PreetNama
ਸਮਾਜ/Social

ਘਟੀਆ ਸੇਫਟੀ ਕਿੱਟਾਂ ਵੇਚਣ ਕਾਰਨ ਬੇਇੱਜ਼ਤ ਹੋਏ ਚੀਨ ਨੇ ਕੀਤੀ ਵੱਡੀ ਕਾਰਵਾਈ, ਫੜ੍ਹਿਆ ਕਰੋੜਾਂ ਦਾ ਨਕਲੀ ਸਮਾਨ

China seizes over 89 million: ਬੀਜਿੰਗ: ਘਟੀਆ ਮਾਸਕ ਅਤੇ ਖਰਾਬ PPE ਕਿੱਟਾਂ ਨੂੰ ਲੈ ਕੇ ਦੁਨੀਆ ਭਰ ਵਿੱਚ ਆਪਣੀ ਬੇਇੱਜ਼ਤੀ ਕਰਵਾਉਣ ਤੋਂ ਬਾਅਦ ਹੁਣ ਚੀਨ ਆਪਣੀ ਇਮੇਜ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਹੈ । ਸ਼ੀ ਜਿਨਪਿੰਗ ਸਰਕਾਰ ਨੇ ਹੁਣ 1.6 ਕਰੋੜ ਦੁਕਾਨਾਂ ਵਿੱਚ ਮਾਸਕ ਦੀ ਗੁਣਵੱਤਾ ਦੀ ਜਾਂਚ ਕੀਤੀ ਹੈ । ਇਸ ਜਾਂਚ ਦੌਰਾਨ ਤਕਰੀਬਨ 9 ਕਰੋੜ ਜਾਅਲੀ ਮਾਸਕ ਫੜੇ ਗਏ ਹਨ । ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜ੍ਹ ਰਹੀ ਹੈ । ਇਸ ਨਾਲ ਲੜਾਈ ਲਈ ਕੈਨੇਡਾ, ਸਪੇਨ, ਪਾਕਿਸਤਾਨ ਅਤੇ ਭਾਰਤ ਸਣੇ ਕਈ ਦੇਸ਼ਾਂ ਨੇ ਚੀਨ ਤੋਂ ਸੁਰੱਖਿਆ ਉਪਕਰਣ ਖਰੀਦ, ਪਰ ਹਰ ਪਾਸਿਓਂ ਇਸ ਵਿੱਚ ਕਮੀਆਂ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ । ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਚੀਨ ਨੂੰ ਇਹ ਸੁਰੱਖਿਆ ਕਿੱਟਾਂ ਵਾਪਸ ਕਰ ਦਿੱਤੀਆਂ ਹਨ ।

ਉੱਥੇ ਹੀ, ਸਟੇਟ ਬਾਜ਼ਾਰ ਰੈਗੂਲੇਟਰੀ ਪ੍ਰਸ਼ਾਸਨ ਦੇ ਡਿਪਟੀ ਡਾਇਰੈਕਟਰ ਗਾਨ ਲੀਨ ਨੇ ਇਸ ਸਬੰਧੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸ਼ੁੱਕਰਵਾਰ ਨੂੰ ਲਗਭਗ 1.6 ਕਰੋੜ ਦੁਕਾਨਾਂ ਦੀ ਜਾਂਚ ਕੀਤੀ ਗਈ ਅਤੇ 8.9 ਕਰੋੜ ਮਾਸਕ ਅਤੇ 4.18 ਲੱਖ ਨਿੱਜੀ ਸੁਰੱਖਿਆ ਉਪਕਰਣ ਜ਼ਬਤ ਕੀਤੇ ਗਏ ਹਨ । ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਰੈਗੂਲੇਟਰ ਨੇ 76 ਲੱਖ ਯੁਆਨ ਦੀਆਂ ਘਟੀਆ ਕਿਸਮ ਦੀਆਂ ਕੀਟਨਾਸ਼ਕ ਦਵਾਈਆਂ ਵੀ ਜ਼ਬਤ ਕੀਤੀਆਂ ਹਨ । ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਜ਼ਬਤ ਕੀਤੇ ਗਏ ਸਮਾਨ ਵਿਚੋਂ ਕਿੰਨਾ ਹਿੱਸਾ ਵਿਦੇਸ਼ਾਂ ਨੂੰ ਨਿਰਯਾਤ ਕੀਤਾ ਗਿਆ ਹੈ । ਘਟੀਆ ਕਿਸਮ ਦੇ ਉਤਪਾਦਾਂ ਨੂੰ ਹਟਾਉਣ ਲਈ ਚੀਨ ਨੇ ਸ਼ਨੀਵਾਰ ਨੂੰ ਨਵੇਂ ਨਿਯਮ ਜਾਰੀ ਕੀਤੇ, ਜਿਨ੍ਹਾਂ ਅਨੁਸਾਰ ਗੈਰ-ਡਾਕਟਰੀ ਕੰਮਾਂ ਵਿੱਚ ਵਰਤੇ ਜਾਣ ਵਾਲੇ ਮਾਸਕ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਵਿੱਚ ਸਹੀ ਹੋਣੇ ਚਾਹੀਦੇ ਹਨ ।

ਵਣਜ ਮੰਤਰਾਲੇ ਅਨੁਸਾਰ ਸਮਾਨ ਨਿਰਯਾਤ ਕਰਨ ਵਾਲਿਆਂ ਨੂੰ ਲਿਖ ਕੇ ਦੇਣਾ ਪਵੇਗਾ ਕਿ ਉਨ੍ਹਾਂ ਦੇ ਉਤਪਾਦ ਜਿਸ ਦੇਸ਼ ਵਿੱਚ ਭੇਜੇ ਗਏ ਹਨ, ਇਹ ਉੱਥੋਂ ਦੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੇ ਹਨ । ਜ਼ਿਕਰਯੋਗ ਹੈ ਕਿ ਹੁਣ ਚੀਨ ਨੂੰ ਸਖਤ ਨਿਯਮ ਬਣਾਉਣੇ ਪਏ ਕਿਉਂਕਿ ਸਪੇਨ, ਨੀਦਰਲੈਂਡਜ਼, ਚੈੱਕ ਗਣਰਾਜ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਨੂੰ ਬਰਾਮਦ ਪ੍ਰਾਡਕਟਾਂ ਦੀ ਮਾੜੀ ਕਿਸਮ ਕਾਰਨ ਉਸ ਨੂੰ ਉਨ੍ਹਾਂ ਤੋਂ ਮਾਸਕ ਵਾਪਸ ਮੰਗਵਾਉਣੇ ਪਏ । ਕੈਨੇਡੀਅਨ ਸਰਕਾਰ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਉਸ ਨੇ ਚੀਨ ਤੋਂ 10 ਲੱਖ ਮਾਸਕ ਮੰਗਵਾਏ ਸਨ ਪਰ ਇਹ ਘਟੀਆ ਕੁਆਲਿਟੀ ਦੇ ਨਿਕਲੇ ।

ਦੱਸ ਦੇਈਏ ਕਿ ਇਸ ਸੰਕਟ ਦੇ ਸਮੇਂ ਵਿੱਚ ਚੀਨ ਨੇ ਕਈ ਦੇਸ਼ਾਂ ਨਾਲ ਧੋਖਾ ਕੀਤਾ ਹੈ । ਪਹਿਲਾਂ ਪੀਪੀਈ ਕਿੱਟ ਅਤੇ ਫਿਰ ਰੈਪਿਡ ਟੈਸਟਿੰਗ ਕਿੱਟ ਵਿੱਚ ਕਮੀ ਕਾਰਨ ਭਾਰਤ ਨੇ ਇਸ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ । ਭਾਰਤ ਦੀਆਂ ਉੱਚ ਮੈਡੀਕਲ ਸੰਸਥਾਵਾਂ ਵਿਚੋਂ ਇੱਕ ICMR ਵਲੋਂ ਉਨ੍ਹਾਂ ਟੈਸਟ ਕਿੱਟਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਗੁਣਵੱਤਾ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਇਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ ।

Related posts

ਰਾਸ਼ਟਰਪਤੀ ਟਰੰਪ ਦੇ ਦੌਰੇ ਦੌਰਾਨ 12 ਵਜੇ ਤੋਂ ਬਾਅਦ TAJ ‘ਚ ਯਾਤਰੀਆਂ ਦੀ ‘No Entry’

On Punjab

SFJ ਦੇ ਅੱਤਵਾਦੀ ਗੁਰਪੱਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਤੇ ਕਾਰਵਾਈ, ਜਾਇਦਾਦ ਦੀ ਕੁਰਕੀ ਸ਼ੁਰੂ

On Punjab

Gurdaspur News : ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ASI, ਮੌਕੇ ਤੋਂ 11 ਗੋਲ਼ੀਆਂ ਦੇ ਖੋਲ ਬਰਾਮਦ

On Punjab