PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 200 ਝੁੱਗੀਆਂ ਸੜ ਕੇ ਸੁਆਹ

ਗੁਰੂਗ੍ਰਾਮ-ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ ਦੋ ਸੌ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿਚ ਝੁੱਗੀਆਂ ਖਾਕ ਹੋ ਗਈਆਂ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਦਸ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਕਈ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਹ ਕਿਆਸ ਲਾਏ ਜਾ ਰਹੇ ਹਨ ਕਿਸੇ ਨੇ ਕੂੜੇ ਦੇ ਢੇਰਾਂ ਨੂੰ ਅੱਗ ਲਾਈ ਜੋ ਅੱਗੇ ਫੈਲ ਗਈ ਜਾਂ ਕਿਸੇ ਝੁੱਗੀ ਵਿਚ ਅੱਗ ਲੱਗੀ ਜੋ ਅੱਗੇ ਫੈਲ ਗਈ ਜਾਂ ਝੁੱਗੀਆਂ ’ਤੇ ਲੰਘ ਰਹੀਆਂ ਤਾਰਾਂ ਸ਼ਾਰਟ ਸਰਕਟ ਹੋਈਆਂ।

Related posts

ਰਤਨ ਟਾਟਾ ਦੀ ਵਸੀਅਤ ਦਾ ‘ਰਹੱਸਮਈ ਆਦਮੀ’, ਜਿਸ ਨੂੰ ਲਗਪਗ 500 ਕਰੋੜ ਰੁਪਏ ਦੀ ਮਿਲੇਗੀ ਜਾਇਦਾਦ

On Punjab

ਸੈਕੁਲਰ ਕਲੱਬ ਨੇ ਤਿੰਨ ਲੜਕੀਆਂ ਦੇ ਵਿਆਹ ਕਰਵਾਏ

On Punjab

ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ‘ਚ ਹਲਚਲ, ਸੰਸਦ ਦੀ ਐਮਰਜੈਂਸੀ ਬੈਠਕ, ਫੌਜ ਨੇ ਵੀ ਖਿੱਚੀ ਤਿਆਰੀ

On Punjab