18.93 F
New York, US
January 23, 2025
PreetNama
ਸਿਹਤ/Health

ਘੱਟ ਨੀਂਦ ਲੈਣ ਨਾਲ ਪੈ ਸਕਦਾ ਦਿਲ ਦਾ ਦੌਰਾ …!

ਨਵੀਂ ਦਿੱਲੀ : ਜੇਕਰ ਤੁਸੀਂ ਰਾਤ ਦੇ ਸਮੇਂ ਘੱਟ ਨੀਂਦ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ। 5 ਘੰਟੇ ਤੋਂ ਘੱਟ ਸਮਾਂ ਸੌਂਣ ਵਾਲੇ ਵੱਡੀ ਉਮਰ ਦੇ ਪੁਰਸ਼ਾਂ ਵਿਚ ਦਿਲ ਦਾ ਦੌਰਾ ਪੈਣ ਦਾ ਖਤਰਾ ਦੋਗੁਣਾ ਵਧ ਜਾਂਦਾ ਹੈ। ਹਾਲ ਹੀ ਵਿੱਚ ਕੀਤੀ ਗਈ ਇੱਕ ਸਟੱਡੀ ਅਨੁਸਾਰ, ਲਗਭਗ 93 % ਭਾਰਤੀ ਜ਼ਰੂਰਤ ਤੋਂ ਘੱਟ ਨੀਂਦ ਲੈ ਪਾਉਂਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਈ ਵਾਰ ਨੀਂਦ ਪੂਰੀ ਨਾ ਹੋਣ ਦੇ ਕਾਰਨ ਸਾਡੇ ਸਰੀਰ ਵਿੱਚ ਊਰਜਾ ਦੀ ਕਮੀ ਮਹਿਸੂਸ ਹੋਣ ਲੱਗਦੀ ਹੈਜਿਸ ਦੇ ਕਾਰਨ ਕਿਸੇ ਕੰਮ ਨੂੰ ਕਰਨ ਲਈ ਇਕਾਗਰਤਾ ਦੀ ਕਮੀ ਹੁੰਦੀ ਹੈ। ਖੋਜ ਦੌਰਾਨ 20 ਤੋਂ 74 ਸਾਲ ਦੇ 1600 ਤੋਂ ਵੱਧ ਲੋਕਾਂ ਨਾਲ ਜੁੜੇ ਅੰਕੜੇ ਸ਼ਾਮਿਲ ਕੀਤੇ ਗਏ। 1991 ਤੋਂ 1998 ਦੌਰਾਨ ਇਨ੍ਹਾਂ ਸਾਰਿਆਂ ਦੀ ਨੀਂਦ ਦਾ ਅਧਿਐਨ ਕੀਤਾ ਗਿਆ। ਇਸ ਤੋਂ ਬਾਅਦ 2016 ਤਕ ਇਨ੍ਹਾਂ ਦੀ ਮੌਤ ਤੇ ਉਸ ਦੇ ਕਾਰਨਾਂ ‘ਤੇ ਨਜ਼ਰ ਰੱਖੀ ਗਈ। ਇਸ ਦੌਰਾਨ 512 ਲੋਕਾਂ ਦੀ ਵੱਖ-ਵੱਖ ਕਾਰਨਾਂ ਕਰ ਕੇ ਮੌਤ ਹੋ ਗਈ ਸੀ। ਇਸ ਅਧਿਆਨ ‘ਚ ਸਭ ਤੋਂ ਪਹਿਲਾਂ ਇਹ ਸਾਹਮਣੇ ਆਇਆ ਹੈ ਕਿ ਬਚਪਨ ‘ਚ ਬੋਲ਼ੇਪਣ ਦਾ ਸ਼ਿਕਾਰ ਹੋ ਜਾਣ ਵਾਲੇ ਬੱਚਿਆਂ ਦਾ ਦਿਮਾਗ਼ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਦਾ ਦਿਮਾਗ਼ ਆਵਾਜ਼ ਬਾਰੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਲੱਗਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਸ਼ੁਰੂਆਤੀ ਉਮਰ ‘ਚ ਆਵਾਜ਼ਾਂ ਦੇ ਸੰਪਰਕ ‘ਚ ਆਉਣ ਨਾਲ ਉਨ੍ਹਾਂ ਮੁਤਾਬਕ ਦਿਮਾਗ਼ ਦੀ ਸੰਰਚਨਾ ਤੇ ਕਾਰਜ ਪ੍ਰਣਾਲੀ ਦਾ ਵਿਕਾਸ ਹੁੰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਨੂੰ ਧਿਆਨ ‘ਚ ਰੱਖਦਿਆਂ ਸਮਾਂ ਰਹਿੰਦਿਆਂ ਬੱਚਿਆਂ ਦੀ ਸੁਣਨ ਦੀ ਸਮਰੱਥਾ ਦੀ ਜਾਂਚ ਤੇ ਮਾੜੇ ਅਸਰਾਂ ਨਾਲ ਨਜਿੱਠਣਾ ਸੰਭਵ ਹੋਵੇਗਾ।ਇੱਕ ਵਿਸ਼ਲੇਸ਼ਣ ਵਿੱਚ 10 ਲੱਖ ਤੋਂ ਜ਼ਿਆਦਾ ਪ੍ਰਤੀਭਾਗੀਆਂ ਅਤੇ 112, 566 ਮੌਤਾਂ ਦੇ ਅਨੁਸਾਰ ਨੀਂਦ ਦੀ ਮਿਆਦ ਅਤੇ ਮੌਤ ਦਰ ਦੇ ਵਿੱਚ ਦੇ ਸਬੰਧ ਨੂੰ ਜਾਂਚ ਕੀਤੀ ਗਈ ਹੈ। ਉਸ ਵਿੱਚ ਪਾਇਆ ਕਿ ਜੋ ਲੋਕ ਹਰ ਰਾਤ ਸੱਤ ਤੋਂ ਅੱਠ ਘੰਟੇ ਸੌਂਦੇ ਸਨ, ਉਨ੍ਹਾਂ ਦੀ ਤੁਲਨਾ ਵਿੱਚ ਘੱਟ ਸੌਣ ਵਾਲੀਆਂ ਵਿੱਚ ਮੌਤ ਦਾ ਖ਼ਤਰਾ 12 ਫ਼ੀਸਦੀ ਜ਼ਿਆਦਾ ਸੀ। ਇਸ ਦਾ ਮਤਲਬ ਘੱਟ ਨੀਂਦ ਦੇ ਕਾਰਨ ਤੁਹਾਡੀ ਜਲਦੀ ਮੌਤ ਹੋਣ ਦੇ ਖ਼ਤਰਾ ਵੀ ਵੱਧ ਜਾਂਦਾ ਹੈ।

Related posts

ਘਰ ਦੇ ਇਨ੍ਹਾਂ ਹਿੱਸਿਆਂ ‘ਚ ਛੁਪਿਆ ਹੋ ਸਕਦਾ ਹੈ ਕੋਰੋਨਾ

On Punjab

ਇਕ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਅਮਰੀਕਾ ‘ਚ ਕੋਰੋਨਾ ਨਾਲ ਗਈ 10 ਹਜ਼ਾਰ ਲੋਕਾਂ ਦੀ ਜਾਨ

On Punjab

ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ…

On Punjab