62.42 F
New York, US
April 23, 2025
PreetNama
ਸਿਹਤ/Health

ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਹੋ ਇਹ ਚੀਜ਼ਾਂ

ਜ ਕੱਲ੍ਹ ਦੇ ਲਾਈਫਸਟਾਈਲ ਦੇ ਚਲਦਿਆਂ ਲੋਕ ਕੁਝ ਵੀ ਖਾ ਲੈਂਦੇ ਹਨ ਤੇ ਬਾਅਦ ਵਿੱਚ ਉਸ ਦਾ ਨੁਕਸਾਨ ਭੁਗਤਦੇ ਨੇ। ਜੇਕਰ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਇੱਕ ਖਾਣ ਵਾਲੀ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਨਾਲ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਾਂ ਫਿਰ ਨਹੀਂ,,, ਇਨ੍ਹਾਂ ‘ਚੋਂ ਇੱਕ ਚੀਜ਼ ਹੈ ਚਿਕਨ।ਇਸ ਨੂੰ ਖਾਣ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਕੀ ਤੁਹਾਨੂੰ ਪਤਾ ਹੈ ਚਿਕਨ ਖਾਣ ਤੋਂ ਬਾਅਦ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਸੇਵਨ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਦੁੱਧ ਦਾ ਸੇਵਨ ਨਾ ਕਰੋ । ਕਿਉਂਕਿ ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਚਿਕਨ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਨਾਲ ਮਿਲ ਕੇ ਸਾਡੇ ਸਰੀਰ ਗਲਤ ਪ੍ਰਭਾਵ ਪਾਉਂਦੇ ਹਨ । ਕਈ ਲੋਕ ਵਿਆਹ ਸ਼ਾਦੀਆਂ ‘ਚ ਜਾ ਕੇ ਚਿਕਨ ਤੇ ਮੱਛੀ ਦਾ ਇਕੱਠਿਆਂ ਸੇਵਨ ਕਰਦੇ ਨੇ,,,,ਇਹ ਤੁਹਾਡੇ ਲਈ ਨੁਕਸਾਨ ਦੇਹ ਹੋ ਸਕਦਾ ਹੈ ਕਿਉਂਕਿ ਦੋਨਾਂ ਵਿੱਚ ਅਲਗ ਅਲਗ ਤਰ੍ਹਾਂ ਦੇ ਪ੍ਰੋਟੀਨ ਪਾਏ ਜਾਂਦੇ ਹਨ। ਜਦੋਂ ਵੀ ਅਸੀਂ ਇਨ੍ਹਾਂ ਦੋਨਾਂ ਦਾ ਇਕੱਠਾ ਸੇਵਨ ਕਰਦੇ ਹਾਂ , ਤਾਂ ਇਸ ਦਾ ਸਾਡੇ ਸਰੀਰ ਤੇ ਪੁੱਠਾ ਅਸਰ ਪੈਂਦਾ ਹੈ। ਜਿਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਇਸ ਲਈ ਕਦੇ ਵੀ ਭੁੱਲ ਕੇ ਚਿਕਨ ਅਤੇ ਮੱਛੀ ਦਾ ਇਕੱਠਾ ਸੇਵਨ ਨਾ ਕਰੋਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਚਿਕਨ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਸ ਵਿੱਚ ਗਰਮ ਤੱਤ ਪਾਏ ਜਾਂਦੇ ਹਨ । ਦਹੀਂ ਦੀ ਤਸੀਰ ਠੰਢੀ ਹੁੰਦੀ ਹੈ ਚਿਕਨ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਨ ਦਾ ਕੰਮ ਕਰਦਾ ਹੈ।

Related posts

Lockdown ‘ਚ ਇਸ ਹੈਲਦੀ ਡਾਈਟ ਨਾਲ ਰੱਖੋ ਆਪਣੇ ਆਪ ਨੂੰ ਫਿੱਟ

On Punjab

ਜਾਣੋ ਕਿਸ਼ਮਿਸ਼ ਦੇ ਵੱਡੇ ਫ਼ਾਇਦੇ

On Punjab

ਸੈਚੂਰੇਟ ਫੈਟ ਦੀ ਬਹੁਤਾਤ ਸਰੀਰ ਲਈ ਖਤਰਨਾਕ, ਦਿਮਾਗ ‘ਤੇ ਵੀ ਹੋ ਸਕਦਾ ਅਸਰ

On Punjab