ਖੁਸ਼ਬੂ ਪਿਕਚਰਜ ਅਤੇ ਊਰਜਾ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਮਲਕੀਤ ਸਿੰਘ ਬੁੱਟਰ, ਸੰਦੀਪ ਪ੍ਰਸ਼ਾਦ ਤੇ ਨਿਰਦੇਸ਼ਕ ਦੇਵੀ ਸ਼ਰਮਾ ਦੀ ਗੁੱਗੂ ਗਿੱਲ ਯੋਗਰਾਜ ਸਿੰਘ ਨੂੰ ਲੈ ਕੇ ਬਣੀ ਤੇ ਚਿਰਾਂ ਤੋਂ ਉਡੀਕੀ ਜਾ ਰਹੀ ਐਕਸ਼ਨ ਤੇ ਮਨੋਰੰਜਨ ਭਰਪੂਰ ਪੰਜਾਬੀ ਫ਼ਿਲਮ ‘ਦੁੱਲਾ ਵੈਲੀ’ ਹੁਣ ਨਵੇਂ ਸਾਲ 2019 ਦੇ ਪਹਿਲੇ ਹਫ਼ਤੇ 4 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਮਲਕੀਤ ਬੁੱਟਰ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾ ਕਰਕੇ ਇਹ ਫ਼ਿਲਮ ਲੇਟ ਹੁੰਦੀ ਗਈ ਜਦਕਿ ਹੁਣ ਇਹ 4 ਜਨਵਰੀ 2019 ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਆ ਜਾਵੇਗੀ ਜੋ ਪੰਜਾਬੀ ਸਿਨੇ ਪ੍ਰੇਮੀਆਂ ਲਈ ਇੱਕ ਬੇਹਤਰੀਨ ਤੌਹਫ਼ਾ ਹੀ ਹੋਵੇਗੀ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸਨੂੰ ਦਰਸ਼ਕਾਂ ਵਲੋਂ ਭਰਵਾਂ ਹੂੰਗਾਰਾਂ ਮਿਲ ਰਿਹਾ ਹੈ। ਨਿਰਮਾਤਾ ਬੁੱਟਰ ਦੱਸਿਆ ਹੁਣ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀ ਜੋੜੀ ਨੂੰ ਐਕਸ਼ਨ ਭਰੇ ਅੰਦਾਜ਼ ਵਿੱਚ ਪਰਦੇ ‘ਤੇ ਵੇਖਣ ਲਈ ਦਰਸ਼ਕਾਂ ਵਿੱਚ ਅੱਜ ਵੀ ਉਹੀ ਵੀਹ ਸਾਲ ਪਹਿਲਾਂ ਵਾਲਾ ਉਤਸ਼ਾਹ ਹੈ। ਨਿਰਦੇਸ਼ਕ ਦੇਵੀ ਸ਼ਰਮਾਂ ਨੇ ਆਪਣੇ ਵਿਚਾਰ ਦੱਸਦਿਆ ਕਿਹਾ ਕਿ ਦਰਸ਼ਕ ਹਮੇਸ਼ਾ ਚੰਗੀਆਂ ਫ਼ਿਲਮਾਂ ਹੀ ਪਸੰਦ ਕਰਦੇ ਹਨ। ਮੌਜੂਦਾ ਪੰਜਾਬੀ ਫ਼ਿਲਮ ਸਨਅੱਤ ਵਿੱਚ ਗੁੱਗੂ -ਯੋਗ ਦੀ ਜੋੜੀ ਵਾਲੀ ਐਕਸ਼ਨ ਫ਼ਿਲਮ ਦੀ ਚਿਰਾਂ ਤੋਂ ਮੰਗ ਰੱਖੀ ਜਾ ਰਹੀ ਸੀ ਮੇਰਾ ਵੀ ਆਪਣਾ ਤਜੱਰਬਾ ਦੱਸਦਾ ਸੀ ਕਿ ਇਸ ਜੋੜੀ ਨੂੰ ਕਿਸੇ ਨਵੀਂ ਕਹਾਣੀ ਰਾਹੀਂ ਪੰਜਾਬੀ ਪਰਦੇ ‘ਤੇ ਮੁੜ ਦੁਹਰਾਇਆ ਜਾਵੇ। ਸੋ ਸਾਡੀ ਇਸ ਕੋਸ਼ਿਸ ਤੇ ਮੇਹਨਤ ਨੂੰ ਪਿਆਰ ਮਿਲਿਆ ਹੈ। ਮਲਕੀਤ ਬੁੱਟਰ ਨੇ ਦੱਸਿਆ ਕਿ ਇਹ ਫ਼ਿਲਮ ਪੁਰਾਤਨ ਸਮਿਆਂ ਦੀ ਕਹਾਣੀ ਪੇਸ਼ ਕਰੇਗੀ ਜਦੋਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਦੁਸਮਣੀਆਂ ਆਪਣਿਆ ਦਾ ਖੂਨ ਵਹਾਉਣ ਦੇ ਰਾਹ ਤੁਰੇ ਹੋਏ ਸੀ। ਇੰਨ੍ਹਾਂ ਦੁਸ਼ਮਣੀਆਂ ਦੇ ਭੇਂਟ ਚੜ੍ਹੇ ਹੱਸਦੇ ਵੱਸਦੇ ਘਰ ਉਜਾੜ ਬਣ ਜਾਂਦੇ ਸੀ। ਬਾਅਦ ਵਿੱਚ ਉਨ੍ਹਾਂ ਉਸ ਪਰਿਵਰਾਂ ਦੀਆਂ ਔਰਤਾਂ ‘ਤੇ ਕੀ ਬੀਤਦੀ ਸੀ, ਦਰਸਾਉਣ ਦਾ ਯਤਨ ਕੀਤਾ ਗਿਆ ਹੈ।
ਫ਼ਿਲਮ ਦਾ ਇੱਕ ਉਤਸਾਹੀ ਪੱਖ ਇਹ ਵੀ ਹੈ ਕਿ ਗਾਇਕ ਸਰਬਜੀਤ ਚੀਮਾ ਤੇ ਉਸਦਾ ਬੇਟਾ ਗੁਰਵਰ ਚੀਮਾ ਇਸ ਫ਼ਿਲਮ ਵਿੱਚ ਇੱਕ ਵੱਖਰੇ ਕਿਰਦਾਰ ਵਿੱਚ ਇੱਕਠੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਮੁਹੰਮਦ ਸਦੀਕ, ਅਵਤਾਰ ਗਿੱਲ, ਨੀਟੂ ਪੰਧੇਰ,ਗੁਗਨੀ ਗਿੱਲ,ਨੀਤ ਕੌਰ,ਅਕਾਂਕਸ਼ਾ ਸਰੀਂਹ,ਧਨਵੰਤ ਝਿੱਕਾ, ਮਨੂੰ ਗਿੱਲ, ਸੰਨੀ ਧਨੋਆ, ਹੈਰੀ ਸੱਚਦੇਵਾ, ਚਰਨਜੀਤ ਸੰਧੂ ਆਦਿ ਕਲਾਕਾਰਾਂ ਨੇ ਵੱਖ ਵੱਖ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਮਲਕੀਤ ਬੁੱਟਰ ਨੇ ਲਿਖੀ ਹੈ। ਫ਼ਿਲਮ ਦੇ ਕੈਮਰਾਮੈਨ ਤੇ ਨਿਰਦੇਸ਼ਕ ਦੇਵੀ ਸ਼ਰਮਾ ਹਨ। ਅਸ਼ਿਸਟੈਂਟ ਡਾਇਰੈਕਟਰ ਐੱਸ ਪੀ ਸਿੰਘ ਹਨ। ਦਰਸ਼ਕਾਂ ਦੇ ਦਿਲਾਂ ਵਿੱਚ ਇਸ ਫ਼ਿਲਮ ਪ੍ਰਤੀ ਭਾਰੀ ਉਤਸ਼ਾਹ ਹੈ।
-0- ਸੁਰਜੀਤ ਜੱਸਲ 9814607737
previous post
next post