Green Coffee Benefits ਜੇ ਤੁਸੀਂ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਗ੍ਰੀਨ ਟੀ ਜਾਂ ਬਲੈਕ ਕੌਫੀ ਪੀ ਰਹੇ ਹੋ, ਤਾਂ ਹੁਣ ਕੁਝ ਤਬਦੀਲੀਆਂ ਕਰਨ ਦਾ ਸਮਾਂ ਆ ਗਿਆ ਹੈ। ਗ੍ਰੀਨ ਟੀ ਹੋਵੇ ਜਾਂ ਬਲੈਕ ਕੌਫੀ ਹੁਣ ਉਹਨਾਂ ਨੂੰ ਛੱਡ ਕੇ ਗ੍ਰੀਨ ਕੌਫੀ ਲੈਣ ਦੀ ਕੋਸ਼ਿਸ਼ ਕਰੋ। ਇਹ ਸਿਹਤ ਨੂੰ ਸਹੀ ਰੱਖਦੀ ਹੈ ਅਤੇ ਭਾਰ ਘਟਾਉਣ ‘ਚ ਵੀ ਮਦਦ ਕਰਦੀ ਹੈ। ਗ੍ਰੀਨ ਕੌਫ਼ੀ ਹੌਲੀ-ਹੌਲੀ ਸਿਹਤ ਅਤੇ ਤੰਦਰੁਸਤੀ ਬਾਜ਼ਾਰ ‘ਚ ਆਪਣੀ ਜਗ੍ਹਾ ਬਣਾ ਰਹੀ ਹੈ। ਇਸਦੇ ਲਾਭ ਗ੍ਰੀਨ-ਟੀ ਨੂੰ ਵੀ ਪਿੱਛੇ ਛੱਡ ਰਹੇ ਹਨ।
ਗਰੀਨ ਟੀ ਦੀ ਤਰ੍ਹਾਂ ਗ੍ਰੀਨ ਕੌਫੀ ‘ਚ ਵੀ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਹਨ। ਇਹ ਤੇਜ਼ੀ ਨਾਲ ਭਾਰ ਘਟਾਉਣ ‘ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਰੋਜ਼ਾਨਾ ਗ੍ਰੀਨ ਕੌਫ਼ੀ ਲੈਣ ਨਾਲ ਕਸਰਤ ਤੋਂ ਬਿਨਾਂ ਭਾਰ ਨੂੰ 10 ਕਿਲੋਗ੍ਰਾਮ ਘਟਾ ਸਕਦੇ ਹੋ। ਹਰੀ ਕੌਫੀ ਬੀਨਜ਼ ਨੂੰ ਕੁਦਰਤੀ ਡੀਟੌਕਸ ਦਾ ਇੱਕ ਰੂਪ ਮੰਨਿਆ ਗਿਆ ਹੈ। ਇਸ ਦੀ ਵਰਤੋਂ ਨਾਲ ਕੋਲੇਸਟ੍ਰੋਲ, ਵਧੇਰੇ ਚਰਬੀ ਅਤੇ ਬੈਕਟੀਰੀਆ ਲੀਵਰ ਤੋਂ ਬਾਹਰ ਨਿਕਲਦੇ ਹਨ, ਜਿਸ ਕਾਰਨ ਇਹ ਸਹੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਹ ਮੈਟਾਬੋਲਿਜ਼ਮ ਨੂੰ ਵੀ ਸੁਧਾਰਦਾ ਹੈ।
ਜਾਣੋ ਕੀ ਹਨ ਗ੍ਰੀਨ ਕੌਫੀ ਬੀਨਜ਼
ਕੌਫ਼ੀ ਦੇ ਪੌਦੇ ਤੋਂ ਹਰੇ ਬੀਜਾਂ ਨੂੰ ਲੈ ਕੇ ਪਹਿਲਾਂ ਰੋਸਟ ਕੀਤਾ ਜਾਂਦਾ ਹੈ। ਫਿਰ ਇਸ ਨੂੰ ਪੀਸ ਕੇ ਕੌਫ਼ੀ ਬਣਾਈ ਜਾਂਦੀ ਹੈ। ਇਹ ਪ੍ਰਕਿਰਿਆ ਕੌਫ਼ੀ ਦੇ ਰੰਗ ਨੂੰ ਹਰੇ ਤੋਂ ਹਲਕੇ ਜਾਂ ਗੂੜ੍ਹੇ ਭੂਰੇ ਰੰਗ ‘ਚ ਬਦਲ ਦਿੰਦੀ ਹੈ ਅਤੇ ਸੁਆਦ ਨੂੰ ਵੀ ਵਧਾਉਂਦੀ ਹੈ, ਪਰ ਕੌਫ਼ੀ ‘ਚ ਮੌਜੂਦ ਐਂਟੀਆਕਸੀਡੈਂਟਸ ਵਰਗੇ ਤੱਤ ਨੂੰ ਖਤਮ ਕਰਦੀ ਹੈ। ਜਦੋਂ ਕੌਫ਼ੀ ਬੀਨਜ਼ ਨੂੰ ਪੀਸ ਕੇ ਪਾਊਡਰ ਬਣਾਇਆ ਜਾਂਦਾ ਹੈ, ਇਸ ਨੂੰ ਹਰੀ ਕੌਫੀ ਕਿਹਾ ਜਾਂਦਾ ਹੈ। ਇਸ ‘ਚ ਬਹੁਤ ਸਾਰੇ ਲਾਭਕਾਰੀ ਤੱਤ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ।ਜਾਣੋ ਗ੍ਰੀਨ ਕੌਫੀ ਬਣਾਉਣ ਦੇ ਤਰੀਕੇ
1. ਪਹਿਲਾ ਤਰੀਕਾ
1 ਚਮਚ ਹਰੇ ਕੌਫ਼ੀ ਬੀਨ ਨੂੰ 1 ਗਲਾਸ ਪਾਣੀ ‘ਚ ਰਾਤ ਭਰ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਗ੍ਰੀਨ ਟੀ ਜਾਂ ਕੌਫੀ ਦੀ ਤਰ੍ਹਾਂ ਉਬਾਲੋ। ਤੁਸੀਂ ਸ਼ੁਰੂਆਤ ‘ਚ ਸ਼ਹਿਦ ਮਿਲਾ ਸਕਦੇ ਹੋ, ਪਰ ਬਾਅਦ ‘ਚ ਇਸ ਨੂੰ ਫਿੱਕਾ ਪੀਣਾ ਸ਼ੁਰੂ ਕਰੋ, ਤਾਂ ਹੀ ਤੁਹਾਨੂੰ ਇਸ ਦਾ ਲਾਭ ਮਿਲੇਗਾ।