ਇਕ ਆਜ਼ਾਦ ਰੂਸੀ ਫ਼ੌਜੀ ਵਿਸ਼ਲੇਸ਼ਕ ਪਾਵੇਲ ਫੇਲਜੇਨਹੇਅਰ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਚਾਰ ਹਫ਼ਤਿਆਂ ਦੇ ਅੰਦਰ ਇਕ ਹੋਰ ਸੰਸਾਰ ਜੰਗ ਦੀ ਗਵਾਹ ਬਣੇਗੀ। ਬਾਗ਼ੀਆਂ ਦੇ ਕਬਜ਼ੇ ਵਾਲੇ ਪੂਰਬੀ ਯੂਕਰੇਨ ਤੇ ਕ੍ਰੀਮੀਆ ਦੇ ਖੇਤਰਾਂ ‘ਚ ਵੱਡੇ ਪੱਧਰ ‘ਤੇ ਰੂਸੀ ਫ਼ੌਜ ਦੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਫੇਲਜੇਨਹੇਅਰ ਨੇ ਇਹ ਭਵਿੱਖਬਾਣੀ ਕੀਤੀ ਹੈ।
ਪੱਛਮੀ ਰੂਸ ਪਹਿਲਾਂ ਹੀ ਫ਼ੌਜੀ ਸਰਗਰਮੀਆਂ ਪ੍ਰਤੀ ਚਿੰਤਾ ਵਿਅਕਤ ਕਰ ਚੁੱਕਾ ਹੈ। ਫੇਲਜੇਨਹੇਅਰ ਦਾ ਮੰਨਣਾ ਹੈ ਕਿ ਪੱਛਮ ਵੱਲੋਂ ਜ਼ਾਹਿਰ ਕੀਤੀਆਂ ਚਿੰਤਾਵਾਂ ਦਰੁਸਤ ਹਨ ਕਿਉਂਕਿ ਰੂਸ ਦੇ ਵੋਰੋਨਿਸ਼, ਰੋਸਤੋਵ ਤੇ ਕ੍ਰਾਸਨੋਡੋਰ ਖੇਤਰਾਂ ‘ਚ ਫ਼ੌਜੀ ਸਰਗਰਮੀਆਂ ਨੂੰ ਦਿਖਾਉਣ ਲਈ ਨਵੀਂ ਫੁਟੇਜ ਦਿਖਾਈ ਗਈ ਹੈ ਜਿਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕੁਝ ਫੁਟੇਜ ‘ਚ ਸਰਹੱਦੀ ਇਲਾਕਿਆਂ ‘ਚ ਮਿਲਟਰੀ ਦੇ ਦਰਜਨਾਂ ਹੈਲੀਕਾਪਟਰ, ਟੈਂਕਾਂ ਤੇ ਹੋਰ ਫ਼ੌਜੀ ਵਾਹਨਾਂ ਦੀ ਆਵਾਜਾਈ ਦੇਖੀ ਗਈ ਹੈ।