ਸਪੇਸ-ਐਕਸ ਦਾ ਕੈਪਸੂਲ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਕੌਮਾਂਤਰੀ ਪੁਲਾੜ ਕੇਂਦਰ ਤੋਂ ਧਰਤੀ ‘ਤੇ ਪਹੁੰਚ ਗਿਆ ਹੈ। ਇਹ ਐਤਵਾਰ ਤੜਕੇ ਤਿੰਨ ਵਜੇ ਤੋਂ ਕੁਝ ਦੇਰ ਪਹਿਲਾਂ ਫਲੋਰੀਡਾ ‘ਚ ਮੈਕਸੀਕੋ ਦੀ ਖਾੜੀ ‘ਚ ਉਤਰਿਆ। ਅਪੋਲੋ-8 ਤੋਂ ਬਾਅਦ ਇਹ ਦੂਸਰੀ ਵਾਰ ਹੋਵੇਗਾ ਜਦੋਂ ਅਮਰੀਕਾ ਦਾ ਕੋਈ ਪੁਲਾੜ ਜਹਾਜ਼ ਰਾਤ ਨੂੰ ਧਰਤੀ ‘ਤੇ ਪਹੁੰਚਿਆ। ਅਪੋਲੋ-8 ਸਾਲ 1968 ‘ਚ ਚੰਦਰਮਾ ਤੋਂ ਧਰਤੀ ‘ਤੇ ਉਤਰਿਆ ਸੀ।
ਨਾਸਾ ਦੇ ਮਾਈਕ ਹਾਪਕਿੰਸ, ਵਿਕਟਰ ਗਲੋਵਰ ਅਤੇ ਸੈਨੋਨ ਵਾਕਰ ਅਤੇ ਜਾਪਾਨ ਦੇ ਸੋਇਚੀ ਨੋਗੁਚੀ ਉਸੇ ਡ੍ਰੈਗਨ ਕੈਪਸੂਲ ਰਾਹੀਂ ਧਰਤੀ ‘ਤੇ ਜਿਸ ‘ਚ ਪਿਛਲੇ ਸਾਲ ਨਵੰਬਰ ‘ਚ ਉਹ ਪੁਲਾੜ ਕੇਂਦਰ ਪੁੱਜੇ ਸਨ। ਸਪੇਸ-ਐਕਸ ਦੇ ਉਤਰਨ ਦੇ ਮੱਦੇਨਜ਼ਰ ਤੱਟ ਰੱਖਿਅਕਾਂ ਨੇ ਸੁਰੱਖਿਆ ਦੇ ਵਿਆਪਕ ਇੰਤਜਾਮ ਕੀਤੇ ਸਨ। ਕੌਮਾਂਤਰੀ ਪੁਲਾੜ ਕੇਂਦਰ ‘ਚ ਹੁਣ ਸਿਰਫ ਸੱਤ ਪੁਲਾੜ ਯਾਤਰੀ ਬਚ ਗਏ ਹਨ। ਇਨ੍ਹਾਂ ‘ਚੋਂ ਚਾਰ ਪੁਲਾੜ ਯਾਤਰੀ ਪਿਛਲੇ ਹਫ਼ਤੇ ਹੀ ਸਪੇਸਐਕਸ ਜ਼ਰੀਏ ਪੁਲਾੜ ਕੇਂਦਰ ਪੁੱਜੇ ਸਨ। ਪੁਲਾਾੜ ਸਟੇਸ਼ਨ ਤੋਂ ਚੱਲਣ ਤੋਂ ਬਾਅਦ ਵਿਕਟਰ ਗਲੋਵਰ ਨੇ ਟਵੀਟ ਕੀਤਾ ਸੀ, ਧਰਤੀ ਵੱਲ ਵਿਦਾ। ਪਰਿਵਾਰ ਅਤੇ ਘਰ ਦੇ ਇਕ ਕਦਮ ਨੇੜੇ