾਰ ਕਿਸੇ ਵਿਵਾਦ ਕਰਕੇ ਨਹੀਂ ਸਗੋਂ ਗੁਰਨਾਮ ਭੁੱਲਰ ਦੇ ਨਵੇਂ ਗਾਣੇ ਦੇ ਚਲਦਿਆਂ।

‘ਜਬ ਹਮ ਆਏਂਗੇ ਗਰਮੀ ਥੋੜੀ ਬੜ ਜਾਏਗੀ’ ਜੀ ਇਹ ਅਸੀਂ ਨਹੀਂ ਇਹ ਕਹਿ ਰਹੇ ਨੇ ਗੁਰਨਾਮ ਭੁੱਲਰ ਜਿੰਨ੍ਹਾਂ ਨੇ ਇਹ ਕੈਪਸ਼ਨ ਆਪਣੇ ਨਵੇਂ ਗੀਤ ‘I Don’t Quit’ ਦੇ ਪੋਸਟਰ ਲਈ ਲਿਖੀ ਹੈ। ਗੁਰਨਾਮ ਭੁੱਲਰ ਨੇ ਇਸ ਗੀਤ ਨੂੰ ਕੰਪੋਜ਼, ਗਾਣੇ ਦੇ ਬੋਲ ਤੇ ਗਾਇਆ ਹੈ। ਇਹ ਮਿਕਸ ਸਿੰਘ ਦਾ ਸੰਗੀਤ ਹੈ ਅਤੇ ਗੈਰੀ ਦਿਉਲ ਦੀ ਦੇਖ ਰੇਖ ‘ਚ ਵੀਡੀਓ ਬਣਾਇਆ ਗਿਆ ਹੈ। ਗਾਣੇ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜੱਸ ਰਿਕਾਰਡਸ ਦੇ ਲੇਬਲ ਨਾਲ ਇਹ ਗੀਤ ਦਰਸ਼ਕਾਂ ਦੇ ਰੂ-ਬ-ਰੁ ਕੀਤਾ ਜਾਵੇਗਾ। ਗੁਰਨਾਮ ਭੁੱਲਰ ਦੇ ਇਸ ਗੀਤ ਦੇ ਪੋਸਟਰ ਅਤੇ ਕੈਪਸ਼ਨ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਉਹ ਥੋੜਾ ਵੱਖ਼ਰਾ ਜ਼ਰੂਰ ਕਰਨ ਵਾਲੇ ਹਨ।ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਚੰਗਾ ਨਾਮ ਬਣਾ ਚੁੱਕੇ ਗੁਰਨਾਮ ਭੁੱਲਰ ਦੇਖਣਾ ਹੋਵੇਗਾ ਕਦੋਂ ਤੱਕ ਹੁਣ ਆਪਣੇ ਇਸ ਗੀਤ ਨਾਲ ਹਾਜ਼ਿਰ ਹੁੰਦੇ ਹਨ। ਫ਼ੈਨਸ ਬਹੁਤ ਬੇਅਸਬਰੀ ਨਾਲ ਗੁਰਨਾਮ ਭੁੱਲਰ ਦੇ ਨਵੇਂ ਗੀਤ ਦੀ ਉਡੀਕ ਕਰ ਰਹੇ ਹਨ।

Related posts

ਡਿੰਪਲ ਗਰਲ ਪ੍ਰੀਤੀ ਜਿੰਟਾ ਅੱਜ ਸੈਲੀਬ੍ਰੇਟ ਕਰ ਰਹੀ ਆਪਣਾ 45ਵਾਂ ਜਨਮਦਿਨ

On Punjab

Varun Dhawan ਦੀ ਕਾਰ ਦਾ ਐਕਸੀਡੈਂਟ, ਬੈਚਲਰ ਪਾਰਟੀ ‘ਤੇ ਜਾਂਦੇ ਸਮੇਂ ਹੋਇਆ ਇਹ ਹਾਦਸਾ

On Punjab

ਭੈਣ ਲਈ ਅਕਸ਼ੇ ਕੁਮਾਰ ਨੇ ਬੁੱਕ ਕੀਤਾ ਹਵਾਈ ਜਹਾਜ਼ !

On Punjab