47.14 F
New York, US
December 29, 2024
PreetNama
ਸਿਹਤ/Health

ਗੁੱਸੇ ‘ਤੇ ਰੱਖਣਾ ਹੈ ਕਾਬੂ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Anger Control: ਇਹ ਗੱਲ ਸਾਰੇ ਜਾਣਦੇ ਹਨ ਕਿ ਗੁੱਸਾ ਸਿਹਤ ਲਈ ਖਤਰਨਾਕ ਹੁੰਦਾ ਹੈ। ਫਿਰ ਵੀ ਲੋਕ ਬਹੁਤ ਜ਼ਿਆਦਾ ਗੁੱਸਾ ਕਰਦੇ ਹਨ। ਅੱਜ ਦੀ ਜੀਵਨਸ਼ੈਲੀ ਕਹੀਏ ਜਾਂ ਤਣਾਅ ਦੇ ਮਾਹੌਲ ਵਿਚ ਕੰਮ ਕਰਨ ਦੀ ਆਦਤ, ਗੁੱਸਾ ਹਰ ਕਿਸੇ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ। ਕਈ ਵਾਰ ਚਾਹ ਕੇ ਵੀ ਗੁੱਸੇ ਤੇ ਕਾਬੂ ਨਹੀਂ ਰੱਖਿਆ ਜਾ ਸਕਦਾ ਹੁੰਦਾ ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਇਸ ਲਈ ਇਸ ‘ਤੇ ਕਾਬੂ ਪਾਉਣਾ ਵੀ ਬਹੁਤ ਜ਼ਰੂਰੀ ਹੈ। ਜੀਵਨ ਨੂੰ ਸੌਖੇ ਢੰਗ ਨਾਲ ਚਲਾਉਣ ਲਈ ਪ੍ਰੇਮ, ਸਹਿਜ ਅਤੇ ਆਪਣੇ ਗੁੱਸੇ ‘ਤੇ ਕੰਟਰੋਲ ਦੀ ਬਹੁਤ ਲੋੜ ਹੁੰਦੀ ਹੈ।
ਗੁੱਸਾ ਨਾ ਸਿਰਫ ਸਾਡੇ ਰਿਸ਼ਤਿਆਂ ‘ਚ ਦਰਾਰ ਲਿਆਉਂਦਾ ਹੈ ਸਗੋਂ ਇਸ ਨਾਲ ਸਾਨੂੰ ਕਈ ਸਿਹਤ ਨਾਲ ਜੁੜੀਆਂ ਤਕਲੀਫਾਂ ਵੀ ਝੱਲਣੀਆਂ ਪੈ ਸਕਦੀਆਂ ਹਨ। ਅੱਜ ਜਿਥੇ ਲੋਕ ਇੰਨੇ ਜ਼ਿਆਦਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਸ ਦੇ ਪਿੱਛੇ ਬਹੁਤ ਹਾਈਪਰ ਭਾਵ ਗੁੱਸੇ ‘ਚ ਆ ਜਾਣਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਆਪਣੇ ਗੁੱਸੇ ‘ਤੇ ਕਾਬੂ ਰੱਖਿਆ ਜਾਵੇ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਗੇ ਕੁਝ ਅਜਿਹੇ ਤਰੀਕੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਗੁੱਸੇ ‘ਤੇ ਕਾਬੂ ਪਾ ਸਕਦੇ ਹੋ।
ਮਨ ਨੂੰ ਸ਼ਾਂਤ ਰੱਖਣਾ: ਗੁੱਸੇ ‘ਚ ਆਉਣ ਦਾ ਸਭ ਤੋਂ ਵੱਡਾ ਕਾਰਣ ਮਨ ਦਾ ਅਸ਼ਾਤ ਹੋਣਾ ਹੁੰਦਾ ਹੈ। ਇਸ ਲਈ ਹਮੇਸ਼ਾ ਆਪਣੇ ਮਨ ਨੂੰ ਸ਼ਾਤ ਰੱਖਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਤੁਹਾਡਾ ਖੁਦ ਦਾ ਆਪਣੇ ਗੁੱਸੇ ‘ਤੇ ਕਾਬੂ ਹੋ ਜਾਵੇਗਾ ਜਾਂ ਫਿਰ ਖੁਦ ‘ਤੇ ਕਾਬੂ ਰੱਖ ਕੇ 1 ਤੋਂ 20 ਤੱਕ ਗਿਣਤੀ ਗਿਣੋ। ਇਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਗੁੱਸਾ ਘੱਟ ਹੋ ਰਿਹਾ ਹੈ। ਨਾਲ ਹੀ ਜੇਕਰ ਤੁਹਾਨੂੰ ਦਫ਼ਤਰ ‘ਚ ਕਿਸੇ ‘ਤੇ ਗੁੱਸਾ ਆ ਰਿਹਾ ਹੋਵੇ, ਤਾਂ ਥੋੜੇ ਸਮੇਂ ਲਈ ਬਿਲਕੁਲ ਚੁੱਪ ਹੋ ਜਾਵੋ। ਕਿਉਂਕਿ ਕਈ ਵਾਰ ਗੁੱਸੇ ‘ਚ ਬੋਲਣਾ ਖਤਰਨਾਕ ਹੋ ਸਕਦਾ ਹੈ।

ਸਾਧਾਰਣ ਭੋਜਨ: ਸਾਡੀ ਸਿਹਤ ਅਤੇ ਸਰੀਰ ‘ਚ ਆਉਣ ਵਾਲੇ ਬਦਲਾਅ ਦੀ ਸ਼ੁਰੂਆਤ ਖਾਣ-ਪੀਣ ‘ਤੇ ਨਿਰਭਰ ਕਰਦੀ ਹੈ। ਜ਼ਿਆਦਾ ਮਸਾਲੇ ਵਾਲੇ ਭੋਜਨ ਸਰੀਰ ਅਤੇ ਸਾਡੀ ਮਾਨਸਿਕ ਸ਼ਾਂਤੀ ਦੋਵਾਂ ਲਈ ਨੁਕਸਾਨਦਾਇਕ ਹੁੰਦਾ ਹੈ। ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਨਾਲ ਸਾਡੇ ਸਰੀਰ ‘ਚ ਗਰਮੀ ਪੈਦਾ ਹੁੰਦੀ ਹੈ ਜਿਸ ਨਾਲ ਗੱਲ-ਗੱਲ ‘ਤੇ ਗੁੱਸਾ ਆਉਣਾ ਲਾਜ਼ਮੀ ਹੋ ਜਾਂਦਾ ਹੈ। ਅਜਿਹੇ ‘ਚ ਖੁਦ ਨੂੰ ਸ਼ਾਂਤ ਰੱਖਣ ਲਈ ਮਸਾਲੇਦਾਰ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।

ਕਸਰਤ: ਤੁਸੀਂ ਜਿੰਨੇ ਫਿੱਟ ਐਂਡ ਫਾਈਨ ਰਹੋਗੇ ਤੁਹਾਨੂੰ ਗੁੱਸਾ ਓਨਾ ਹੀ ਘਟ ਆਵੇਗਾ। ਵਾਰ-ਵਾਰ ਗੁੱਸਾ ਕਰਨ ਨਾਲ ਸਰੀਰ ‘ਚ ਰਸਾਇਣ ਦੀ ਮਾਤਰਾ ਵਧਣ ਲੱਗਦੀ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰ ਕਰੋ। ਸਵੇਰੇ ਦੀ ਕਸਰਤ ਤੁਹਾਨੂੰ ਮਾਨਸਿਕ ਅਤੇ ਸਰੀਰਿਕ ਦੋਵੇਂ ਤੌਰ ‘ਤੇ ਬਦਲਾਅ ਬਣਾਉਣ ਦਾ ਕੰਮ ਕਰਦੀ ਹੈ। ਜੇਕਰ ਕਿਸੇ ਕਾਰਨ ਕਰਕੇ ਸਵੇਰੇ ਸਮਾਂ ਨਹੀਂ ਮਿਲ ਪਾਉਂਦਾ ਤਾਂ ਸ਼ਾਮ ਨੂੰ ਜ਼ਰੂਰ 30 ਤੋਂ 45 ਮਿੰਟ ਲਈ ਚਹਿਲ-ਕਦਮੀ ਕਰੋ।

Related posts

ਸਿਹਤਮੰਦ ਰਹਿਣ ਲਈ ਵਰਤੋਂ ਕਰੋ ਅਜਿਹੇ ਫ਼ਾਸਟ ਫੂਡ ਦੀ …

On Punjab

World Liver Day 2022: ਜਿਗਰ ਨੂੰ ਮਜ਼ਬੂਤ ​​ਬਣਾਉਣ ਲਈ ਕਿਹੜਾ ਫਲ਼ ਹੈ ਫਾਇਦੇਮੰਦ ? ਜਾਣੋ ਅਜਿਹੇ 7 ਫਲ, ਜੋ ਲੀਵਰ ਬਣਾਉਣਗੇ ਸਟਰਾਂਗ

On Punjab

ਮਾਪੇ ਬਣਨ ਬੱਚਿਆਂ ਦੇ ਮਾਰਗ ਦਰਸ਼ਕ

On Punjab