45.7 F
New York, US
February 24, 2025
PreetNama
ਖਬਰਾਂ/News

ਗੱਟੀ ਰਾਜੋ ਕੇ ਸਕੂਲ ‘ਚ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਆਯੋਜਿਤ

ਭਾਰਤ ਸਰਕਾਰ ਦੇ ਯੂਥ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਕੌਰ ਅਤੇ ਲੇਖਾਕਾਰ ਮਨਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਪ੍ਰਧਾਨਗੀ ਵਿੱਚ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਤਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਗੁਰੂ ਗੋਬਿੰਦ ਸਿੰਘ ਯੂਥ ਕਲੱਬ ਗੱਟੀ ਰਾਜੋ ਕੇ ਦੇ ਸਹਿਯੋਗ ਨਾਲ ਕੀਤਾ ਗਿਆ ਪ੍ਰੋਗਰਾਮ ਵਿੱਚ ਐਸਐਸਪੀ ਦਫ਼ਤਰ ਫ਼ਿਰੋਜ਼ਪੁਰ ਤੋਂ ਲਖਵੀਰ ਸਿੰਘ ਗਿੱਲ ਇੰਚਾਰਜ ਟ੍ਰੈਫ਼ਿਕ ਸੈੱਲ ,ਪਰਮਿੰਦਰ ਸਿੰਘ ਸੋਢੀ ,ਸੁਖਵਿੰਦਰ ਸਿੰਘ ਲੈਕਚਰਾਰ ਅਤੇ ਬਲਜੀਤ ਕੌਰ ਸਾਇੰਸ ਮਾਸਟਰ ਨੇ ਬਤੌਰ ਰਿਸੋਰਸ ਪਰਸਨਜ ਨੌਜਵਾਨ ਵਰਗ ਨਾਲ ਜੁੜੇ ਵੱਖ ਵੱਖ ਮੁੱਦਿਆਂ ਉੱਪਰ ਵਡਮੁੱਲੇ ਵਿਚਾਰ ਵੱਖ ਵੱਖ ਯੂਥ ਕਲੱਬਾਂ ਦੇ ਮੈਂਬਰਾਂ ਅਤੇ ਸਕੂਲੀ ਵਿਦਿਆਰਥੀਆਂ ਸਾਹਮਣੇ ਰੱਖੇ, ਸਮੁੱਚਾ ਪ੍ਰੋਗਰਾਮ ਕਿੱਤਾ ਅਗਵਾਈ , ਤਣਾਅ ਮੁਕਤ ਪ੍ਰੀਖਿਆਵਾਂ ਅਤੇ ਗੁਣਾਤਮਕ ਸਿੱਖਿਆ ਦੇ ਕੇਦਰਿਤ ਰਿਹਾ ।ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਉਨ੍ਹਾਂ ਨੇ ਨੌਜਵਾਨ ਵਰਗ ਨੂੰ ਸਮਾਜਿਕ ਕੁਰੀਤੀਆਂ ਖਿਲਾਫ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।ਲਖਵੀਰ ਸਿੰਘ ਗਿੱਲ ਨੇ ਟ੍ਰੈਫਿਕ ਨਿਯਮਾਂ ਸਬੰਧੀ ਵਡਮੁੱਲੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਡਰਾਈਵਿੰਗ ਕਰਦੇ ਸਮੇ ਮੋਬਾਈਲ ਦੀ ਵਰਤੋਂ ਨਹੀ ਕਰਨਗੇ । ਮਨਜੀਤ ਸਿੰਘ ਭੁੱਲਰ ਲੇਖਾਕਾਰ ਨੇ ਨਹਿਰ ਯੁਵਾ ਕੇਂਦਰ ਦੀ ਕਾਰਜ ਪ੍ਰਣਾਲੀ ਦੀ ਜਾਣਕਾਰੀ ਦਿੰਦਿਆਂ ਨਸ਼ਿਆਂ ਖ਼ਿਲਾਫ਼ ਵੱਧ ਚੜ੍ਹ ਕੇ ਕੰਮ ਕਰਨ ਦੀ ਗੱਲ ਕਈ ਸੁਖਵਿੰਦਰ ਸਿੰਘ ਲੈਕਚਰਾਰ ਅਤੇ ਪਰਮਿੰਦਰ ਸਿੰਘ ਸੋਢੀ ਨੇ 10ਵੀ ਅਤੇ 12 ਵੀ ਜਮਾਤ ਤੋਂ ਬਾਅਦ ਕੀਤੇ ਜਾਣ ਵਾਲੇ ਕੋਰਸਾਂ ਅਤੇ ਪੜ੍ਹਾਈ ਤੋ ਇਲਾਵਾ ਤਣਾਅ ਮੁਕਤ ਪ੍ਰੀਖਿਆ ਲਈ ਵਡਮੁੱਲੀ ਜਾਣਕਾਰੀ ਦਿੱਤੀ ।ਇਸ ਮੋਕੇ ਯੂਥ ਕਲੱਬਾ ਦੇ ਅਹੁਦੇਦਾਰ , ਮੈਂਬਰ , ਪਿੰਡ ਵਾਸੀ ਅਤੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ ,ਸ੍ਰੀ ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ ,ਦਵਿੰਦਰ ਕੁਮਾਰ, ਅਰੁਣ ਕੁਮਾਰ ,ਪਰਮਿੰਦਰ ਸਿੰਘ ਸੋਢੀ , ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ ,ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ ,ਪ੍ਰਵੀਨ ਬਾਲਾ ,ਸੰਦੀਪ ਕੁਮਾਰ, ਮਹਿਮਾ ਕਸ਼ਅਪ ਵਿਸ਼ੇਸ਼ ਤੋਰ ਤੇ ਹਾਜ਼ਰ ਸੀ।

Related posts

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

On Punjab

Good News : ਥਾਈਲੈਂਡ ਤੇ ਸ਼੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਚ ਬਿਨਾਂ ਵੀਜ਼ੇ ਤੋਂ ਜਾ ਸਕਣਗੇ ਭਾਰਤੀ ਯਾਤਰੀ, ਪੜ੍ਹੋ ਪੂਰੀ ਜਾਣਕਾਰੀ

On Punjab

Akal Takht pronounces Sukhbir Singh Badal tankhaiya over ‘anti-Panth’ acts

On Punjab