57.96 F
New York, US
April 24, 2025
PreetNama
ਸਿਹਤ/Health

ਘੱਟ ਨੀਂਦ ਨਾਲ ਆਉਂਦੀ ਹੈ ਯਾਦਸ਼ਕਤੀ ’ਚ ਕਮੀ, ਜਾਣੋ ਅਲਜ਼ਾਈਮਰਜ਼ ਨੂੰ ਲੈ ਕੇ ਕੀ ਕਹਿੰਦੀ ਹੈ ਖੋਜ

ਘੱਟ ਨੀਂਦ ਤੇ ਅਲਜ਼ਾਈਮਰਜ਼ ਦਾ ਗਹਿਰਾ ਰਿਸ਼ਤਾ ਹੈ। ਇਸ ਕਾਰਨ ਯਾਦਸ਼ਕਤੀ ’ਚ ਕਮੀ ਆਉਂਦੀ ਹੈ। ਇਨ੍ਹਾਂ ਦੋਵਾਂ ਦੇ ਇਕ ਦੂਜੇ ’ਤੇ ਪ੍ਰਭਾਵ ਨੂੰ ਵੱਖ ਕਰਨਾ ਚੁਣੌਤੀਪੂਰਨ ਹੈ। ਬਜ਼ੁਰਗਾਂ ਦੇ ਵੱਡੇ ਸਮੂਹਾਂ ਦਾ ਕਈ ਸਾਲਾਂ ਤਕ ਉਨ੍ਹਾਂ ਦੀ ਪਛਾਣਨ ਦੀ ਸਮਰੱਥਾ ਦਾ ਅਧਿਐਨ ਕਰਨ ਤੋਂ ਬਾਅਦ ਪਾਇਆ ਗਿਆ ਕਿ ਉਹ ਬਜ਼ੁਰਗ ਜੋ ਘੱਟ ਜਾਂ ਲੰਬੀ ਨੀਂਦ ਲੈਂਦੇ ਹਨ ਉਨ੍ਹਾਂ ’ਚ ਅਲਜ਼ਾਈਮਰਜ਼ ਦੇ ਸ਼ੁਰੂਆਤੀ ਲੱਛਣ ਦੇਖੇ ਜਾ ਸਕਦੇ ਹਨ। ਜਦਕਿ ਮੱਧਮ ਨੀਂਦ ਲੈਣ ਵਾਲਿਆਂ ’ਚ ਅਜਿਹੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਤੇ ਉਨ੍ਹਾਂ ਦੀ ਪਛਾਣਨਾ ਤੇ ਯਾਦ ਰੱਖਣ ਦੀ ਸਮਰੱਥਾ ਪ੍ਰਭਾਵਿਤ ਨਹੀਂ ਹੁੰਦੀ।

‘ਬ੍ਰੇਨ’ ਵਿਚ ਪ੍ਰਕਾਸ਼ਿਤ ਇਸ ਸ਼ੋਧ ’ਚ ਅਲਜ਼ਾਈਮਰਜ਼ ਨਾਲ ਸਬੰਧਤ ਪ੍ਰੋਟੀਨਾਂ ਤੇ ਨੀਂਦ ਦੌਰਾਨ ਦਿਮਾਗ਼ ਦੀਆਂ ਸਰਗਰਮੀਆਂ ਨੂੰ ਮਾਪ ਕੇ ਪਤਾ ਲੱਗਾ ਕਿ ਨੀਂਦ, ਅਲਜ਼ਾਈਮਰਜ਼ ਤੇ ਪਛਾਣਨ ਦੀ ਸਮਰੱਥਾ ਦਾ ਆਪਸ ’ਚ ਸਿੱਧਾ ਸਬੰਧ ਹੈ। ਵਾਸ਼ਿੰਗਟਨ ਯੂਨੀਵਰਸਿਟੀ ਸਲੀਪ ਮੈਡੀਸਨ ਸੈਂਟਰ ਦੇ ਨਿਰਦੇਸ਼ਕ ਤੇ ਨਿਊਰੋਲਾਜੀ ਦੀ ਐਸੋਸੀਏਟ ਪ੍ਰੋਫੈਸਰ ਬ੍ਰੇਨਡੇਨ ਲੂਸੀ ਨੇ ਕਿਹਾ ਕਿ ਇਹ ਸਥਾਪਤ ਕਰਨਾ ਮੁਸ਼ਕਲ ਹੈ ਕਿ ਨੀਂਦ ਤੇ ਅਲਜ਼ਾਈਮਰਜ਼ ਦੇ ਵੱਖ-ਵੱਖ ਪਡ਼ਾਅ ਆਪਸ ’ਚ ਕਿਵੇਂ ਜੁਡ਼ੇ ਹੋਏ ਹਨ ਪਰ ਇਹ ਇਕ-ਦੂਜੇ ਨੂੰ ਪ੍ਰਭਾਵਿਤ ਕਿਵੇਂ ਕਰਦੇ ਹਨ ਇਹ ਸਪਸ਼ਟ ਹੋਣ ਲੱਗਾ ਹੈ। ਲੂਸੀ ਨੇ ਦੱਸਿਆ ਕਿ ਸ਼ੋਧ ’ਚ ਸੁਝਾਅ ਦਿੱਤਾ ਗਿਆ ਹੈ ਕਿ ਮੱਧਮ ਰੇਂਜ ਜਾਂ ਮਿੱਠੀ ਨੀਂਦ ਦੇ ਸਬੰਧ ’ਚ ਪਛਾਣਨ ਦੀ ਸਮਰੱਥਾ ਲੰਬੇ ਸਮੇਂ ਤਕ ਸਥਿਰ ਰਹਿੰਦੀ ਹੈ। ਲੋਡ਼ੀਂਦੀ ਨੀਂਦ ਪੂਰੀ ਨਾ ਹੋਣ ਕਾਰਨ ਕਈ ਹਾਈ ਰਿਸਕ ਅਲਜ਼ਾਈਮਰਜ਼ ਦੇ ਜੈਨੇਟਿਕ ਵੇਰੀਐਂਟ ਏਪੀਓਈ4 ਦੀ ਪਰਖ ਲਈ ਖ਼ੂਨ ਦੇ ਨਮੂਨੇ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨਾਲ ਸਾਲਾਨਾ ਚੈਕਅੱਪ ਹੁੰਦਾ ਹੈ ਤੇ ਪਛਾਣਨ ਦੀ ਸਮਰੱਥਾ ਦਾ ਮੁੱਲਾਂਕਣ ਹੁੰਦਾ ਹੈ।

Related posts

ਇਹ ਸਬਜ਼ੀ ਤੁਹਾਡਾ ਭਾਰ ਨਹੀਂ ਵਧਣ ਦੇਵੇਗੀ

On Punjab

ਹੱਥਾਂ ਅਤੇ ਪੈਰਾਂ ਨੂੰ ਸਾਫ ਕਰਨ ਲਈ ਦੇਸੀ ਨੁਸਖੇ

On Punjab

Skin Care Tips: ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਹੈ ਤਾਂ ਆਪਣੇ ਭੋਜਨ ‘ਚ ਸ਼ਾਮਲ ਕਰੋ ਇਹ ਚੀਜ਼ਾਂ

On Punjab