33.49 F
New York, US
February 6, 2025
PreetNama
ਫਿਲਮ-ਸੰਸਾਰ/Filmy

ਗੈਰੀ ਸੰਧੂ ਹੋਏ ਭਾਵੁਕ, ਪਿਤਾ ਦੀ ਯਾਦ ‘ਚ ਪਾਈ ਦਰਦ ਭਰੀ ਪੋਸਟ

Garry sandhu shared emotional post : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੈਰੀ ਸੰਧੂ ਨੂੰ ਕੋਣ ਨਹੀਂ ਜਾਣਦਾ, ਉਹਨਾਂ ਨੇ ਸਿਰਫ ਪਾਲੀਵੁਡ ‘ਚ ਹੀ ਨਹੀਂ ਬਲਕਿ ਬਾਲੀਵੁਡ ‘ਚ ਆਪਣੀ ਧਕ ਜਮਾਉਣੀ ਸ਼ੁਰੂ ਕਰ ਦਿੱਤੀ ਹੈ। ਗਾਇਕ ਗੈਰੀ ਸੰਧੂ ਇੱਕ ਬਹੁਤ ਹੀ ਮਿਹਨਤੀ ਸ਼ਖਸ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੈਰੀ ਸੰਧੂ ਦੇ ਗਾਣੇ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ । ਗੈਰੀ ਸੰਧੂ ਨੇ ਹਾਲ ਹੀ ਵਿਚ ਆਪਣੇ ਇੰਸਟਾ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ।

ਇਹ ਤਸਵੀਰ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਜੀ ਦੀ ਯਾਦ ਵਿਚ ਪੋਸਟ ਕੀਤੀ ਹੈ। ਗੈਰੀ ਸੰਧੂ ਨੇ ਇਸ ਤਸਵੀਰ ਨਾਲ ਭਾਵੁਕ ਮੈਸੇਜ ਵੀ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ,‘‘ਲੋਹੜੀ ਵਾਲੇ ਦਿਨ ਮੈਂ ਪਹਿਲੀ ਵਾਰ ਇੰਡੀਆ ਛੱਡਿਆ ਸੀ ਤੇ ਲੋਹੜੀ ਵਾਲੇ ਦਿਨ ਮੈਂ ਯੂ. ਕੇ. ਤੋਂ ਇੰਡੀਆ ਆਇਆ ਤੇ ਲੋਹੜੀ ਵਾਲੇ ਦਿਨ ਮੇਰੇ ਪਿਤਾ ਜੀ ਸਾਨੂੰ ਛੱਡ ਗਏ ਸੀ ਦੋ ਸਾਲ ਪਹਿਲਾਂ… ਬਹੁਤ ਯਾਦ ਕਰਦਾ ਹਾਂ ਡੈਡ ਤੁਹਾਨੂੰ…।ਦੱਸ ਦੇਈਏ ਕਿ ਗੈਰੀ ਸੰਧੂ ਦੇ ਪਿਤਾ ਸੋਹਣ ਸਿੰਘ ਸੰਧੂ ਨੇ ਸਾਲ 2018 ਦੀ 13 ਜਨਵਰੀ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ।

ਗੈਰੀ ਸੰਧੂ ਦੀ ਇਸ ਦੁੱਖ ਭਰੀ ਪੋਸਟ ’ਤੇ ਜੈਜ਼ੀ ਬੀ, ਹਿਮੰਤ ਸੰਧੂ, ਐਮੀ ਵਿਰਕ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਪਣੇ ਮੈਸਜਸ ਰਾਹੀਂ ਇਸ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ।ਗੈਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦਾ ਗਾਣਾ ‘ਲਾਈਕ ਯੂ’ ਰਿਲੀਜ਼ ਹੋਇਆ ਹੈ ।ਗੈਰੀ ਸੰਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ

ਜਿਹਨਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ ਅਤੇ ਉਹਨਾ ਨੇ ਦਰਸ਼ਕਾਂ ਦੇ ਦਿਲਾਂ ‘ਚ ਇਕ ਖਾਸ ਜਗਾ ਬਣਾ ਲਈ ਹੈ ਗਾਇਕ ਗੈਰੀ ਸੰਧੂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ ।ਜਿਸ ਦਾ ਅੰਦਾਜ਼ਾ ਉਹਨਾਂ ਦੇ ਗਾਣਿਆਂ ਦੇ ਵੀਵਰਜ਼ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਦਸੱਣਯੋਗ ਹੈ ਕਿ ਗੈਰੀ ਸੰਧੂ ਨੇ ਅਮਰਿੰਦਰ ਗਿੱਲ ਦੇ ਫਿਲਮ ‘ਲਾਈਏ ਜੇ ਯਾਰੀਆਂ’ ‘ਚ ਤੇ ‘ਮੇਰੀ ਆਕੜ’ ਵਰਗੇ ਗੀਤ ਨੂੰ ਆਪਣੀ ਮਿੱਠੀ ਅਵਾਜ ਨਾਲ ਸ਼ਿੰਗਾਰ ਚੁੱਕੇ ਹਨ।

Related posts

ਕੋਰੋਨਾ ਵਾਇਰਸ ਕਾਰਨ ਅਦਾਕਾਰਾ ਮੰਦਿਰਾ ਬੇਦੀ ਨੂੰ ਆਇਆ ਅਟੈਕ

On Punjab

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab

Anupamaa : ਐਕਸ ਹਸਬੈਂਡ ਸਾਹਮਣੇ ਅਨੁਪਮਾ ਨੇ ਲਏ ਅਨੁਜ ਨਾਲ ਸੱਤ ਫੇਰੇ, ਗਰੈਂਡ ਵਿਆਹ ਦੀ ਵੀਡੀਓ ਵਾਇਰਲ

On Punjab