63.68 F
New York, US
September 8, 2024
PreetNama
ਸਮਾਜ/Social

ਗੈਂਗਸਟਰ ਲੰਡਾ ਨੇ ਲਈ ਪਿੰਡ ਰਸੂਲਪੁਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ, FB ‘ਤੇ ਲਿਖਿਆ- ਕਿਸੇ ਨੂੰ ਨਹੀਂ ਛੱਡਾਂਗੇ

ਪਿੰਡ ਰਸੂਲਪੁਰ ‘ਚ ਮੰਗਲਵਾਰ ਨੂੰ ਰੈਡੀਮੇਡ ਕੱਪੜਿਆਂ ਦਾ ਕੰਮ ਕਰਨ ਵਾਲੇ ਗੁਰਜੰਟ ਸਿੰਘ ਦੀ ਮੰਗਲਵਾਰ ਦੁਪਹਿਰੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉੱਥੇ ਹੀ ਹੁਣ ਇਸ ਹੱਤਿਆ ਦੀ ਜ਼ਿੰਮੇਵਾਰੀ ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਹੈ। ਉਸ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਪਾਈ ਹੈ।

ਪੁਲਿਸ ਦਾ ਦਲਾਲ ਬਣ ਗਿਆ ਸੀ ਗੁਰਜੰਟ

ਪੋਸਟ ‘ਚ ਲਿਖਿਆ ਹੈ ਕਿ ਗੁਰਜੰਟ ਪੁਲਿਸ ਨਾਲ ਮਿਲ ਗਿਆ ਸੀ, ਉਸ ਨੇ ਮੇਰੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖਰਾਬ ਕੀਤੀ ਹੈ। ਉਸ ਨੇ (ਗੁਰਜੰਟ) ਪੁਲਿਸ ਫੋਰਸ ਜੁਆਇੰਨ ਕੀਤੀ ਹੋਈ ਸੀ। ਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ ਪਰ ਕਿਸੇ ਦੋਸਤ ਦੇ ਕਹਿਣ ‘ਤੇ ਉਸ ਨੂੰ ਬਿਨਾਂ ਪੈਸੇ ਲਏ ਛੱਡ ਦਿੱਤਾ ਸੀ, ਪਰ ਗੁਰਜੰਟ ਸਿੰਘ ਪੁਲਿਸ ਦਾ ਦਲਾਲ ਬਣ ਗਿਆ ਸੀ। ਅਸੀਂ ਕਿਸੇ ਵੀ ਦਲਾਲ ਨੂੰ ਨਹੀਂ ਬਖ਼ਸ਼ਾਂਗੇ। ਗੁਰਜੰਟ ਦਾ ਜੋ ਕੰਮ (ਹੱਤਿਆ) ਕੀਤਾ ਹੈ ਉਹ ਸ਼ਰੇਆਮ ਕੀਤਾ ਹੈ। ਪੁਲਿਸ ਆਪਣੀ ਕਾਰਵਾਈ ਕਰੇ। ਜੇਕਰ ਪੁਲਿਸ ਸਾਡੇ ਘਰਾਂ ‘ਚ ਜਾ ਕੇ ਕਿਸੇ ਨੂੰ ਤੰਗ ਕਰਦੀ ਹੈ ਤਾਂ ਆਉਣ ਵਾਲੇ ਸਮੇਂ ‘ਚ ਪੁਲਿਸ ਵਾਲਿਆਂ ਦੇ ਘਰ ਜਾਵਾਂਗੇ। ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਸਾਡੇ 35-40 ਨੌਜਵਾਨਾਂ ਨੂੰ ਦਲਾਲਾਂ ਦੀ ਸ਼ਹਿ ‘ਤੇ ਜੇਲ੍ਹਾਂ ‘ਚ ਡੱਕ ਦਿੱਤਾ ਹੈ, ਜੋ ਬੇਕਸੂਰ ਹਨ।

ਪੁਲਿਸ ਦੇ ਹੱਥ ਲੱਗੇ ਅਹਿਮ ਤੱਥ, ਜਾਂਚ ਜਾਰੀ

ਜ਼ਿਕਰਯੋਗ ਹੈ ਕਿ ਗੁਰਜੰਟ ਸਿੰਘ ਉਰਫ ਜੰਟਾ ਦੀ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਦੋ ਬਾਈਕ ਸਵਾਰ ਨੌਜਵਾਨਾਂ ਨੇ 15 ਗੋਲ਼ੀਆਂ ਚਲਾ ਕੇ ਹੱਤਿਆ ਕਰ ਦਿੱਤੀ ਸੀ। ਇਸ ਕਤਲ ਤੋਂ ਬਾਅਦ ਦੋਵੇਂ ਮੁਲਜ਼ਮ ਹਰੀਕੇ ਪੱਤਣ ਵੱਲ ਫ਼ਰਾਰ ਹੋ ਗਏ ਸਨ। ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਦੇ ਹੱਥ ਦੇਰ ਰਾਤ ਅਹਿਮ ਤੱਥ ਲੱਗੇ ਹਨ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਹੈ ਪੂਰਾ ਮਾਮਲਾ

ਪਿੰਡ ਰਸੂਲਪੁਰ ’ਚ ਕੌਮੀ ਸ਼ਾਹ ਮਾਰਗ 54 ’ਤੇ ਬਣੇ ਫਲਾਈਓਵਰ ਦੇ ਕੋਲ ਫ਼ਤਹਿ ਕੁਲੈਕਸ਼ਨ ਨਾਂ ਦੀ ਰੈਡੀਮੇਡ ਕੱਪਡ਼ਿਆਂ ਦੀ ਦੁਕਾਨ ’ਤੇ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਉਨ੍ਹਾਂ ਨੇ ਪੈਂਟਾਂ ਖ਼ਰੀਦਣ ਦੀ ਗੱਲ ਕਹੀ। ਜਦੋਂ ਦੁਕਾਨ ਦਾ ਮਾਲਕ ਗੁਰਜੰਟ ਸਿੰਘ ਪੁੱਤਰ ਅਜੈਬ ਸਿੰਘ ਰੈਕ ਤੋਂ ਪੈਂਟਾਂ ਲੈਣ ਲਈ ਵਧਿਆ ਤੇ ਹਮਲਾਵਰਾਂ ਨੇ ਉਸ ’ਤੇ ਤਾਬਡ਼ਤੋਡ਼ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਗੁਰਜੰਟ ਸਿੰਘ ਨੂੰ ਸਿਵਲ ਹਸਪਤਾਲ ਤਰਨਤਾਰਨ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸੇ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਇਸ ਹੱਤਿਆ ਪਿੱਛੇ ਕਿਸੇ ਦਾ ਨਾਂ ਲੈਣਾ ਸ਼ੁਰੂ ਕੀਤਾ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਵਲ ਹਸਪਤਾਲ ’ਚ ਵੱਡੀ ਗਿਣਤੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਮੌਕੇ ਡੀਐੱਸਪੀ ਤਰਨਤਾਰਨ ਜਸਪਾਲ ਸਿੰਘ ਢਿੱਲੋਂ, ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ, ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵੀ ਪੁੱਜ ਗਏ। ਦੱਸਿਆ ਜਾ ਰਿਹਾ ਹੈ ਕਿ ਗੁਰਜੰਟ ਸਿੰਘ ਨੂੰ ਇਕ ਦਰਜਨ ਤੋਂ ਵੱਧ ਗੋਲ਼ੀਆਂ ਲੱਗੀਆਂ। ਇਸੇ ਦੌਰਾਨ ਗੁਰਜੰਟ ਦੇ ਪਰਿਵਾਰ ਕੋਲੋਂ ਫ਼ਿਰੌਤੀਆਂ ਮੰਗੇ ਜਾਣ ਦੀ ਚਰਚਾ ਵੀ ਉੱਠੀ। ਹਾਲਾਂਕਿ ਜ਼ਿਲ੍ਹੇ ਦੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਕਤ ਘਟਨਾ ਵਿਚ ਬਹੁਤ ਬਾਰੀਕੀਆਂ ਹਨ। ਮਰਨ ਵਾਲੇ ਜਾਂ ਉਸ ਦੇ ਪਰਿਵਾਰ ਨੂੰ ਕੋਈ ਫ਼ਿਰੌਤੀ ਦੀ ਕਾਲ ਆਈ ਸੀ ਜਾਂ ਨਹੀਂ, ਇਸ ਬਾਰੇ ਸਿੱਧੇ ਤੌਰ ’ਤੇ ਕੋਈ ਜਾਣਕਾਰੀ ਪੁਲਿਸ ਕੋਲ ਨਹੀਂ ਪੁੱਜੀ। ਪਰ ਉਸ ਦੀ ਆਪਣੇ ਇਕ ਰਿਸ਼ਤੇਦਾਰ ਨਾਲ ਰੰਜਿਸ਼ ਜ਼ਰੂਰ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੋਸਟਮਾਰਟਮ ਬੁੱਧਵਾਰ ਨੂੰ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਗੁਰਜੰਟ ਸਿੰਘ ਇਕ ਬੱਚੇ ਦਾ ਪਿਤਾ ਹੈ। ਉਸ ਦਾ ਛੋਟਾ ਭਰਾ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ।

Related posts

Sidhu Moosewala Shooters Encounter: AK-47 ਕਾਰਨ 5 ਘੰਟੇ ਫਸੀ ਪੰਜਾਬ ਪੁਲਿਸ, ਗੈਂਗਸਟਰਾਂ ਨਾਲ ਪਾਕਿਸਤਾਨ ਕਨੈਕਸ਼ਨ ਆਇਆ ਸਾਹਮਣੇ

On Punjab

ਅੱਜ ਦੀ ਹੀਰ

Pritpal Kaur

ਜਿੰਦਗੀ ਇੱਕ ਧੋਖਾ

Pritpal Kaur