PreetNama
ਖੇਡ-ਜਗਤ/Sports News

ਚਾਨਾਂਬਾਮ ਨੇ ਜੂਡੋ ’ਚ ਜਿੱਤਿਆ ਗੋਲਡ ਮੈਡਲ, ਬ੍ਰਾਜ਼ੀਲ ਦੀ ਬਿਆਂਕਾ ਰੇਸ ਨੂੰ ਪਛਾੜ ਕੇ ਸਿਖਰਲਾ ਸਥਾਨ ਕੀਤਾ ਹਾਸਲ

ਭਾਰਤ ਦੀ ਲਿੰਥੋਈ ਚਾਨਾਂਬਾਮ ਨੇ ਬੋਸਨੀਆ-ਹਰਜੇਗੋਵਿਨਾ ਦੇ ਸਾਰਾਜੇਵੋ ਵਿਚ ਵਿਸ਼ਵ ਕੈਡੇਟ ਜੂਡੋ ਚੈਂਪੀਅਨਸ਼ਿਪ ਵਿਚ ਇਤਿਹਾਸਕ ਗੋਲਡ ਮੈਡਲ ਜਿੱਤਿਆ। ਇਸ ਤਰ੍ਹਾਂ ਉਹ ਟੂਰਨਾਮੈਂਟ ਵਿਚ ਕਿਸੇ ਵੀ ਉਮਰ ਵਰਗ ਵਿਚ ਮੈਡਲ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਬਣ ਗਈ।

ਮਨੀਪੁਰ ਦੀ 15 ਸਾਲ ਦੀ ਖਿਡਾਰਨ ਨੇ ਬ੍ਰਾਜ਼ੀਲ ਦੀ ਬਿਆਂਕਾ ਰੇਸ ਨੂੰ ਪਛਾੜ ਕੇ ਮਹਿਲਾਵਾਂ ਦੇ 57 ਕਿੱਲੋਗ੍ਰਾਮ ਵਰਗ ਵਿਚ ਸਿਖਰਲਾ ਸਥਾਨ ਹਾਸਲ ਕੀਤਾ। ਭਾਰਤੀ ਖੇਡ ਅਥਾਰਟੀ (ਸਾਈ) ਨੇ ਇਸ ਨੌਜਵਾਨ ਅਥਲੀਟ ਦੀ ਉਪਲੱਬਧੀ ਦੀ ਜਾਣਕਾਰੀ ਦਿੱਤੀ। ਜੁਲਾਈ ਵਿਚ ਚਾਨਾਂਬਾਮ ਨੇ ਬੈਂਕਾਕ ਵਿਚ ਏਸ਼ਿਆਈ ਕੈਡੇਟ ਅਤੇ ਜੂਨੀਅਰ ਜੂਡੋ ਚੈਂਪੀਅਨਸ਼ਿਪ 2022 ਵਿਚ 63 ਕਿੱਲੋਗ੍ਰਾਮ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਖ਼ਾਤਾ ਖੋਲ੍ਹਿਆ ਸੀ।

Related posts

ਕੁਆਰੰਟਾਈਨ ਖਿਡਾਰਨਾਂ ਲਈ ਮੈਲਬੌਰਨ ਵਿਚ ਨਵੇਂ ਟੂਰਨਾਮੈਂਟ ਦਾ ਐਲਾਨ

On Punjab

ਕੋਰੋਨਾ ਵਾਇਰਸ : ਰੱਦ ਹੋ ਸਕਦੈ ਟੀ-20 ਵਿਸ਼ਵ ਕੱਪ….!

On Punjab

ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾ ਲਈ ਕ੍ਰਿਕਟ ਖੇਡ ਚੁੱਕੇ ਨੇ ਇਹ ਖਿਡਾਰੀ

On Punjab