PreetNama
ਰਾਜਨੀਤੀ/Politics

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਦਿੱਲੀ ਪੁਲਿਸ ਦੀ ਸ਼ਲਾਘਾ, ਕਿਹਾ- ਸਾਰੀਆਂ ਚੁਣੌਤੀਆਂ ਦਾ ਸਬਰ ਤੇ ਸ਼ਾਂਤੀ ਨਾਲ ਕੀਤਾ ਸਾਹਮਣਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਮੰਗਲਵਾਰ ਨੂੰ ਦਿੱਲੀ ਪੁਲਿਸ ਹੈੱਡਕੁਆਰਟਰ ਪਹੁੰਚੇ। ਗ੍ਰਹਿ ਮੰਤਰੀ ਨੇ ਕਿਹਾ, ‘2020 ਦਿੱਲੀ ਪੁਲਿਸ ਸਮੇਤ ਸਾਰਿਆਂ ਲਈ ਚੁਣੌਤੀਆਂ ਨਾਲ ਭਰਿਆ ਸਾਲ ਰਿਹਾ ਹੈ। ਚਾਹੇ ਉਹ ਉੱਤਰੀ-ਪੂਰਬੀ ਦਿੱਲੀ ‘ਚ ਹਿੰਸਾ, ਕੋਵਿਡ-19 ਲਾਕਡਾਊਨ, ਪਰਵਾਸੀ ਮਜ਼ਦੂਰਾਂ ਦੀ ਮਦਦ ਜਾਂ ਫਿਰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸ਼ਾਂਤੀਪੂਰਨ ਗੱਲਬਾਤ ਹੋਵੇ ਦਿੱਲੀ ਪੁਲਿਸ ਨੇ ਹਰ ਚੁਣੌਤੀ ਦਾ ਸਾਹਮਣਾ ਸ਼ਾਂਤੀ ਤੇ ਸਬਰ ਨਾਲ ਕੀਤਾ।’ ਇੱਥੇ ਉਹ ਸਾਰੇ ਪਲਾਜ਼ਮਾ ਡੋਨਰ ਨਾਲ ਮੁਲਾਕਾਤ ਕਰਨਗੇ ਤੇ ਇਕ ਐਪ (App) ਵੀ ਲਾਂਚ ਕਰਨਗੇ। ਇੱਥੇ ਗ੍ਰਹਿਮੰਤਰੀ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ ਤੇ ਦਿੱਲੀ ਪੁਲਿਸ ਨਾਲ ਸਬੰਧਤ ਕਈ ਮਸਲਿਆਂ ‘ਤੇ ਅਪਡੇਟ ਵੀ ਲਈ।
ਦਿੱਲੀ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਦੱਸਿਆ, ‘ਪੁਲਿਸ ਬਲ ‘ਚ ਇਸਤੇਮਾਲ ਹੋਣ ਵਾਲੀ ਤਕਨੀਕ ‘ਚ ਨਿਰੰਤਰ ਬਦਲਾਅ ਹੋਣਾ ਚਾਹੀਦਾ ਹੈ। ਇਸ ਦੇ ਲਈ ਪੁਲਿਸ ਟੈਕਨਾਲੌਜੀ ਸੈੱਲ ਦਾ ਗਠਨ ਕੀਤਾ ਗਿਆ ਹੈ ਜੋ ਪੁਲਿਸ ਦੇ ਕੰਮਕਾਜ ਲਈ ਵੱਖ-ਵੱਕ ਤਕਨੀਕ ਦੀ ਦਰਾਮਦ, ਇਸਤੇਮਾਲ ਤੇ ਸਮੇਂ ਅਨੁਸਾਰ ਵਾਧੇ ਲਈ ਕੰਮ ਕਰੇਗਾ।’
ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ, ਹੁਣ ਤਕ ਦੇਸ਼ ਵਿਚ ਕੋਵਿਡ-19 ਇਨਫੈਕਟਿਡਾਂ ਦਾ ਕੁੱਲ ਅੰਕੜਾ 1 ਕਰੋੜ 5 ਲੱਖ 81 ਹਜ਼ਾਰ 837 ਹੋ ਗਿਆ ਹੈ। ਇਨ੍ਹਾਂ ਵਿਚੋਂ 1 ਕਰੋੜ 2 ਲੱਖ 28 ਹਜ਼ਾਰ 753 ਇਨਫੈਕਟਿਡ ਸਿਹਤਮੰਦ ਹੋ ਚੁੱਕੇ ਹਨ। ਉੱਥੇ ਹੀ ਹੁਣ ਤਕ ਕੁੱਲ 1 ਲੱਖ 52 ਹਜ਼ਾਰ 556 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related posts

ਹੁਣ ਅਨਲੌਕ-3: ਮੋਦੀ ਅੱਜ ਕਰਨਗੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾ

On Punjab

ਟਰੰਪ ਦੇ ਸਨਮਾਨ ‘ਚ ਆਯੋਜਿਤ ਦਾਵਤ ‘ਚ ਸ਼ਾਮਿਲ ਨਹੀਂ ਹੋਣਗੇ ਸਾਬਕਾ PM ਮਨਮੋਹਨ ਸਿੰਘ

On Punjab

ਸਿਮਰਨਜੀਤ ਸਿੰਘ ਮਾਨ ਤੇ ਕਿਸਾਨਾਂ ਨੂੰ ਹਰਾਉਣ ਵਾਲੇ ਕੌਣ? ਸਿੱਧੂ ਮੂਸੇਵਾਲਾ ਨੇ ਚੋਣਾਂ ਹਰਾਉਣ ਵਾਲਿਆਂ ਨੂੰ ਕਿਹਾ ‘ਗੱਦਾਰ’

On Punjab