ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਵਿਦਿਆਰਥੀਆਂ ਵੱਲੋਂ ਗੈਸਟ ਫੈਕਲਟੀ ਲੈਕਚਰਾਰਾਂ ਦੀ ਸੂਬਾ ਪੱਧਰੀ ਹੜਤਾਲ ਦੀ ਹਮਾਇਤ ਕੀਤੀ ਗਈ । ਇਸ ਮੌਕੇ ਪੀ ਐਸ ਯੂ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਜ਼ਿਲ੍ਹਾ ਖ਼ਜ਼ਾਨਚੀ ਜਗਵੀਰ ਕੌਰ ਮੋਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਸਿੱਖਿਆ ਦਾ ਨਿੱਜੀਕਰਨ ਕਰਕੇ ਆਮ ਲੋਕਾਂ ਦੇ ਬੱਚਿਆਂ ਕੋਲੋਂ ਸਿੱਖਿਆ ਅਤੇ ਰੁਜ਼ਗਾਰ ਖੋਹ ਕੇ ਅਮੀਰੀ ਗਰੀਬੀ ਦਾ ਪਾੜਾ ਇਸ ਹੱਦ ਤੱਕ ਲੈ ਆਈਆਂ ਹਨ ਕਿ ਅੱਜ ਦੁਨੀਆਂ ਦੀ 73% ਦੌਲਤ ਦਾ ਇੱਕ ਪ੍ਰਤੀਸ਼ਤ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਉਸ ਸਮੇਂ ਤੋਂ ਬਾਅਦ ਕੋਈ ਵੀ ਪੱਕੀ ਭਰਤੀ ਨਹੀਂ ਕੀਤੀ। ਜਿਸ ਕਰਕੇ ਵੱਧ ਤੋਂ ਵੱਧ ਪੜ੍ਹੇ ਲਿਖੇ ਅਧਿਆਪਕ ਲੈਕਚਰਾਰ ਟੈੱਟ ਪਾਸ ਨੌਜਵਾਨ ਬੇਰੁਜ਼ਗਾਰੀ ਹੱਥੋਂ ਤੰਗ ਆਏ ਹੋਏ ਹਨ ਜਿਸ ਕਰਕੇ ਅਜੋਕੇ ਸਮਾਜ ਦਾ ਵੱਡਾ ਵਰਗ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ ਅਤੇ ਪੰਜਾਬ ਦੀ ਵੱਡੀ ਪੂੰਜੀ ਅਤੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ ਅਤੇ ਜੋ ਰਹਿੰਦੇ ਹਨ ਉਹ ਖੁਦਕੁਸ਼ੀਆਂ ਕਰ ਕਰ ਰਹੇ ਹਨ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀ ਐੱਸ ਯੂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜ ਮਾਰਚ ਜਨ ਵੀਰਵਾਰ ਨੂੰ ਸਰਕਾਰੀ ਕਾਲਜ ਰੋਡ ਜੀ ਟੀ ਬੀ ਗੜ੍ਹ ਵਿਖੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਐਨਆਰਸੀ ਐੱਨ ਪੀ ਆਰ ਅਤੇ ਸੀ ਇਸ ਦੇ ਸਬੰਧ ਵਿੱਚ ਸੈਮੀਨਾਰ ਕਰਨ ਜਾ ਰਹੇ ਹਨ। 25 ਮਾਰਚ 2020 ਨੂੰ ਲੁਧਿਆਣਾ ਵਿਖੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਵੱਡੇ ਇਕੱਠ ਬਾਰੇ ਸੱਦਾ ਲਾਇਆ ਗਿਆ। ਇਸ ਮੌਕੇ ਹੈਪੀ ਸਿੰਘ ,ਜਸਕਰਨ ਸਿੰਘ ,ਹਰਦੇਵ ਸਿੰਘ, ਮਨਦੀਪ ਕੌਰ,ਮਨਦੀਪ ਸਿੰਘ, ਅਮਨਦੀਪ ਸਿੰਘ,ਲਵਪ੍ਰੀਤ ਸਿੰਘ,ਸੰਦੀਪ ਸਿੰਘ, ਅਮਨਦੀਪ ਕੌਰ, ਅਤੇ ਸਮੂਹ ਰੋਡੇ ਕਾਲਜ ਵਿਦਿਆਰਥੀ ਹਾਜ਼ਰ ਸਨ ।