ਚਾਰ ਸਾਲਾਂ ਦੀ ਇਕ ਬਿ੍ਟਿਸ਼ ਸਿੱਖ ਬੱਚੀ ਨੂੰ ਆਈਕਿਊ ਵਾਲੇ ਮੇਨਸਾ ਕਲੱਬ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ ਹੈ। ਬੱਚੀ ਦਿਆਲ ਕੌਰ ਆਪਣੇ ਮਾਪਿਆਂ ਨਾਲ ਬਰਮਿੰਘਮ ‘ਚ ਰਹਿੰਦੀ ਹੈ। ਛੋਟੀ ਉਮਰ ਤੋਂ ਹੀ ਉਸ ਵਿਚ ਸਿੱਖਣ ਦੀ ਅਦਭੁੱਤ ਪ੍ਰਤਿਭਾ ਹੈ। ਜਦੋਂ ਉਹ 14 ਮਹੀਨਿਆਂ ਦੀ ਸੀ ਤਾਂ ਉਸ ਨੇ ਅੰਗਰੇਜ਼ੀ ਅਲਫਾਬੇਟ ਯਾਦ ਕਰ ਲਿਆ। ਲਾਕਡਾਊਨ ਕਾਰਨ ਉਸ ਨੇ ਮੇਨਸਾ ਦਾ ਆਨਲਾਈਨ ਟੈਸਟ ਦਿੱਤਾ ਜਿਸ ਵਿਚ ਉਸ ਨੇ ਆਈਕਿਊ ‘ਚ 145 ਅੰਕ ਪ੍ਰਰਾਪਤ ਕੀਤੇ। ਉਸ ਨੂੰ ਦੇਸ਼ ਦੀ ਸਭ ਤੋਂ ਛੋਟੀ ਬੱਚੀ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਕਲੱਬ ਵਿਚ ਘੱਟ ਉਮਰ ਦੇ ਪ੍ਰਤਿਭਾਸ਼ਾਲੀ 2000 ਬੱਚੇ ਸ਼ਾਮਲ ਹਨ।