ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਵਸਦੇ ਲੋਕ ਦਰਿਆ ਦੇ ਪ੍ਰਦੂਸ਼ਿਤ ਪਾਣੀ ਕਾਰਨ ਚਮੜੀ ਦੇ ਗੰਭੀਰ ਰੋਗਾਂ ਤੋਂ ਪੀੜਤ ਹਨ, ਇਸ ਦਾ ਅਸਰ ਇਲਾਕੇ ਦੇ ਬੱਚਿਆਂ ਦੀ ਪੜ੍ਹਾਈ ਉੱਪਰ ਵੀ ਪੈ ਰਿਹਾ ਹੈ, ਇਸ ਦੇ ਹੱਲ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਬੇਨਤੀ ਤੇ ਚਮੜੀ ਰੋਗਾਂ ਦੇ ਮਾਹਿਰ ਡਾ ਜੀ ਐੱਸ ਢਿੱਲੋਂ ਵੱਲੋਂ ਮੁਫ਼ਤ ਚੈੱਕਅਪ ਅਤੇ ਜਾਗਰੂਕਤਾ ਕੈਂਪ ਸਕੂਲ ਵਿੱਚ ਆਯੋਜਿਤ ਕੀਤਾ ਗਿਆ । ਜਿਸ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਪਿਆਂ ਦਾ ਵੀ ਮੁਫ਼ਤ ਚੈੱਕਅਪ ਕਰਕੇ ਮਨਜੀਤ ਸਿੰਘ ਫਾਰਮਾਸਿਸਟ ਦੀ ਮੱਦਦ ਨਾਲ 100 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈ ਵੀ ਵੰਡੀਆਂ ਗਈਆ ।ਡਾ ਢਿੱਲੋਂ ਨੇ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਮੜੀ ਦੇ ਰੋਗਾਂ ਦੇ ਇਲਾਜ ਲਈ ਜਾਗਰੂਕਤਾ ਦੀ ਬੇਹੱਦ ਜ਼ਰੂਰਤ ਹੈ ,ਉਨ੍ਹਾਂ ਨੇ ਆਪਣੇ ਸਰੀਰ ਅਤੇ ਆਲੇ ਦੁਆਲੇ ਦੀ ਸਫ਼ਾਈ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ ਅਤੇ ਅਨੇਕਾਂ ਹੀ ਸੁਝਾਅ ਦਿੱਤੇ, ਉਨ੍ਹਾਂ ਸਰਹੱਦੀ ਖੇਤਰ ਵਿੱਚ ਚਮੜੀ ਰੋਗਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਮੇਂ ਸਮੇਂ ਤੇ ਜ਼ਰੂਰਤ ਅਨੁਸਾਰ ਆਪਣੀਆਂ ਸੇਵਾਵਾਂ ਦੇਣ ਦਾ ਵਿਸ਼ਵਾਸ਼ ਪ੍ਰਗਟਾਇਆ ਅਤੇ ਸਿਹਤ ਵਿਭਾਗ ਦਾ ਵੀ ਸਹਿਯੋਗ ਲੈ ਕੇ ਹਰ ਸੰਭਵ ਮਦਦ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਚਮੜੀ ਦੇ ਰੋਗਾਂ ਤੋਂ ਪੀੜਤ ਕਈ ਪਰਿਵਾਰਾ ਦੀ ਵਿਸ਼ੇਸ਼ ਤੌਰ ਤੇ ਕੌਂਸਲਿੰਗ ਵੀ ਕੀਤੀ ਅਤੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਪ੍ਰਤੀ ਚੇਤਨ ਕੀਤਾ ।ਡਾ ਸਤਿੰਦਰ ਸਿੰਘ ਨੇ ਡਾ. ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿਚ ਬਹੁਗਿਣਤੀ ਲੋਕ ਚਮੜੀ ਦੇ ਰੋਗਾਂ ਤੋਂ ਪ੍ਰਭਾਵਿਤ ਹਨ ਪ੍ਰੰਤੂ ਆਰਥਿਕ ਤੰਗੀ ਅਤੇ ਜਾਗਰੂਕਤਾ ਦੀ ਕਮੀ ਕਾਰਨ ਸਹੀ ਇਲਾਜ ਨਹੀਂ ਕਰਵਾ ਪਾਉਂਦੇ , ਵਿਦਿਆਰਥੀ ਸਕੂਲ ਵਿੱਚ ਗੈਰ ਹਾਜ਼ਰ ਹੁੰਦੇ ਹਨ ਅਤੇ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਉਨ੍ਹਾਂ ਨੇ ਗੱਟੀ ਰਾਜੋਕੇ ਦੀ ਡਿਸਪੈਂਸਰੀ ਸਟਾਫ਼ ਮਨਜੀਤ ਸਿੰਘ ਫਾਰਮਾਸਿਸਟ ਦਾ ਦਵਾਈਆਂ ਦਾ ਨਿੱਜੀ ਯਤਨਾਂ ਨਾਲ ਪ੍ਰਬੰਧ ਕਰਨ ਲਈ ਵੀ ਧੰਨਵਾਦ ਕੀਤਾ ਅਤੇ ਸਕੂਲ ਵੱਲੋਂ ਡਾ. ਢਿੱਲੋਂ ਨੂੰ ਯਾਦ ਚਿੰਨ ਵੀ ਭੇਟ ਕੀਤਾ । ਉਨ੍ਹਾਂ ਕਿਹਾ ਕਿ ਅਜਿਹੇ ਕੈਪ ਸਿਹਤ ਸਹੂਲਤਾਂ ਤੋ ਪਿਛੜੇ ਇਸ ਇਲਾਕੇ ਲਈ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ । ਇਸ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਸਾਲ ਪੰਜ ਮੈਡੀਕਲ ਕੈਪ ਸਫਲਤਾ ਪੁਰਵਕ ਲਗਾਏ ਜਾ ਚੁੱਕੇ ਹਨ ।ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ ,ਸ੍ਰੀ ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ ,ਦਵਿੰਦਰ ਕੁਮਾਰ, ਅਰੁਣ ਕੁਮਾਰ ,ਪਰਮਿੰਦਰ ਸਿੰਘ ਸੋਢੀ , ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ ,ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ ,ਪ੍ਰਵੀਨ ਬਾਲਾ ,ਸੰਦੀਪ ਕੁਮਾਰ, ਮਹਿਮਾ ਕਸ਼ਅਪ ਤੋ ਇਲਾਵਾ ਕੁਲਵੰਤ ਸਿੰਘ ਹੈਡ ਟੀਚਰ, ਬਾਜ ਸਿੰਘ ਤੋ ਇਲਾਵਾ ਪਿੰਡ ਵਾਸੀ ਵਿਸ਼ੇਸ਼ ਤੋਰ ਤੇ ਹਾਜ਼ਿਰ ਸਨ ।