19.08 F
New York, US
December 23, 2024
PreetNama
ਫਿਲਮ-ਸੰਸਾਰ/Filmy

ਗੇਮ ਆਫ਼ ਥ੍ਰੋਨਸ ਦੀ ਅਦਾਕਾਰਾ ਡਾਇਨਾ ਰਿਗ ਦੀ 82 ਸਾਲ ਦੀ ਉਮਰ ‘ਚ ਮੌਤ

ਮੁੰਬਈ: ‘ਗੇਮ ਆਫ ਥ੍ਰੋਨਜ਼’ ਤੇ ‘ਦ ਐਵੈਂਜਰਜ਼’ ਵਿੱਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਡਾਇਨਾ ਰਿਗ ਦਾ ਦੇਹਾਂਤ ਹੋ ਗਿਆ ਹੈ। ਉਹ 82 ਸਾਲਾਂ ਦੀ ਸੀ। ਰਿਗ ਦੇ ਏਜੰਟ ਸਿਮੋਨ ਬੇਰੇਸਫੋਰਡ ਨੇ ਕਿਹਾ ਕਿ ਰਿਗ ਨੇ ਵੀਰਵਾਰ ਦੀ ਸਵੇਰ ਪਰਿਵਾਰ ਵਿਚਾਲੇ ਆਪਣੇ ਘਰ ਆਖਰੀ ਸਾਹ ਲਿਆ।

ਰਿਗ ਦੀ ਬੇਟੀ ਰੈਚਿਲ ਸਟਰਲਿੰਗ ਨੇ ਕਿਹਾ ਕਿ ਉਸ ਦੀ ਮੌਤ ਕੈਂਸਰ ਨਾਲ ਹੋਈ। ਮਾਰਚ ਵਿੱਚ ਉਸ ਨੂੰ ਕੈਂਸਰ ਹੋ ਗਿਆ ਸੀ। ਸਟਰਲਿੰਗ ਨੇ ਕਿਹਾ ਕਿ ਰਿਗ ਨੇ ਪਿਛਲੇ ਮਹੀਨੇ ਨੂੰ ਬੇਹੱਦ ਸੁਹਾਵਣੇ ਤੇ ਖੁਸ਼ਹਾਲ ਢੰਗ ਨਾਲ ਬਿਤਾਏ। ਮੈਂ ਉਸ ਨੂੰ ਬਹੁਤ ਯਾਦ ਕਰਾਂਗੀ। ਰਿਗ ਨੇ ‘ਦ ਐਵੈਂਜਰਜ਼’, ‘ਆਨ ਹਰ ਮੈਜਿਸਟੀਜ਼ ਸੀਕ੍ਰੇਟ ਸਰਵਿਸ’, ‘ਐਵਿਲ ਅੰਡਰ ਦ ਸਨ’ ਤੇ ਮਸ਼ਹੂਰ ਲੜੀਵਾਰ ‘ਗੇਮ ਆਫ ਥ੍ਰੋਨਜ਼’ ਵਰਗੀਆਂ ਫਿਲਮਾਂ ‘ਚ ਵੀ ਕੰਮ ਕੀਤਾ। ਆਪਣੀ ਬੇਟੀ ਤੋਂ ਇਲਾਵਾ ਰਿਗ ਦੇ ਪਰਿਵਾਰ ਵਿੱਚ ਉਸ ਦਾ ਜਵਾਈ ਤੇ ਪ੍ਰਸਿੱਧ ਸੰਗੀਤਕਾਰ ਗਾਈਕਾ ਗਾਰਵੇ ਤੇ ਇੱਕ ਪੋਤਾ ਹੈ।

ਰਿਗ ਨੇ 1955 ਵਿੱਚ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਤੇ ਰਾਇਲ ਅਕੈਡਮੀ ਆਫ਼ ਡਰਾਮੇਟਿਕ ਆਰਟ ਵਿੱਚ ਦਾਖਲਾ ਲਿਆ, ਜਿੱਥੇ ਉਸ ਨੇ ਅਗਲੇ ਦੋ ਸਾਲ ਐਕਟਿੰਗ ਦੀ ਟ੍ਰੇਨਿੰਗ ਲਈ।ਦੱਸ ਦਈਏ ਉਨ੍ਹਾਂ ਨੂੰ ਗੇਮ ਆਫ ਥ੍ਰੋਨਜ਼ ਦੀ ਭੂਮਿਕਾ ਲਈ ਐਮਸ ਵਿੱਚ ਚਾਰ ਵਾਰ ਨਾਮਜ਼ਦ ਕੀਤਾ ਗਿਆ ਸੀ, ਪਰ ਰਿਗ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਕਿਹਾ ਸੀ ਕਿ ਉਸ ਨੇ ਕਦੇ ਵੀ ਐਚਬੀਓ ਸੀਰੀਜ਼ ਨਹੀਂ ਵੇਖੀ, ਜੋ ਹੁਣ ਤਕ ਦੇ ਸਭ ਤੋਂ ਵੱਡੇ ਤੇ ਸਰਬੋਤਮ ਪ੍ਰਦਰਸ਼ਨਾਂ ਚੋਂ ਇੱਕ ਮੰਨੀ ਜਾਂਦੀ ਹੈ।

Related posts

ਅਕਸ਼ੇ ਨੇ ਕੀਤਾ ਪਤਨੀ ਨੂੰ ਖੁਸ਼ ਦੇ ਕੇ ਪਿਆਜ਼ ਵਾਲੇ ਝੁਮਕੇ,ਸ਼ੇਅਰ ਕੀਤੀ ਤਸਵੀਰ

On Punjab

ਤਿੰਨ ਦਿਨ ਹਸਤਪਾਲ ਵਿੱਚ ਰਹਿਣ ਤੋਂ ਬਾਅਦ ਘਰ ਵਾਪਸ ਆਏ ਧਰਮਿੰਦਰ

On Punjab

Pamela Anderson : 12 ਦਿਨਾਂ ਦੇ ਵਿਆਹ ‘ਚ ਅਦਾਕਾਰਾ ਦੇ ਨਾਂ ਪਤੀ ਨੇ ਲਿਖੀ 81 ਕਰੋੜ ਦੀ ਵਸੀਅਤ, 5 ਦਿਨ ਇਕੱਠਾ ਰਿਹਾ ਜੋੜਾ

On Punjab