ਸਮਾਜ ਸੇਵੀ ਸੰਸਥਾ ਮਯੰਕ ਫਾਊਂਡੇਸ਼ਨ ਚਾਈਨਾ ਡੋਰ ਦੀ ਵਰਤੋ ਨਾ ਕਰਨ ਬਾਰੇ ਜਿੱਥੇ ਫਿਰੋਜ਼ਪੁਰ ਦੇ ਲੋਕਾਂ, ਸਕੂਲੀ ਵਿਦਿਆਰਥੀਆਂ ਤੇ ਦੁਕਾਨਦਾਰਾਂ ਨੂੰ ਜਾਗਰੂਕ ਕਰੇਗੀ ਉੱਥੇ ਜਲਦ ਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਲੋਕ ਹਿੱਤ ਵਿੱਚ ਇਸ ਡੋਰ ਤੇ ਪਾਬੰਦੀ ਲਾਉਣ ਲਈ ਪੀ.ਆਈ.ਐੱਲ. ਦਾਇਰ ਕਰੇਗੀ । ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਆਗੂ ਕਮਲ ਸ਼ਰਮਾ ਨੇ ਦੱਸਿਆ ਕਿ ਅੱਜ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਸੰਸਥਾ ਨੇ ਐੱਸ.ਐੱਸ.ਪੀ. ਫਿਰੋਜ਼ਪੁਰ ਵਿਵੇਕਸ਼ੀਲ ਸੋਨੀ ਅਤੇ ਸੀ.ਈ.ਓ. ਅਨਿਰੁਧ ਗੁਪਤਾ ਦੀ ਪ੍ਰਧਾਨਗੀ ਵਿੱਚ ਇਸ ਬਾਰੇ ਵਿਦਿਆਰਥੀਆਂ ਨੂੰ ਸਹੁੰ ਚੁਕਵਾ ਕੇ ਇਸਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ, ਉੱਥੇ ਪੋਸਟਰਾਂ ਰਾਹੀਂ ਇਹ ਵੀ ਦੱਸਿਆ ਕਿ ਇਸ ਦੀ ਵਰਤੋਂ ਮਨੁੱਖਤਾ ਦੇ ਨਾਲ ਨਾਲ ਪੰਛੀਆਂ ਆਦਿ ਲਈ ਵੀ ਹਾਨੀਕਾਰਕ ਹੈ । ਦੀਪਕ ਸ਼ਰਮਾ, ਡਾ. ਤਨਜੀਤ ਬੇਦੀ ਤੇ ਦੀਪਕ ਗਰੋਵਰ ਨੇ ਦੱਸਿਆ ਕਿ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਹੈ ਕਿ ਲੋਕਾਂ ਦੀ ਮੰਗ ਕਾਰਨ ਹੀ ਉਹ ਇਹ ਡੋਰ ਮੰਗਵਾਉਣ ਲਈ ਮਜਬੂਰ ਹਨ । ਇਸ ਬਾਰੇ ਬੱਚਿਆਂ ਦਾ ਕਹਿਣਾ ਹੈ ਕਿ ਜਦੋਂ ਹੋਰ ਲੋਕ ਇਹ ਡੋਰ ਵਰਤਦੇ ਹਨ ਤਾਂ ਉਹ ਵੀ ਪਰੰਪਰਿਕ ਡੋਰ ਦੀ ਵਰਤੋਂ ਛੱਡਕੇ ਪਲਾਸਟਿਕ ਡੋਰ ਦੀ ਵਰਤੋਂ ਕਰਦੇ ਹਨ । ਮਾਪੇ ਨਾ ਚਾਹੁੰਦਿਆਂ ਵੀ ਪਲਾਸਟਿਕ ਡੋਰ ਖਰੀਦ ਕੇ ਦੇ ਰਹੇ ਹਨ । ਸੋ ਇਹਨਾਂ ਸਭ ਦਾ ਸਿੱਟਾ ਇਹ ਹੈ ਕਿ ਪਲਾਸਟਿਕ ਡੋਰ ਦੀ ਵਰਤੋਂ ਤੇ ਕਾਨੂੰਨੀ ਪਾਬੰਦੀ ਹੋਣੀ ਚਾਹੀਦੀ ਹੈ । ਇਸ ਲਈ ਮਯੰਕ ਫਾਊਂਡੇਸ਼ਨ ਜਲਦ ਹੀ ਇਸ ਡੋਰ ਦੀ ਵਰਤੋਂ ਨਾ ਕਰਨ ਤੇ ਪੀ.ਆਈ.ਐੱਲ. ਦਾਇਰ ਕਰੇਗੀ । ਇਸ ਮੌਕੇ ਡਾ. ਸ਼ੀਲ ਸੇਠੀ, ਸ਼ਲਿੰਦਰ ਕੁਮਾਰ, ਵਿਪੁੱਲ ਨਾਰੰਗ, ਐਡਵੋਕੈਟ ਸੋਢੀ, ਵਿਕਾਸ ਪਾਸੀ, ਸੁਨੀਲ ਕੁਮਾਰ ਸੋਨੂੰ, ਮਨਦੀਪ ਸਿੰਘ ਨੰਢਾ , ਵਰਿੰਦਰ ਚੋਧਰੀ ,ਸੰਦੀਪ ਸਹਿਗਲ, ਐਡਵੋਕੇਟ ਕਰਨ ਪੁਗਲ,ਰੋਹਿਤ ਗਰਗ, ਡਾ ਗਜ਼ਲਪ੍ਰੀਤ ਸਿੰਘ, ਰਾਕੇਸ਼ ਕੁਮਾਰ, ਦੀਪਕ ਗਰੋਵਰ ,ਯੋਗੇਸ਼ ਤਲਵਾਰ ,ਵਿਪੁਲ ਗੋਇਲ , ਵਿਕਰਮ ਸ਼ਰਮਾ , ਦੀਪਕ ਨੰਦਾ , ਨਿਤਿਨ ਜੇਤਲੀ , ਸੂਰਜ ਮਹਿਤਾ ,ਰੁਪਿੰਦਰ , ਅਨਿਲ ਪ੍ਰਭਾਕਰ, ਦਵਿੰਦਰ ਨਾਥ, ਅਕਸ਼ ਕੁਮਾਰ, ਗਗਨਦੀਪ ,ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ ।