ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਸ਼ਹਿਰੀ ਦੀ ਸੋਚ ਸਦਕਾ ਕਿ ਉਨ੍ਹਾਂ ਦੇ ਹਲਕੇ ਦਾ ਹਰ ਨਾਗਰਿਕ ਤੰਦਰੁਸਤ ਰਹੇ ਇਸ ਸਮੇਂ ਬਸੰਤ ਰੁੱਤ ਚੱਲ ਰਹੀ ਹੈ। ਜਿਸ ਅਧੀਨ ਇਕ ਮਹੱਤਵਪੂਰਨ ਖੁਸ਼ੀਆਂ ਨਾਲ ਭਰਪੂਰ ਤਿਉਹਾਰ ਬਸੰਤ ਆ ਰਿਹਾ ਹੈ। ਇਸ ਦੀ ਖੁਸ਼ੀਆਂ ਮਨਾਉਣ ਲਈ ਅਤੇ ਫਿਰੋਜ਼ਪੁਰ ਵਿਚ ਖਤਮ ਹੋ ਰਹੇ ਰੁਜ਼ਗਾਰ ਨੂੰ ਦੁਬਾਰਾ ਬਹਾਲ ਕਰਨ ਲਈ ਇਹ ਮਹੱਤਵਪੂਰਨ ਮੀਟਿੰਗ ਡਿਪਟੀ ਕਮਿਸ਼ਨਰ ਚੰਦਰ ਗੈਂਦ ਫਿਰੋਜ਼ਪੁਰ ਦੀ ਅਗਵਾਈ ਵਿਚ ਸਮੂਹ ਸਕੂਲ ਮੁੱਖੀਆਂ ਨਾਲ ਹੋਈ। ਜਿਸ ਵਿਚ ਉਨ੍ਹਾਂ ਤੋਂ ਪ੍ਰਾਪਤ ਉਦੇਸ਼ ਅਨੁਸਾਰ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਚਾਈਨਿਜ਼ ਡੋਰ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਜਾਵੇ। ਇਸ ਉਦੇਸ਼ ਲਈ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਵਿਚ ਸਵੇਰ ਦੀ ਸਭਾ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਾ. ਕੇਸੀ ਅਰੋੜਾ ਚੇਅਰਮੈਨ ਸਕੂਲ ਕਮੇਟੀ ਵਿਸ਼ੇਸ਼ ਤੌ+ ਤੇ ਪਹੁੰਚੇ। ਇਸ ਮੌਕੇ ਮਨਜੀਤ ਸਿੰਘ ਵੱਲੋਂ ਬਸੰਤ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਸਵੈ ਰੁਜ਼ਗਾਰ ਲਈ ਸਾਨੂੰ ਆਪ ਡੋਰਾ ਤਿਆਰ ਕਰਨੀ ਚਾਹੀਦੀ ਹੈ। ਜਿਸ ਨਾਲ ਫਿਰੋਜ਼ਪੁਰ ਦਾ ਪੈਸਾ ਫਿਰੋਜ਼ਪੁਰ ਵਿਚ ਹੀ ਰਹੇ ਅਤੇ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਦਾ ਸਵੈ ਰੁਜ਼ਗਾਰ ਪਹਿਲਾ ਦੀ ਤਰ੍ਹਾਂ ਚੱਲਦਾ ਰਹੇ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਰਲ ਮਿਲ ਕੇ ਡੋਰਾ ਤਿਆਰ ਕਰਨ ਲਈ ਕਿਹਾ। ਹੁਣ ਸਲਾਨਾ ਪ੍ਰੀਖਿਆ ਦਾ ਸਮਾਂ ਹੈ ਤੇ ਕਿਸੇ ਵੀ ਵਿਦਿਆਰਥੀ ਨੂੰ ਪਤੰਗਾਂ ਉਡਾਣ ਸਮੇਂ ਅਹਤਿਆਰ ਵਰਤਦੇ ਹੋਏ ਇਸ ਤਿਉਹਾਰ ਆਨੰਦ ਮਾਨਣ ਲਈ ਕਿਹਾ। ਇਸ ਉਪਰੰਤ ਡਾ. ਕੇਸੀ ਅਰੋੜਾ ਨੇ ਦੱਸਿਆ ਕਿ ਚਾਈਨਿਜ਼ ਡੋਰ ਜਿਥੇ ਇਨਸਾਨ ਲਈ ਹਾਨੀਕਾਰਕ ਹੈ, ਉਥੇ ਜੀਵ ਜੰਤੂ ਅਤੇ ਪਸ਼ੂਆਂ ਲਈ ਵੀ ਨੁਕਸਾਨਦਾਇਕ ਹੈ। ਇਸ ਦਿਨ ਕਈ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਸਦਾ ਲਈ ਹੈਂਡੀਕੈਪ ਹੋ ਜਾਂਦੇ ਹਨ। ਕਈਆਂ ਦੇ ਘਰਾਂ ਵਿਚ ਇਹ ਤਿਉਹਾਰ ਖੁਸ਼ੀਆਂ ਦੀ ਜਗ੍ਹਾ ਗਮੀ ਦਾ ਬਣ ਜਾਂਦਾ ਹੈ। ਇਸ ਉਦੇਸ਼ ਲਈ ਸਾਨੂੰ ਤੰਦਰੁਸਤ ਅਤੇ ਰਿਸ਼ਟ ਪੁਸ਼ਟ ਜੀਵਨ ਬਤੀਤ ਕਰਨ ਲਈ ਚਾਈਨਿਜ਼ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜਿਹੜੀ ਸਭਨਾ ਲਈ ਘਾਤਕ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਕੇਸੀ. ਅਰੋੜਾ, ਪ੍ਰਿੰਸੀਪਲ ਜਗਦੀਪ ਪਾਲ ਸਿੰਘ, ਮਨਜੀਤ ਸਿੰਘ, ਪ੍ਰਦੀਪ ਮੋਂਗਾ, ਰਾਜੀਵ ਮੈਣੀ, ਦਿਨੇਸ਼ ਕੁਮਾਰ, ਗਣੇਸ਼ ਕੁਮਰਾ ਵੱਲੋਂ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਕਿ ਅਸੀਂ ਚਾਈਨਿਜ਼ ਡੋਰ ਦੀ ਵਰਤੋਂ ਨਹੀਂ ਕਰਾਂਗੇ।