ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੀਨੀਅਰ ਕਾਂਗਰਸੀ ਆਗੂ ਗੁਰਭੇਜ ਸਿੰਘ ਟਿੱਬੀ ਨੂੰ ਇਕ ਵੱਡੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਰਾਹੁਲ ਗਾਂਧੀ ਵੱਲੋਂ ਟਿੱਬੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਓਬੀਸੀ ਵਿਭਾਗ ਦਾ ਜੁਆਇਟ ਨੈਸ਼ਨਲ ਕੁਆਡੀਨੇਟਰ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਨਿਰਦੇਸ਼ਾਂ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਦੀ ਸਿਫ਼ਾਰਸ਼ ‘ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿਭਾਗ ਦੇ ਚੇਅਰਮੈਨ ਤਮਰਾਓਧਵਜ ਸਾਹੂ ਗ੍ਰਹਿ ਮੰਤਰੀ ਛੱਤੀਸਗੜ ਵੱਲੋਂ ਨੌਜਵਾਨ ਆਗੂ ਗੁਰਭੇਜ ਸਿੰਘ ਟਿੱਬੀ ਨੂੰ ਜੁਆਇਟ ਨੈਸ਼ਨਲ ਕੁਆਡੀਨੇਟਰ ਓ.ਬੀ.ਸੀ.ਵਿਭਾਗ ਲਗਾਇਆ ਗਿਆ ਹੈ।
ਦਸ ਦਈਏ ਕਿ ਗੁਰਭੇਜ ਟਿੱਬੀ ਗੁਜਰਾਤ ਸਟੇਟ ਦੇ ਨਾਲ ਨਾਲ ਦਮਨ ਐਡ ਦਿਓ ਸਟੇਟ ਦੀ ਜ਼ਿਮੇਦਾਰੀ ਦੇਖਣਗੇ। ਜਿਕਰਯੋਗ ਹੈ ਕਿ ਗੁਰਭੇਜ ਸਿੰਘ ਟਿੱਬੀ ਆਪਣੇ ਕੰਬੋਜ ਭਾਈਚਾਰੇ ਦੇ ਯੂਥ ਵਿੰਗ ਦੇ ਵੀ ਕੋਮੀ ਪ੍ਰਧਾਨ ਹਨ।ਪੰਜਾਬ, ਯੂ.ਪੀ., ਹਰਿਆਣਾ, ਉਤਰਾਖੰਡ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਆਪਣੇ ਭਾਈਚਾਰੇ ਦੇ ਨਾਲ ਨਾਲ ਓ.ਬੀ.ਸੀ ਭਾਈਚਾਰੇ ਤੇ ਚੰਗੀ ਪਕੜ ਰੱਖਣ ਵਾਲੇ ਨੋਜਵਾਨ ਦਾ ਫ਼ਾਇਦਾ ਲੈਣ ਲਈ ਕਾਂਗਰਸ ਪਾਰਟੀ ਨੇ ਕੌਮੀ ਪੱਧਰ ਤੇ ਜਿਮੇਦਾਰੀ ਦੇ ਕੇ ਸਿਆਸੀ ਪੱਤਾ ਖੇਡਿਆ ਹੈ। ਇਸ ਨਿਯੁਕਤੀ ਤੇ ਪੰਜਾਬ ਕਾਂਗਰਸ ਪ੍ਰਧਾਨ ਚੌਧਰੀ ਸੁਨੀਲ ਜਾਖੜ ,ਕੈਪਟਨ ਸੰਦੀਪ ਸੰਧੂ, ਅਮਰਿੰਦਰ ਸਿੰਘ ਰਾਜਾ ਬਰਾੜ, ਯੂਥ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਬੀ ਵੀ ਨਿਵਾਸ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਕੁਲਬੀਰ ਸਿੰਘ ਜ਼ੀਰਾ ,ਬਰਿਦਰ ਸਿੰਘ ਪਹਾੜਾ, ਗੁਲਾਬ ਸਿੰਘ ਰਾਜਪੂਤ ਪ੍ਰਧਾਨ ਗੁਜਰਾਤ ਯੂਥ ਕਾਂਗਰਸ ਨੇ ਟਿੱਬੀ ਨੂੰ ਵਧਾਈਆਂ ਦਿੱਤੀਆਂ।