ਅੱਜ ਵੱਖ ਵੱਖ ਜਥੇਬੰਦੀਆਂ ਨੇ ਜਿਨ੍ਹਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ ਅਤੇ ਡੀ ਐਸ ਓ ਸ਼ਾਮਲ ਸਨ ਨੇ ਗੁਰੂਹਰਸਹਾਏ ਵਿੱਚ ਇਕੱਠੇ ਹੋ ਕੇ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ । ਇਸ ਤੋਂ ਬਆਦ ਐਸਡੀਐਮ ਗੁਰੂਹਰਸਹਾਏ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਸਨ ਪਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ , ਜਿਸ ਕਾਰਨ ਮੁਜਾਹਰਾਕਾਰੀਆਂ ਨੇ ਸੜਕ ਉੱਪਰ ਹੀ ਧਰਨਾ ਮਾਰ ਦਿੱਤਾ ।
ਧਰਨਾਕਾਰੀਆਂ ਨੂੰ ਵਿਧਾਇਕ ਰਾਣਾ ਸੋਢੀ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ । ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਇੱਥੇ ਲੋਕਤੰਤਰ ਦਾ ਗਲਾ ਘੁੱਟ ਕੇ ਧੱਕੇ ਨਾਲ ਲੋਕਾਂ ਦੇ ਕਾਗ਼ਜ਼ ਪਾੜੇ ਗਏ ਹਨ ਅਤੇ ਆਪਣੇ ਚਹੇਤਿਆਂ ਨੂੰ ਸਰਪੰਚ ਬਣਾਇਆ ਗਿਆ ਹੈ । ਆਗੂਆਂ ਨੇ ਮੰਗ ਕੀਤੀ ਕਿ ਜਿੱਥੇ ਵੀ ਗਲਤ ਤਰੀਕੇ ਨਾਲ ਕਾਗਜ਼ ਰੱਦ ਕੀਤੇ ਗਏ ਹਨ ਉਹਨਾਂ ਪਿੰਡਾਂ ਦੇ ਸਰਪੰਚਾਂ ਨੂੰ ਸਰਟੀਫਿਕੇਟ ਨਾ ਦਿੱਤੇ ਜਾਣ।
ਕੋਤਾਹੀ ਕਰਨ ਵਾਲੇ ਅਧਿਕਾਰੀਆਂ ਦੀ ਜਾਂਚ ਕਰਕੇ ਉਹਨਾਂ ਪਰਚੇ ਦਰਜ ਕੀਤੇ ਜਾਣ, ਗੁਰੂ ਹਰ ਸਹਾਏ ਦੇ ਵਾਸੀ ਮਜ਼ਦੂਰ ਕਾਲਾ ਸਿੰਘ ਦਾ ਘਰ ਢਾਉਣ ਵਾਲੇ ਸੱਜਣ ਸਿੰਘ ਮੋਠਾਂ ਵਾਲੀ ਅਤੇ ਉਸ ਦੇ ਸਾਥੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ । ਪਿੰਡ ਬਾਜੇ ਕੇ ਵਿੱਚ ਦਲਿਤ ਮਜ਼ਦੂਰ ਉਮੀਦਵਾਰ ਨੂੰ ਅਗਵਾ ਕਰਕੇ ਉਸ ਤੋਂ ਧੱਕੇ ਨਾਲ ਫਾਈਲ ਵਾਪਸ ਕਰਵਾਉਣ ਵਾਲੇ ਕਸ਼ਮੀਰ ਨਾਲ ਬਾਜੇ ਕੇ ਅਤੇ ਐੱਸ ਐੱਚ ਓ ਥਾਣਾ ਗੁਰੂਹਰਸਹਾਏ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ । ਇਸ ਮੌਕੇ ਰੇਸ਼ਮ ਸਿੰਘ ਮਿੱਡਾ, ਮਾਸਟਰ ਦੇਸ ਰਾਜ, ਜੈਲ ਸਿੰਘ ਚੱਪਾਡਿੱਕੀ ,ਲਾਲ ਸਿੰਘ ਗੋਲੇਵਾਲਾ, ਕਮਲਜੀਤ ਰੋਡੇ ,ਸ਼ਿੰਗਾਰ ਚੰਦ ,ਇਕਬਾਲ ਚੰਦ ਗਾਮੂਵਾਲਾ ਨੇ ਸੰਬੋਧਨ ਕੀਤਾ । ਸਟੇਜ ਸਕੱਤਰ ਦੀ ਭੂਮਿਕਾ ਅਵਤਾਰ ਨੂੰ ਮਹਿਮਾ ਨੇ ਨਿਭਾਈ।