work from home: ਕਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ‘ਚ Lockdown ਦਾ ਐਲਾਨ ਕੀਤਾ ਹੋਇਆ ਹੈ। ਹੁਣ ਜੋ ਲੋਕ Work From Home ਕਰ ਰਹੇ ਹਨ। ਉਹ ਸਾਰਾ ਦਿਨ ਆਪਣੇ ਕੰਮ ‘ਚ ਰੁੱਝੇ ਰਹਿੰਦੇ ਹਨ। ਖ਼ਾਸਕਰ ਔਰਤਾਂ ਨੂੰ Work From Home ਦੇ ਕਾਰਨ ਇਕੋ ਸਮੇਂ ‘ਚ ਦੋ-ਦੋ ਕੰਮ ਸੰਭਾਲਣੇ ਪੈ ਰਹੇ ਹਨ। ਹੁਣ ਅਸੀਂ ਜਦ ਪੂਰਾ ਦਿਨ ਘਰ ‘ਚ ਰਹਿਣ ਜਾ ਰਹੇ ਹਾਂ ਅਤੇ ਜੇ ਅਸੀਂ ਕੋਈ ਕਸਰਤ ਨਹੀਂ ਕਰਦੇ ਹਾਂ, ਤਾਂ ਸਾਡੇ ਸਰੀਰ ‘ਚ Fat ਇਕੱਠੀ ਹੋ ਜਾਵੇਗੀ। ਜੇ ਤੁਸੀਂ ਘਰ ਤੋਂ ਵੀ ਕੰਮ ਕਰ ਰਹੇ ਹੋ, ਤਾਂ ਕੁੱਝ ਸੁਝਾਅ ਹਨ ਜੋ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਨਗੇ। ਅਤੇ ਜੇ ਤੁਸੀਂ ਬੋਰ ਹੋ ਰਹੇ ਹੋ, ਤਾਂ ਇਹ ਤੁਹਾਡੇ ਮਨ ਨੂੰ ਤਾਜ਼ਗੀ ਵੀ ਦੇਵੇਗਾ।
ਹੁਣ ਜੇ ਤੁਸੀਂ ਬੋਰ ਹੋ ਜਾਂ ਘਰ ‘ਚ ਰਹਿ ਕੇ ਆਪਣੇ ਸਰੀਰ ਨੂੰ ਕਿਰਿਆਸ਼ੀਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਘਰ ‘ਚ ਸਫਾਈ ਕਰਕੇ ਆਪਣਾ ਭਾਰ ਘੱਟ ਕਰ ਸਕਦੇ ਹੋ। ਹਾਂ, ਸਿਰਫ ਸਫਾਈ ਕਰਨ ਨਾਲ ਹੀ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਜੇ ਤੁਸੀਂ ਤਿੰਨ ਕਮਰੇ ਵਾਲੇ ਘਰ ‘ਚ ਇਕ ਵਾਰ ਝਾੜੂ ਲਗਾਉਂਦੇ ਹੋ, ਤਾਂ ਇਸ ‘ਚ ਤੁਹਾਡੀ 70 ਤੋਂ 80 ਕੈਲਰੀ ਖ਼ਰਚ ਹੋਵੇਗੀ। ਉਸੇ ਸਮੇਂ, ਜੇ ਤੁਸੀਂ ਦੋਵੇਂ ਝਾੜੂ ਅਤੇ ਪੋਚਾ ਲਗਾਉਂਦੇ ਹੋ, ਤਾਂ ਤੁਸੀ ਇਕੋ ਸਮੇਂ ‘ਚ 140 ਤੋਂ 160 ਕੈਲਰੀ ਖ਼ਰਚ ਕਰ ਸਕਦੇ ਹੋ। ਘਰ ਬੈਠੇ ਤੁਸੀ ਆਪਣੇ ਸਰੀਰ ਨੂੰ ਕਿਰਿਆਸ਼ੀਲ ਬਣਾ ਸਕਦੇ ਹੋ।