ਬਿੱਗ ਬੌਸ ਫੇਮ ਸਨਾ ਖਾਨ ਨੇ ਸਦਾ ਲਈ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਧਰਮ ਦੇ ਰਾਹ ‘ਤੇ ਚੱਲਣ ਦਾ ਫੈਸਲਾ ਕੀਤਾ ਹੈ। ਸਨਾ ਦੇ ਇਸ ਫੈਸਲੇ ਨੇ ਉਸ ਦੇ ਲੱਖਾਂ ਫੈਨਸ ਨੂੰ ਵੱਡਾ ਝਟਕਾ ਦਿੱਤਾ ਹੈ। ਦੰਗਲ ਅਦਾਕਾਰਾ ਜ਼ਾਇਰਾ ਵਸੀਮ ਦੀ ਤਰ੍ਹਾਂ ਸਨਾ ਖਾਨ ਨੇ ਆਪਣੇ ਉੱਭਰ ਰਹੇ ਕਰੀਅਰ ਨੂੰ ਅਲਵਿਦਾ ਕਹਿ ਕੇ ਅੱਲ੍ਹਾ ਦਾ ਰਾਹ ਚੁਣਿਆ ਹੈ। ਸਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਇਕ ਲੰਬੀ ਪੋਸਟ ਵੀ ਸ਼ੇਅਰ ਕੀਤੀ ਹੈ।
ਆਪਣੀ ਪੋਸਟ ‘ਚ ਸਨਾ ਖਾਨ ਲਿਖਦੀ ਹੈ, ‘ਇਹ ਜ਼ਿੰਦਗੀ ਅਸਲ ‘ਚ ਮੌਤ ਤੋਂ ਬਾਅਦ ਦੀ ਜ਼ਿੰਦਗੀ ‘ਚ ਸੁਧਾਰ ਲਿਆਉਣ ਲਈ ਹੈ। ਤੇ ਉਹ ਇਸ ਹੀ ਸਥਿਤੀ ‘ਚ ਰਹੇਗੀ। ਜਦੋਂ ਆਦਮੀ ਆਪਣੇ ਸਿਰਜਣਹਾਰ ਦੇ ਕ੍ਰਮ ਅਨੁਸਾਰ ਜੀਵਨ ਜਿਉਂਦਾ ਹੈ ਤੇ ਸਿਰਫ ਦੌਲਤ ਅਤੇ ਪ੍ਰਸਿੱਧੀ ਨੂੰ ਆਪਣਾ ਮਨੋਰਥ ਨਹੀਂ ਬਣਾਉਂਦਾ, ਪਰ ਆਪਣੇ ਆਪ ਨੂੰ ਅਪਰਾਧ ਦੀ ਜ਼ਿੰਦਗੀ ਤੋਂ ਬਚਾਉਂਦਾ ਹੈ ਤੇ ਮਨੁੱਖਤਾ ਨੂੰ ਮਾਰਦਾ ਹੈ।’
ਉਹ ਪੋਸਟ ਵਿੱਚ ਅੱਗੇ ਲਿਖਦੀ ਹੈ ਕਿ ਅੱਜ ਤੋਂ ਮੈਂ ਐਲਾਨ ਕਰਦੀ ਹਾਂ ਕਿ ਮੈਂ ਆਪਣਾ ‘ਸ਼ੋਅਬਿਜ਼’ ਜਾਂ ਆਪਣੀ ਗਲੈਮਰਸ ਭਰੀ ਜ਼ਿੰਦਗੀ ਤਿਆਗ ਕੇ ਮਨੁੱਖਤਾ ਦਾ ਕੰਮ ਕਰਾਂਗੀ ਅਤੇ ਅੱਲ੍ਹਾ ਦੇ ਹੁਕਮ ਦੀ ਪਾਲਣਾ ਕਰਾਂਗੀ। ਸਾਨਾ ਖਾਨ ਅੱਗੇ ਲਿਖਦੀ ਹੈ, “ਮੈਂ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਬੇਨਤੀ ਕਰਦੀ ਹਾਂ, ਤੁਸੀਂ ਮੇਰੇ ਲਈ ਦੁਆ ਕਰੋ ਕਿ ਅੱਲ੍ਹਾ ਤਾਲਾ ਮੇਰੀ ਤੌਬਾ ਨੂੰ ਪ੍ਰਵਾਨ ਕਰੇ। ਇਸੇ ਤਰ੍ਹਾਂ, ਮੇਰੇ ਆਪਣੇ ਖੁਦ ਦੇ ਖਾਲਿਕ ਦੇ ਆਦੇਸ਼ ਅਨੁਸਾਰ ਅਤੇ ਇਨਸਾਨੀਅਤ ਦੇ ਖਿਦਮਤ ਕਰਨ ਨਾਲ ਜਿੰਦਗੀ ਬਤੀਤ ਕਰਨ ਦੀ ਤੋਫੀਫ ਅਤਾ ਫਰਮਾਏਂ ਤੇ ਉੱਪਰ ਇਸਤਿਕਾਮਤ ਨਸੀਬ ਕਰਵਾਏ।’
ਸਾਨਾ ਖਾਨ ਨੇ ਆਪਣੀ ਪੋਸਟ ਦੇ ਅਖੀਰ ਵਿੱਚ ਲਿਖਿਆ ਹੈ ਕਿ “ਮੈਂ ਆਪਣੇ ਸਾਰੇ ਭੈਣਾਂ-ਭਰਾਵਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਉਹ ਮੈਨੂੰ ਫਿਲਮ ਇੰਡਸਟਰੀ ਵਿੱਚ ਕਿਸੇ ਪਾਰਟੀ ਵਿੱਚ ਨਾ ਸਦਾ ਦੇਣ। ਤੁਹਾਡਾ ਬਹੁਤ ਧੰਨਵਾਦ।”