PreetNama
ਖੇਡ-ਜਗਤ/Sports News

ਗੁੱਸੇ ਵਿੱਚ ਆਏ ਡੋਕੋਵਿਕ ਵੱਲੋਂ ਮਾਰੀ ਹੋਈ ਗੇਂਦ ਮਹਿਲਾ ਜੱਜ ਦੇ ਗਿੱਚੀ ਨੇੜੇ ਵੱਜੀ

ਨਿਊਯਾਰਕ, 7 ਸਤੰਬਰ, (ਪੋਸਟ ਬਿਊਰੋ)- ਵਿਸ਼ਵ ਦੇ ਪ੍ਰਸਿੱਧ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਯੂ ਐੱਸ ਓਪਨ ਟੂਰਨਾਮੈਂਟ ਤੋਂ ਉਸ ਦੀ ਇੱਕ ਬੱਜਰ ਗਲਤੀ ਕਾਰਨ ਬਾਹਰ ਕੱਢ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਡੋਕੋਵਿੱਕ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹਿਲੇ ਸੈੱਟ ਵਿੱਚ ਸਪੇਨ ਦੇ ਪਾਬਲੋ ਕੈਰੇਨੋ ਬੁਸਤਾ ਦੇ ਖ਼ਿਲਾਫ਼ 5-6 ਨਾਲ ਅੱਗੇ ਸੀ, ਪਰ ਸਿਰਫ ਇੱਕ ਪੁਆਇੰਟ ਗੁਆਉਣ ਤੋਂ ਨਿਰਾਸ਼ ਹੋ ਕੇ ਰੈਕੇਟ ਨਾਲ ਗੇਂਦ ਨੂੰ ਕੋਰਟ ਤੋਂ ਬਾਹਰ ਸੁੱਟ ਦਿੱਤਾ। ਗੁੱਸੇ ਵਿੱਚ ਸੁੱਟੀ ਇਹ ਗੇਂਦ ਇਕ ਮਹਿਲਾ ਜੱਜ ਦੇ ਮੋਢੇਅਤੇ ਗਰਦਨ ਦੇ ਵਿਚਾਲੇ ਵੱਜੀ ਤੇ ਇਸ ਤੋਂ ਬਾਅਦ ਡੋਕੋਵਿਕ ਨੂੰ ਯੂ ਐੱਸ ਓਪਨ ਤੋਂ ਬਾਹਰ ਹੋਣਾ ਪੈ ਗਿਆ। ਉਹ ਆਪਣੇ ਕੈਰੀਅਰ ਦਾ 18ਵਾਂ ਸਿੰਗਲਜ਼ ਖ਼ਿਤਾਬ ਜਿੱਤਣ ਲਈ ਮੈਦਾਨ ਵਿੱਚਆਇਆ ਸੀ। ਇਸ ਵਾਰ ਉਸ ਦੇ ਚੈਂਪੀਅਨ ਬਣਨ ਦੀ ਸੰਭਾਵਨਾ ਕਾਫੀ ਸੀ, ਕਿਉਂਕਿ ਉਸ ਦੇ ਦੋ ਵੱਡੇ ਵਿਰੋਧੀ ਰਾਫੇਲ ਨਡਾਲ ਤੇ ਰੋਜਰ ਫੈਡਰਰ ਇਸ ਵਾਰ ਯੂ ਐੱਸ ਓਪਨ ਵਿੱਚ ਹਿੱਸਾ ਨਹੀਂ ਲੈ ਰਹੇ ਸਨ। ਜਦੋਂ ਡੋਕੋਵਿਕ ਨੇ ਗੁੱਸੇ ਵਿੱਚ ਸ਼ਾਟ ਮਾਰਿਆ ਅਤੇ ਮਹਿਲਾ ਜੱਜ ਦੇ ਜਾ ਵੱਜਾ ਤਾਂ ਉਸ ਨੇ ਤੁਰੰਤ ਮੁਆਫੀ ਵੀ ਮੰਗ ਲਈ, ਪਰ ਮਹਿਲਾ ਜੱਜ ਕੋਰਟ ਦੇ ਫਰਸ਼ ਉੱਤੇ ਆ ਗਈ ਤੇ ਮੈਚ ਰੈਫਰੀ ਸੋਰੇਨ ਅਰੀਮੇਲ ਵੀ ਆ ਗਏ। ਉਸ ਨੇ ਚੇਅਰ ਅੰਪਾਇਰ ਆਰੀਲੀ ਟੌਰਚੇ ਨਾਲ ਲੰਬੀ ਗੱਲਬਾਤ ਪਿੱਛੋਂਡੋਕੋਵਿਕ ਨੂੰ ਯੂ ਐੱਸ ਓਪਨ ਵਿੱਚ ਖੇਡਣ ਦੇ ਅਯੋਗ ਕਰਾਰ ਦੇ ਦਿੱਤਾ।
ਬਾਅਦ ਵਿੱਚ ਡੋਕੋਵਿਕ ਨੇ ਲਿਖਿਆ ਕਿ ਘਟਨਾ ਤੋਂ ਮੈਂ ਬਹੁਤ ਦੁਖੀ ਹਾਂ, ਮੈਂ ਮਹਿਲਾ ਨਾਲ ਵੀ ਗੱਲਬਾਤ ਕੀਤੀ ਹੈ, ਚੰਗੀ ਗੱਲ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ, ਮੈਂ ਮਾਫੀ ਮੰਗਦਾ ਹਾਂ।

Related posts

ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ ’ਚ ਸ਼ਾਮਲ ਹੋ ਗਏ ਹਨ: ਰਿਵਾਬਾ

On Punjab

ਟੈਨਿਸ ਖਿਡਾਰੀ ਨਿਕ ਕਿਰਗੀਓਸ ‘ਤੇ ਲੱਗਿਆ 80 ਲੱਖ ਦਾ ਜ਼ੁਰਮਾਨਾ

On Punjab

ਮੀਰਾਬਾਈ ਨੇ ਵਿਸ਼ਵ ਰਿਕਾਰਡ ਨਾਲ ਕੀਤਾ ਓਲੰਪਿਕ ਲਈ ਕੁਆਲੀਫਾਈ

On Punjab