ਚੰਡੀਗੜ੍ਹ: ਬੌਲੀਵੁਡ ਫ਼ਿਲਮ ‘ਗੁੰਜਨ ਸਕਸੈਨਾ ਦਾ ਕਾਰਗਿਲ ਗਰਲ’ ਵੀ ਹੁਣ ਡਿਜੀਟਲ ਪਲੇਟਫਾਰਮ Netflix ਤੇ ਰਿਲੀਜ਼ ਹੋਵੇਗੀ। ਇਸ ਦੀ ਰਿਲੀਜ਼ ਡੇਟ ਦਾ ਹਾਲੇ ਐਲਾਨ ਨਹੀਂ ਹੋਇਆ ਹੈ ਪਰ ਫ਼ਿਲਮ ਨੂੰ Netflix ਤੇ ਰਿਲੀਜ਼ ਕੀਤਾ ਜਾਏਗਾ।
ਲੌਕਡਾਊਨ ਕਰਕੇ ਸਿਨੇਮਾਘਰ ਬੰਦ ਹਨ, ਜਿਸ ਨਾਲ ਕਈ ਫ਼ਿਲਮਾਂ ਦੀ ਰਿਲਿਸਿੰਗ ਤੇ ਅਸਰ ਪਿਆ ਹੈ। ਇਸ ਕਾਰਨ ਮੇਕਰਸ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਆਪਣੇ ਨੁਕਸਾਨ ਨੂੰ ਘੱਟ ਕਰਨ ਲਈ ਮੇਕਰਜ਼ OTT ਪਲੇਟਫਾਰਮ ਤੇ ਆਪਣੀਆਂ ਫ਼ਿਲਮਾਂ ਨੂੰ ਰਿਲੀਜ਼ ਕਰ ਰਹੇ ਹਨ।
ਇਸ ਤੋਂ ਪਹਿਲਾਂ ਫ਼ਿਲਮ ਗੁਲਾਬੋ ਸਿਤਾਬੋ ਤੇ ‘ਘੂਮਕੇਤੁ’ ਨੂੰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ। ਹੁਣ ਫ਼ਿਲਮ ‘ਗੁੰਜਨ ਸਕਸੈਨਾ ਵੀ ਇਸ ਲਿਸਟ ਵਿੱਚ ਸ਼ਾਮਲ ਹੋ ਗਈ ਹੈ।
ਦੇਸ਼ ਦੀ ਪਹਿਲੀ ਮਹਿਲਾ ਏਅਰਫੋਰਸ ਪਾਇਲਟ ਦੀ ਜ਼ਿੰਦਗੀ ‘ਤੇ ਆਧਰਤ ਹੈ ਫਿਲਮ ਗੁੰਜਨ ਸਕਸੈਨਾ ‘ਦਾ ਕਾਰਗਿਲ ਗਰਲ’। ਇਸ ਫਿਲਮ ‘ਚ ਬੌਲੀਵੁੱਡ ਅਦਾਕਾਰਾ ਜਾਨਵੀ ਕਪੂਰ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।ਗੁੰਜਨ ਸਕਸੈਨਾ ਭਾਰਤੀ ਵਾਯੂ ਸੈਨਾ ਦੀ ਪਹਿਲੀ ਮਹਿਲਾ ਅਫਸਰ ਸੀ , ਜੋ ਕਾਰਗਿਲ ਯੁੱਧ ਦੌਰਾਨ ਭਾਰਤੀ ਏਅਰਫੋਰਸ ਦੀ ਟੀਮ ਵਿੱਚ ਸੀ। ਜਾਨਵੀ ਕਪੂਰ ਇਸ ਫ਼ਿਲਮ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਫਿਲਮ ਲਈ ਜਾਨਵੀ ਨੇ ਕਾਫੀ ਮਿਹਨਤ ਵੀ ਕੀਤੀ ਹੈ। ਹੁਣ ਦਰਸ਼ਕਾਂ ਨੂੰ ਜਾਨਵੀ ਕਪੂਰ ਦੀ ਮਿਹਨਤ ਪਸੰਦ ਆਉਂਦੀ ਹੈ ਜਾਂ ਨਹੀਂ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।
previous post